ਸਿੱਖ ਮੇਅਰ ਉਮੀਦਵਾਰ ਖ਼ਿਲਾਫ਼ ਲਾਏ ਸਨ ਅੱਤਵਾਦੀ ਹੋਣ ਦੇ ਪੋਸਟਰ
ਨਿਊਜਰਸੀ/ਬਿਊਰੋ ਨਿਊਜ਼ : ਅਮਰੀਕਾ ‘ਚ ਨਿਊਜਰਸੀ ਦੇ ਸ਼ਹਿਰ ਹੋਬੋਕੇਨ ਦੇ ਮੇਅਰ ਦੀ ਚੋਣ ਰਵਿੰਦਰ ਸਿੰਘ ਭੱਲਾ ਨੇ ਜਿੱਤ ਲਈ ਹੈ, ਇਹ ਮੁਕਾਮ ਹਾਸਲ ਕਰਨ ਵਾਲਾ ਰਵਿੰਦਰ ਸਿੰਘ ਭੱਲਾ ਪਹਿਲਾ ਸਿੱਖ ਵਿਅਕਤੀ ਹੈ। ਬੇਸ਼ੱਕ ਮੇਅਰ ਦੀ ਚੋਣ ਲਈ ਮੁਕਾਬਲਾ ਬੇਹੱਦ ਸਖ਼ਤ ਸੀ ਪਰ ਰਵਿੰਦਰ ਸਿੰਘ ਭੱਲਾ ਨੇ ਬਾਜ਼ੀ ਮਾਰ ਲਈ ਹੈ।
ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਕਿਹਾ ਕਿ “ਮੈਂ ਹਰ ਉਸ ਵਿਅਕਤੀ ਦਾ ਧੰਨਵਾਦ ਕਰਦਾ ਹਾਂ ਜਿਸ ਨੇ ਮੇਰੇ ਭਾਈਚਾਰੇ ‘ਤੇ ਆਪਣਾ ਵਿਸ਼ਵਾਸ ਜਤਾਇਆ ਤੇ ਅਸੀਂ ਹੁਣ ਮਿਲ ਕੇ ਸ਼ਹਿਰ ਦਾ ਵਿਕਾਸ ਕਰਾਂਗੇ ਅਤੇ ਹਰ ਮੁਸ਼ਕਲ ਦਾ ਸਾਹਮਣਾ ਕਰਾਂਗੇ”।
ਕਾਬਲੇਗੌਰ ਹੈ ਕਿ ਪਿਛਲੇ ਦਿਨੀਂ ਸ਼ਰਾਰਤੀ ਅਨਸਰ ਝੰਡੀ ‘ਤੇ ਅੱਤਵਾਦੀ ਲਿਖ ਇਸਨੂੰ ਰਵਿੰਦਰ ਸਿੰਘ ਭੱਲਾ ਦੀ ਕਾਰ ਦੇ ਸ਼ੀਸ਼ੇ ‘ਤੇ ਲਗਾ ਗਏ ਸਨ। ਜਿਸ ‘ਤੇ ਲਾਲ ਅੱਖਰਾਂ ‘ਚ ਲਿਖਿਆ ਸੀ ਕਿ ਅੱਤਵਾਦੀ ਨੂੰ ਸ਼ਹਿਰ ‘ਤੇ ਹਾਵੀ ਨਾ ਹੋਣ ਦਿਓ। ਇਸਦੀ ਨਿਖੇਧੀ ਵੱਖ-ਵੱਖ ਆਗੂਆਂ ਵੱਲੋਂ ਕੀਤੀ ਗਈ। ਇਸਦੇ ਜਵਾਬ ‘ਚ ਭੱਲਾ ਨੇ ਕਿਹਾ ਸੀ ਕਿ “ਅਸੀਂ ਹੋਬੋਕੇਨ ‘ਚ ਨਫ਼ਰਤ ਨਹੀਂ ਜਿੱਤਣ ਦਿਆਂਗੇ “।ਇਸ ਘਟਨਾ ਦੇ ਬਾਅਦ ਸਮੂਹ ਸ਼ਹਿਰ ਵਾਸੀਆਂ ਵੱਲੋਂ ਰਵਿੰਦਰ ਸਿੰਘ ਭੱਲਾ ਦੀ ਕਾਬਲੀਅਤ ਨੂੰ ਮੱਦੇਨਜ਼ਰ ਰੱਖਦੇ ਹੋਏ, ਉਨ੍ਹਾਂ ਨੂੰ ਆਪਣਾ ਮੇਅਰ ਚੁਣਿਆ ਗਿਆ ਹੈ।
ਸਤਿੰਦਰ ਸਿੰਘ ਅਹੂਜਾ ਬਣੇ ਸਨ ਯੂਐਸਏ ਵਿਚ ਪਹਿਲੇ ਸਿੱਖ ਮੇਅਰ
ਸਤਿੰਦਰ ਸਿੰਘ ਅਹੂਜਾ ਜਨਵਰੀ 2012 ‘ਚ ਜਿੱਤ ਹਾਸਲ ਕਰਕੇ ਵਰਜੀਨੀਆ ਦੇ ਸ਼ੇਰਲੋਟਰਿਵਲੇ ਸ਼ਹਿਰ ਦੇ ਮੇਅਰ ਬਣੇ ਸਨ। ਉਹ 2016 ਤੱਕ ਮੇਅਰ ਰਹੇ। ਅਹੂਜਾ ਦਾ ਜਨਮ ਉਤਰਾਖੰਡ ਦੇ ਨੈਨੀਤਾਲ ‘ਚ ਹੋਇਆ ਸੀ। ਉਹ 1960 ‘ਚ ਅਮਰੀਕਾ ਗਏ ਸਨ ਅਤੇ 38 ਸਾਲ ਤੱਕ ਅਰਬਨ ਪਲਾਨਿੰਗ ਨੂੰ ਲੈ ਕੇ ਉਥੇ ਕੰਮ ਕੀਤਾ।
Check Also
ਓਟਵਾ-ਮੈਕਸੀਕੋ ਲਈ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਚਲਾਏਗਾ ਨਾਨ-ਸਟਾਪ ਉਡਾਣਾਂ
ਪੀਕ ਸੀਜ਼ਨ ਵਿਚ ਓਟਵਾ-ਕੈਨਕਨ ਵਿਚਾਲੇ ਹੋਣਗੀਆਂ ਹਫ਼ਤੇ ‘ਚ ਤਿੰਨ ਉਡਾਨਾਂ ਓਟਵਾ/ਬਿਊਰੋ ਨਿਊਜ਼ : ਯਾਤਰੀ ਓਟਵਾ …