ਵੋਟ ਪਾਉਣ ਲਈ ਆਉਣਾ ਪਵੇਗਾ ਭਾਰਤ ਤੇ ਵੋਟਰ ਸੂਚੀ ‘ਚ ਨਾਂ ਹੋਣਾਚਾਹੀਦਾ ਹੈ ਦਰਜ
ਨਵੀਂ ਦਿੱਲੀ : ਇਸੇ ਵਰ੍ਹੇ ਹੋ ਰਹੀਆਂ ਲੋਕਸਭਾਚੋਣਾਂ ਵਿੱਚਪਰਵਾਸੀਭਾਰਤੀਆਪੋ-ਆਪਣੇ ਮੁਲਕਾਂ ਵਿੱਚਬੈਠੇ ਵੋਟਾਂ ਨਹੀਂ ਪਾਸਕਣਗੇ। ਜੇਕਰਉਨ੍ਹਾਂ ਵੋਟਾਂ ਪਾਉਣੀਆਂ ਹਨ ਤਾਂ ਉਨ੍ਹਾਂ ਨੂੰ ਭਾਰਤ ਆਉਣਾਪਵੇਗਾ ਤੇ ਉਨ੍ਹਾਂ ਦਾ ਨਾਂ ਵੋਟਰ ਸੂਚੀ ਵਿੱਚਵੀਦਰਜਹੋਣਾਚਾਹੀਦਾ ਹੈ। ਚੋਣਕਮਿਸ਼ਨ ਨੇ ਆਨਲਾਈਨਵੋਟਾਂ ਪਾਉਣਦੀਸਹੂਲਤਦੇਣ ਤੋਂ ਮਨ੍ਹਾਂ ਕਰਦਿੱਤਾ ਹੈ। ਭਾਰਤ ਦੇ 3 ਕਰੋੜਵਿਅਕਤੀਹੋਰਮੁਲਕਾਂ ਵਿੱਚਵਸੇ ਹੋਏ ਹਨਜਿਨ੍ਹਾਂ ਵਿੱਚੋਂ ਕਰੀਬ ਇਕ ਕਰੋੜਪਰਵਾਸੀਪੰਜਾਬੀਹਨ ਜੋ ਕੈਨੇਡਾ, ਅਮਰੀਕਾ, ਆਸਟਰੇਲੀਆ, ਜਰਮਨੀ, ਬਰਤਾਨੀਆ, ਸਵੀਡਨ, ਕਈ ਅਰਬਮੁਲਕਾਂ ਸਮੇਤਹੋਰਦੇਸ਼ਾਂ ਵਿੱਚਵਸਦੇ ਹਨ । ਮੌਜੂਦਾ ਸਰਕਾਰ ਨੇ ਪਰਵਾਸੀਆਂ ਨੂੰ ਵੋਟਦੇਣ ਦੇ ਅਧਿਕਾਰਲਈਆਰ.ਪੀ. ਐਕਟਸੋਧਬਿੱਲ-2018ਲੋਕਸਭਾਵਿੱਚਪਾਸਕਰਦਿੱਤਾ ਸੀ ਪਰਹੁਣਲੋਕਸਭਾਨਹੀਂ ਬੈਠਣੀ। ਬਿੱਲਪਾਸਕਰ ਕੇ ਰਾਜਸਭਾਵਿੱਚਭੇਜਿਆ ਜਾ ਚੁੱਕਾ ਹੈ। ਲੋਕਸਭਾਦੀਮਿਆਦਮਈਤੱਕ ਹੈ ਤੇ ਇਸ ਦੌਰਾਨ ਬਿੱਲਪਾਸ ਹੋ ਕੇ ਕਾਨੂੰਨੀਸ਼ਕਲਅਖ਼ਤਿਆਰਨਹੀਂ ਕਰ ਸਕੇਗਾ ਜਿਸ ਕਾਰਨ ਇਹ ਬਿੱਲਖ਼ਤਮ ਹੋ ਜਾਵੇਗਾ।
ਇਸ ਤਬਦੀਲੀਬਿੱਲਰਾਹੀਂ ਉਨ੍ਹਾਂ ਪਰਵਾਸੀਭਾਰਤੀਆਂ ਨੂੰ ਵੋਟਦੇਣਦਾ ਹੱਕ ਦਿੱਤਾ ਗਿਆ ਸੀ ਜਿਨ੍ਹਾਂ ਦੇ ਨਾਂ ਵੋਟਰ ਸੂਚੀਆਂ ਵਿੱਚਦਰਜਹੋਣ।
ਪਰਵਾਸੀਆਂ ਨੂੰ ਵੋਟਾਂ ਦਾਅਧਿਕਾਰਦੇਣਦਾਵਿਰੋਧਉਨ੍ਹਾਂ ਛੋਟੀਆਂ ਪਾਰਟੀਆਂ ਵੱਲੋਂ ਕੀਤਾ ਗਿਆ ਸੀ ਜੋ ਵਿਦੇਸ਼ਾਂ ਵਿੱਚਐਨਆਰਆਈਜ਼ ਨਾਲਸੰਪਰਕਨਹੀਂ ਕਰਸਕਦੀਆਂ। ਉਨ੍ਹਾਂ ਮੁਤਾਬਕ ਇਸ ਸਹੂਲਤਦਾਲਾਹਾਜ਼ਿਆਦਾਤਰਸੱਤਾਧਾਰੀਪਾਰਟੀਆਂ ਉਠਾਸਕਦੀਆਂ ਹਨ ਕਿਉਂਕਿ ਦੂਤਾਵਾਸਉਨ੍ਹਾਂ ਅਧੀਨ ਹੁੰਦੇ ਹਨ। ਕਮਿਸ਼ਨ ਨੇ ‘ਆਨਲਾਈਨ’ਵੋਟਾਂ ਪਾਉਣ ਨੂੰ ਵੀਫਿਲਹਾਲਨਹੀਂ ਮੰਨਿਆ ਹੈ ਕਿਉਂਕਿ ਇਸ ਲਈਆਰ.ਪੀ. ਐਕਟਵਿੱਚਸੋਧਹੋਣੀਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਪਰਵਾਸੀਆਂ ਦੀਭਾਰਤੀਰਾਜਨੀਤੀਵਿੱਚ ਖਾਸ ਦਿਲਚਸਪੀਰਹਿੰਦੀ ਹੈ। ਸਾਲ 2014 ਦੀਆਂ ਲੋਕਸਭਾਚੋਣਾਂ ਦੌਰਾਨ ਕਰੀਬ 12 ਹਜ਼ਾਰਪਰਵਾਸੀਵੋਟਾਂ ਪਾਉਣਲਈਭਾਰੀਖਰਚਾਕਰ ਕੇ ਭਾਰਤ ਆਏ ਸਨ ਤੇ ਸਭ ਤੋਂ ਜ਼ਿਆਦਾਕੇਰਲਵਿਖੇ 11000 ਤੋਂ ਵੱਧਵੋਟਰਾਂ ਨੇ ਆਪਣੇ ਅਧਿਕਾਰਦੀਵਰਤੋਂ ਕੀਤੀ ਸੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …