2.3 C
Toronto
Wednesday, January 7, 2026
spot_img
Homeਕੈਨੇਡਾਬਰੈਂਪਟਨ ਵੋਮੈਨ ਸੀਨੀਅਰ ਕਲੱਬ ਵੱਲੋਂ ਟੂਰ ਦਾ ਆਯੋਜਨ

ਬਰੈਂਪਟਨ ਵੋਮੈਨ ਸੀਨੀਅਰ ਕਲੱਬ ਵੱਲੋਂ ਟੂਰ ਦਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼
ਕਲੱਬ ਵੱਲੋਂ ਰੀਪਲੇਜ ਇਕਵੇਰੀਅਮ ਦਾ ਟੂਰ ਲਾਇਆ ਗਿਆ। ਸਵੇਰੇ 10 ਵਜੇ ਸਾਰੀਆਂ ਲੇਡੀਜ਼ ਬਰੇਅਡਨ ਪਲਾਜਾ ਉੱਤੇ ਇਕੱਤਰ ਹੋਈਆਂ ਅਤੇ ਇੱਥੋਂ ਬੱਸ ‘ਚ ਸਵਾਰ ਹੋ ਕੇ ਟੋਰੰਟੋ ਡਾਊਨਟਾਉਨ ਨੂੰ ਰਵਾਨਾ ਹੋਈਆਂ। ਬੱਸ ਵਿੱਚ ਸਨੈਕਸ, ਪਾਣੀ ਅਤੇ ਜੂਸ ਆਦਿ ਵਰਤਾਇਆ ਗਿਆ। ਇਸ ਸਫਰ ਦੌਰਾਨ ਗਪ ਸ਼ਪ ਅਤੇ ਹਾਸੇ ਠੱਠੇ ਦਾ ਅਨੰਦ ਮਾਣਦੇ ਹੋਏ ਟੋਰੰਟੋ ਅਪੜ ਗਏ। ਇਸ ਇਕਵੇਰੀਅਮ ਵਿਚ ਪ੍ਰਦਰਸ਼ਿਤ ਮੱਛੀਆਂ ਦੀ ਦੁਨਿਆ ਦੇਖਣ ਲਈ ਸਭ ਨੂੰ ਬੜਾ ਚਾਅ ਅਤੇ ਉਤਸੁਕਤਾ ਸੀ। ਜਲਚਰ ਜੀਵਾਂ ਦੀ ਇਸ ਵਿਲੱਖਣ ਦੁਨੀਆਂ ਨੂੰ ਨੇੜਿਓਂ ਦੇਖਣ ‘ਚ ਸਭਨੇ ਅਤਿਅੰਤ ਦਿਲਚਸਪੀ ਦਿਖਾਈ। ਇੱਥੇ ਲੇਡੀਜ਼ ਨੇ ਸੈਲਫੀਆਂ ਅਤੇ ਆਪਸ ਵਿਚ ਫੋਟੋਗ੍ਰਾਫੀ ਕੀਤੀ। ਹੋਰ ਕਮਿਊਨਿਟੀ ਦੇ ਵੀ ਕਾਫੀ ਲੋਕ ਇਸ ਸਥਾਨ ‘ਤੇ ਇਸ ਅਦਭੁਤ ਦ੍ਰਿਸ਼ਾਂ ਦਾ ਨਜ਼ਾਰਾ ਲੈ ਰਹੇ ਸਨ। ਬਾਹਰ ਆਉਣ ਤੇ ਦੇਖਿਆ ਗਿਆ ਕਿ ਕੁਝ ਸਿੱਖ ਨੌਜਵਾਨਾਂ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਦੀ ਛਬੀਲ ਲਾਈ ਹੋਈ ਸੀ ਜਿੱਥੇ ਸਭ ਨੇ ਠੰਡੇ ਮਿੱਠੇ ਜਲ ਦਾ ਅਨੰਦ ਮਾਣਿਆ। ਇਸ ਉਪਰੰਤ ਇਕ ਰਮਣੀਕ ਸਥਾਨ ਉੱਪਰ ਬੈਠ ਸਭ ਨੇ ਲੰਚ ਕੀਤਾ ਜਿੱਥੇ ਸਭਨੇ ਰੀਲੈਕਸ ਹੋ ਕੇ ਗਿੱਧਾ, ਬੋਲੀਆਂ ਅਤੇ ਹਾਸੇ ਮਜ਼ਾਕ ਨਾਲ ਸੋਹਣਾ ਸਮਾਂ ਬਿਤਾਇਆ। ਇਸ ਤੋਂ ਬਾਅਦ ਕਲੱਬ ਵੱਲੋਂ ਲਕੀ ਡਰਾਅ ਕੱਢੇ ਗਏ, ਜਿਨ੍ਹਾਂ ਦੇ ਨਿਕਲ ਆਏ ਉਨ੍ਹਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਸੀ। ਇਸ ਸ਼ਾਨਦਾਰ ਟੂਰ ਦੀ ਅਗਵਾਈ ਪ੍ਰਧਾਨ ਕੁਲਦੀਪ ਗਰੇਵਾਲ, ਵਾਈਸ ਪ੍ਰਧਾਨ ਸ਼ਿੰਦਰਪਾਲ ਬਰਾੜ,ਡਾਈਰੈਕਟਰ ਕਮਲਜੀਤ ਤਾਤਲਾ, ਚਰਨਜੀਤ ਮਡਾਹੜ, ਅਵਤਾਰ ਰਾਏ ਅਤੇ ਕੈਸ਼ੀਅਰ ਸੁਰਜੀਤ ਮਸੂਤਾ ਵੱਲੋਂ ਬੜੀ ਸਫਲਤਾ ਪੂਰਵਕ ਕੀਤੀ ਗਈ। ਸਭ ਨੇ ਇਸ ਟੂਰ ਲਈ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਅਜਿਹੇ ਹੋਰ ਸਮਾਗਮਾਂ ਦੀ ਸਿਫਾਰਸ਼ ਕੀਤੀ ਅਤੇ ਇਸ ਟੂਰ ਦੀਆਂ ਯਾਦਾਂ ਲਈ ਘਰਾਂ ਨੂੰ ਵਾਪਸ ਆਏ।

RELATED ARTICLES
POPULAR POSTS