ਬਰੈਂਪਟਨ/ ਬਿਊਰੋ ਨਿਊਜ਼
ਸਿੱਖ ਹੈਰੀਟੇਜ ਮਹੀਨਾ ਓਨਟਾਰੀਓ ਵਿਚ ਜਾਰੀ ਹੈ ਅਤੇ ਵਿਸ਼ਵ ਭਰ ਤੋਂ ਮੰਨੇ-ਪ੍ਰਮੰਨੇ ਕਲਾਕਾਰ ਇਸ ਵਿਚ ਸ਼ਾਮਲ ਹੋਣ ਲਈ ਆ ਰਹੇ ਹਨ। ਦ ਸਿੰਘ ਟਵਿੰਸ, ਵਿਸ਼ਵ ਦੇ ਮੰਨੇ-ਪ੍ਰਮੰਨੇ ਕਲਾਕਾਰ ਹਨ ਅਤੇ ਇਸ ਮਹੀਨੇ ਦੌਰਾਨ ਪੂਰੇ ਓਨਟਾਰੀਓ ਵਿਚ ਲੋਕਾਂ ਦੇ ਸਾਹਮਣੇ ਪੇਸ਼ਕਾਰੀਆਂ ਦੇ ਰਹੇ ਹਨ ਅਤੇ ਲੋਕ ਉਨ੍ਹਾਂ ਨੂੰ ਕਾਫ਼ੀ ਪਸੰਦ ਵੀ ਕਰ ਰਹੇ ਹਨ। ਟੋਰਾਂਟੋ ਸਟਾਰ ਵਿਚ ਪ੍ਰਕਾਸ਼ਿਤ ਇਕ ਖ਼ਬਰ ਤੋਂ ਬਾਅਦ ਚਰਚਿਤ ਹੋਏ ਸਿੰਘ ਟਵਿੰਸ ਦੀ ਆਰਟ ਐਗਜ਼ੀਵਿਸ਼ਨ ਕਾਫ਼ੀ ਹਰਮਨ ਪਿਆਰੀ ਹੋ ਗਈ ਜੋ ਕਿ ਪੀਲ ਆਰਟ ਗੈਲਰੀ ਮਿਊਜ਼ੀਅਮ ਐਂਡ ਆਰਕਵਸ ਵਿਚ ਸਿੱਖ ਹੈਰੀਟੇਜ ਮਹੀਨੇ ਦੌਰਾਨ ਹੀ ਲਗਾਈ ਗਈ। ਇਸ ਨੂੰ ਕਾਫ਼ੀ ਚੰਗੇ ਰੀਵਿਊ ਮਿਲੇ ਹਨ।
ਦੋਵੇਂ ਭਰਾ, ਜੋ ਕਿ ਇਕ ਹੀ ਸਮਝੇ ਜਾਂਦੇ ਹਨ, ਆਪਣੇ 20 ਸਾਲ ਤੋਂ ਵਧੇਰੇ ਦਾ ਕੰਮ ਲੈ ਕੇ ਆਏ ਹਨ ਅਤੇ ਕੈਨੇਡਾ ਵਿਚ ਸਿੱਖ ਸੱਭਿਆਚਾਰ ਦੇ ਸਾਲਾਨਾ ਉਤਸਵ ਸਿੱਖ ਹੈਰੀਟੇਜ ਮੰਥ ਵਿਚ ਉਨ੍ਹਾਂ ਦੇ ਕੰਮ ਨੂੰ ਕਾਫ਼ੀ ਸਰਾਹਿਆ ਜਾ ਰਿਹਾ ਹੈ। ਡਾਊਨਟਾਊਨ ਬਰੈਂਪਟਨ ਵਿਚ ਸਥਿਤ ਪੀਲ ਮਿਊਜ਼ੀਅਮ ਵਿਚ ਉਨ੍ਹਾਂ ਦੇ ਕੰਮ ਨੂੰ ਕਾਫ਼ੀ ਸਲਾਹਿਆ ਜਾ ਰਿਹਾ ਹੈ।
ਮਰਰੇ ਵ੍ਹਾਈਟ ਵਲੋਂ ਲਿਖੇ ਗਏ ਇਕ ਲੇਖ ਵਿਚ ਉਨ੍ਹਾਂ ਦੇ ਕਲਾ ਦੇ ਵੱਖਰੇ ਅੰਦਾਜ਼ ਦੇ ਨਾਲ ਹੀ ਸਿੰਘ ਟਵਿੰਸ ਬਾਰੇ ਵੀ ਕਾਫ਼ੀ ਕੁਝ ਦੱਸਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਅਸੀਂ ਇਕ ਪੁਰਾਤਨ ਭਾਸ਼ਾ ਦੀ ਵਰਤੋਂ ਕਰ ਰਹੇ ਹਾਂ, ਜਿਸ ਦਾ ਕਲਾਤਮਿਕ ਪ੍ਰਭਾਵ ਹੈ। ਇਸ ਦੇ ਨਾਲ ਹੀ ਇਸ ਦੇ ਮਾਧਿਅਮ ਨਾਲ ਇਕ ਵਿਸ਼ਵ ਪੱਧਰੀ ਅਤੇ ਰਾਜਨੀਤਕ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ। ਇਸ ਵਿਚ ਪਰੰਪਰਾ ਦੇ ਨਾਲ ਆਧੁਨਿਕਤਾ ਨੂੰ ਵੀ ਬਣਾਈ ਰੱਖਿਆ ਗਿਆ ਹੈ। ਸਿੱਖ ਹੈਰੀਟੇਜ਼ ਮੰਥ ਫ਼ਾਊਂਡੇਸ਼ਨ ਅਪ੍ਰੈਲ ਵਿਚ ਪੂਰਾ ਮਹੀਨਾ ਪ੍ਰੋਗਰਾਮ ਅਤੇ ਪ੍ਰਦਰਸ਼ਨੀਆਂ ਕਰ ਰਹੀ ਹੈ ਅਤੇ ਇਹ ਪੀ.ਏ.ਐਮ.ਏ. ਅਤੇ ਜੀ.ਟੀ.ਏ. ਵਿਚ ਵੱਖ-ਵੱਖ-ਵੱਖ ਥਾਵਾਂ ‘ਤੇ ਹੋ ਰਹੇ ਹਨ। ਇਸ ਸਬੰਧ ਵਿਚ ਓਨਟਾਰੀਓ ਸਿੱਖ ਹੈਰੀਟੇਜ ਮੰਥ ਡਾਟ ਸੀਏ ਤੋਂ ਵੀ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
Check Also
ਸ਼ਬਦ ਨਾਦ ਬਿਆਸ ਮੰਚ ਨੇ ‘ਰਾਬਤਾ ਮੁਕਾਲਮਾ ਕਾਵਿ-ਮੰਚ’ ਅਤੇ ‘ਏਕਮ ਸਾਹਿਤ ਮੰਚ’ ਨਾਲ ਮਿਲ ਕੇ ਮਲਵਿੰਦਰ ਨਾਲ ਰਚਾਇਆ ਸੰਜੀਦਾ ਰੂ-ਬ-ਰੂ
ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 22 ਮਾਰਚ ਨੂੰ ‘ਸ਼ਬਦ ਨਾਦ ਬਿਆਸ ਮੰਚ’ ਵੱਲੋਂ ‘ਰਾਬਤਾ ਮੁਕਾਲਮਾ …