7.1 C
Toronto
Thursday, April 30, 2026
spot_img
Homeਭਾਰਤਅੱਤਵਾਦ ਮਨੁੱਖਤਾ ਲਈ ਗੰਭੀਰ ਚੁਣੌਤੀ : ਪ੍ਰਧਾਨ ਮੰਤਰੀ

ਅੱਤਵਾਦ ਮਨੁੱਖਤਾ ਲਈ ਗੰਭੀਰ ਚੁਣੌਤੀ : ਪ੍ਰਧਾਨ ਮੰਤਰੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਮੁੰਬਈ ਅੱਤਵਾਦੀ ਹਮਲਿਆਂ ਵਿੱਚ ਬਹਾਦਰ ਨਾਗਰਿਕਾਂ ਦੇ ਬਲੀਦਾਨ ਨੂੰ ਚੇਤੇ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਤਵਾਦ ਆਲਮੀ ਖ਼ਤਰਾ ਹੈ, ਜੋ ਤਕਰੀਬਨ ਨਿੱਤ ਦਾ ਵਿਹਾਰ ਬਣ ਗਿਆ ਹੈ। ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਮੋਦੀ ਨੇ ਕਿਹਾ ਕਿ ਕੁੱਝ ਵਰ੍ਹੇ ਪਹਿਲਾਂ ਜਦੋਂ ਭਾਰਤ ਅੱਤਵਾਦ ਦੇ ਖ਼ਤਰੇ ਬਾਰੇ ਗੱਲ ਕਰਦਾ ਸੀ ਤਾਂ ਸੰਸਾਰ ਦੇ ਕਈ ਮੁਲਕ ਇਸ ਨੂੰ ਗੰਭੀਰਤਾ ਨਾਲ ਲੈਣ ਲਈ ਤਿਆਰ ਨਹੀਂ ਹੁੰਦੇ ਸਨ। ਹੁਣ ਅੱਤਵਾਦ ਉਨ੍ਹਾਂ ਦੇ ਆਪਣੇ ਦਰਾਂ ਉਤੇ ਦਸਤਕ ਦੇ ਰਿਹਾ ਹੈ। ਸੰਸਾਰ ਦੀ ਹਰੇਕ ਸਰਕਾਰ, ਜੋ ਮਨੁੱਖਤਾ ਤੇ ਜਮਹੂਰੀਅਤ ਵਿੱਚ ਵਿਸ਼ਵਾਸ ਰੱਖਦੀ ਹੈ, ਉਹ ਅੱਤਵਾਦ ਨੂੰ ਸਭ ਤੋਂ ਵੱਡੀ ਚੁਣੌਤੀ ਵਜੋਂ ਦੇਖ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ”ਅੱਤਵਾਦ ਮਨੁੱਖਤਾ ਲਈ ਚੁਣੌਤੀ ਹੈ। ਇਸ ਦੀ ਰੁਚੀ ਮਨੁੱਖਤਾਵਾਦੀ ਤਾਕਤਾਂ ਨੂੰ ਤਬਾਹ ਕਰਨ ਦੀ ਹੈ। ਇਸ ਲਈ ਨਾ ਸਿਰਫ਼ ਭਾਰਤ ਸਗੋਂ ਸਾਰੀਆਂ ਮਨੁੱਖਤਾਵਾਦੀ ਤਾਕਤਾਂ ਨੂੰ ਅੱਤਵਾਦ ਦੇ ਖ਼ਤਰੇ ਨੂੰ ਹਰਾਉਣ ਲਈ ਇਕਜੁੱਟ ਹੋ ਕੇ ਲੜਨਾ ਪਵੇਗਾ।” ਉਨ੍ਹਾਂ ਕਿਹਾ ਕਿ ਭਾਰਤ ਭਗਵਾਨ ਬੁੱਧ, ਮਹਾਂਵੀਰ, ਗੁਰੂ ਨਾਨਕ ਦੇਵ ਜੀ ਅਤੇ ਮਹਾਤਮਾ ਗਾਂਧੀ ਦੀ ਧਰਤੀ ਹੈ ਅਤੇ ਇਸ ਨੇ ਵਿਸ਼ਵ ਨੂੰ ਪਿਆਰ ਤੇ ਅਹਿੰਸਾ ਦਾ ਸੰਦੇਸ਼ ਦਿੱਤਾ ਹੈ। ਮੋਦੀ ਨੇ ਕਿਹਾ ਕਿ 26 ਨਵੰਬਰ ਨੂੰ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਂਦਾ ਸੀ ਪਰ ਦੇਸ਼ ਇਹ ਗੱਲ ਨਹੀਂ ਭੁੱਲ ਸਕਦਾ ਕਿ ਨੌਂ ਸਾਲ ਪਹਿਲਾਂ ਇਸ ਦਿਨ ਮੁੰਬਈ ਵਿੱਚ ਅੱਤਵਾਦੀ ਹਮਲੇ ਸ਼ੁਰੂ ਹੋਏ ਸਨ। ਉਨ੍ਹਾਂ ਕਿਹਾ ਕਿ ਉਸ ਸਮੇਂ ਜਾਨਾਂ ਗਵਾਉਣ ਵਾਲੇ ਬਹਾਦਰ ਨਾਗਰਿਕਾਂ, ਪੁਲਿਸ ਮੁਲਾਜ਼ਮਾਂ ਅਤੇ ਸੁਰੱਖਿਆ ਜਵਾਨਾਂ ਦੇ ਬਲੀਦਾਨ ਨੂੰ ਦੇਸ਼ ਸਿਜਦਾ ਕਰਦਾ ਹੈ। ਇਸ ਦੌਰਾਨ ਉਨ੍ਹਾਂ ਹੋਰ ਵੀ ਕਈ ਮੁੱਦੇ ਛੋਹੇ।

RELATED ARTICLES
POPULAR POSTS