Breaking News
Home / ਭਾਰਤ / ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ‘ਤੇ ਕਮੇਟੀ ਅੜੀ

ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ‘ਤੇ ਕਮੇਟੀ ਅੜੀ

ਵੰਦੇ ਮਾਤਰਮ ਤੋਂ ਬਿਹਤਰ ਕੋਈ ਨਾਂ ਨਹੀਂ : ਚੇਅਰਮੈਨ
ਗਵਰਨਿੰਗ ਬਾਡੀ ਨੇ ਸਰਬ ਸੰਮਤੀ ਨਾਲ ਲਿਆ ਫੈਸਲਾ
ਵੱਖ-ਵੱਖ ਜਥੇਬੰਦੀਆਂ ‘ਤੇ ਮਾਮਲੇ ਨੂੰ ਉਛਾਲਣ ਦਾ ਲਾਇਆ ਦੋਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਨਵੀਂ ਦਿੱਲੀ ਦੇ ਦਿਆਲ ਸਿੰਘ ਕਾਲਜ (ਈਵਨਿੰਗ) ਦਾ ਨਾਂ ਬਦਲਣ ‘ਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਚੱਲ ਰਹੇ ਸਖਤ ਵਿਰੋਧ ਨੂੰ ਖਾਰਜ ਕਰਦਿਆਂ ਸੰਸਥਾ ਦੇ ਚੇਅਰਮੈਨ ਅਮਿਤਾਭ ਸਿਨਹਾ ਨੇ ਕਿਹਾ ਹੈ ਕਿ ਨਾਂ ਬਦਲਣ ਵਿਚ ਕੁਝ ਵੀ ਗੈਰਕਾਨੂੰਨੀ ਨਹੀਂ ਹੈ ਤੇ ਵੰਦੇ ਮਾਤਰਮ ਤੋਂ ਵਧੀਆ ਹੋਰ ਕੋਈ ਨਾਂ ਹੋ ਹੀ ਨਹੀਂ ਸਕਦਾ। ਕਾਲਜ ਦੀ ਗਵਰਨਿੰਗ ਬਾਡੀ ਨੇ 17 ਨਵੰਬਰ ਨੂੰ ਫੈਸਲਾ ਲੈ ਕੇ ਕਾਲਜ ਨੂੰ ਈਵਨਿੰਗ ਤੋਂ ਮਾਰਨਿੰਗ ਕਰਦਿਆਂ ਇਸਦਾ ਨਾਂ ਬਦਲ ਕੇ ਵੰਦੇ ਮਾਤਰਮ ਮਹਾਵਿਦਿਆਲਾ ਰੱਖ ਦਿੱਤਾ ਸੀ।
ਕਾਲਜ ਦਾ ਨਾਂ ਬਦਲਣ ਦਾ ਇਹ ਫੈਸਲਾ ਗਵਰਨਿੰਗ ਬਾਡੀ ਨੇ ਸਰਬਸੰਮਤੀ ਨਾਲ ਲਿਆ ਸੀ। ਇਸ ਲਈ ਇਸ ਵਿਚ ਕੁਝ ਗੈਰਕਾਨੂੰਨੀ ਨਹੀਂ ਹੋਇਆ।
ਕਾਲਜ ਦੇ ਚੇਅਰਮੈਨ ਸਿਨਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿਚ ਦਖਲ ਦੇਣ ਲਈ ਕਿਹਾ ਹੈ ਤਾਂਕਿ ਕਾਲਜ ਦਾ ਨਾਂ ਮੁੜ ਪਹਿਲਾਂ ਵਾਲਾ ਰੱਖਿਆ ਜਾ ਸਕੇ। ਉਨ੍ਹਾਂ ਸਿਆਸਤਦਾਨਾਂ ਨੂੰ ਇਸ ਵਿਸ਼ੇ ‘ਤੇ ਇਕ ਨਿਰਪੱਖ ਫੋਰਮ ਵਿਚ ਡਿਬੇਟ ਕਰਨ ਦਾ ਸੱਦਾ ਦਿੱਤਾ। ਦੱਸਣਯੋਗ ਹੈ ਕਿ ਦਿੱਲੀ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਨੇ ਨੇ ਕਾਲਜ ਦਾ ਨਾਂ ਬਦਲਣ ਨੂੰ ਲੈ ਕੇ ਕਾਲਜ ਦੇ ਪ੍ਰਿੰਸੀਪਲ ਤੇ ਚੇਅਰਮੈਨ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਤਕੜਾ ਝਟਕਾ
ਇਨਕਮ ਟੈਕਸ ਵਿਭਾਗ ਨੇ ਭੇਜਿਆ 30.67 ਕਰੋੜ ਟੈਕਸ ਦਾ ਨੋਟਿਸ
ਵਿਦਿਆਰਥੀ ਵਿੰਗ ਐਨਐਸਯੂਆਈ ਨੇ ਵੀ ਕਾਲਜ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ ਤੇ ਕਿਹਾ ਕਿ ਮੈਨੇਜਮੈਂਟ ਨੂੰ ਕਾਲਜ ਦੇ ਮੁੱਢਲੇ ਢਾਂਚੇ ਵਿਚ ਸੁਧਾਰ ਕਰਨਾ ਚਾਹੀਦਾ ਸੀ, ਨਾ ਕਿ ਕਾਲਜ ਦਾ ਨਾਂ ਬਦਲਣਾ ਚਾਹੀਦਾ ਸੀ। ਇਸ ਦੌਰਾਨ ਸਿਨਹਾ ਨੇ ਕਿਹਾ ਕਿ ਦਿਆਲ ਸਿੰਘ ਦੇ ਸਿੱਖ ਹੋਣ ਕਾਰਨ ਇਸ ਮਸਲੇ ਨੂੰ ਉਛਾਲਿਆ ਗਿਆ ਹੈ ਤੇ ਵੱਖ-ਵੱਖ ਫਿਰਕਿਆਂ ਵਿਚ ਦੁਫੇੜ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਰਾਸ਼ਟਰਵਾਦੀ ਹਾਂ ਤੇ ਵੰਦੇ ਮਾਤਰਮ ਵੀ ਰਾਸ਼ਟਰੀਅਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹਾਂ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਇਸ ਬਾਰੇ ਕੋਈ ਇਤਰਾਜ਼ ਹੈ ਤਾਂ ਉਹ ਸਿੱਧਾ ਮੇਰੇ ਨਾਲ ਸੰਪਰਕ ਕਰ ਸਕਦਾ ਹੈ। ਦੱਸਣਯੋਗ ਹੈ ਕਿ ਇਹ ਕਾਲਜ 1958 ਵਿਚ ਦਿਆਲ ਸਿੰਘ ਮਜੀਠੀਆ ਦੇ ਨਾਮ ‘ਤੇ ਸਥਾਪਤ ਕੀਤਾ ਗਿਆ ਸੀ।

Check Also

ਬੀਬੀਸੀ  ਦਾ ਭਾਰਤ ਵਿਚ ਬਦਲਿਆ ਰੂਪ, ਕਲੈਕਟਿਵ ਨਿਊਜ਼ਰੂਮ ਨੇ ਕੰਮ ਸ਼ੁਰੂ ਕੀਤਾ 

ਭਾਰਤ ਵਿਚ ਬੀਬੀਸੀ ਦਾ ਰੂਪ ਬਦਲ ਗਿਆ ਹੈ। ਬਿ੍ਰਟਿਸ਼ ਬਰੌਡਕਾਸਟ ਕਾਰਪੋਰੇਸ਼ਨ ਲਈ ਭਾਰਤ ਵਿਚ ਅਜ਼ਾਦ …