6.7 C
Toronto
Thursday, November 6, 2025
spot_img
Homeਪੰਜਾਬਪੰਜਾਬ ਪੁਲਿਸ ਦੇ ਸਾਰੇ ਅਧਿਕਾਰੀ ਤੇ ਜਵਾਨ ਬਣੇ 'ਹਰਜੀਤ ਸਿੰਘ'

ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀ ਤੇ ਜਵਾਨ ਬਣੇ ‘ਹਰਜੀਤ ਸਿੰਘ’

ਪਟਿਆਲਾ ਵਿਖੇ ਵਾਪਰੀ ਘਟਨਾ ਦੌਰਾਨ ਏਐਸਆਈ ਹਰਜੀਤ ਸਿੰਘ ਦਾ ਕੱਟਿਆ ਗਿਆ ਸੀ ਹੱਥ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਪੁਲਿਸ ਦੇ ਹਰ ਜਵਾਨ ਨੇ ਅੱਜ ‘ਮੈਂ ਵੀ ਹਾਂ ਹਰਜੀਤ ਸਿੰਘ’ ਦਾ ਨਾਅਰਾ ਲਗਾਇਆ। ਅੱਜ 80 ਹਜ਼ਾਰ ਪੁਲਿਸ ਮਲਾਜ਼ਮਾਂ ਦੇ ਸੀਨੇ ‘ਤੇ ਇਕ ਹੀ ਨਾਮ ‘ਹਰਜੀਤ ਸਿੰਘ’ ਦਾ ਬੈਜ ਦਿਖਿਆ। ਪੰਜਾਬ ਪੁਲਿਸ ਦਾ ਹਰ ਜਵਾਨ ਏਐਸਆਈ ਹਰਜੀਤ ਸਿੰਘ ਦੀ ਬਹਾਦਰੀ ਨੂੰ ਅਨੋਖੇ ਢੰਗ ਨਾਲ ਸਲਾਮ ਕਰ ਰਿਹਾ ਹੈ। ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਵੀ ਆਪਣੀ ਵਰਦੀ ‘ਤੇ ਹਰਜੀਤ ਸਿੰਘ ਦੇ ਨਾਮ ਦਾ ਬੈਜ ਲਗਾਇਆ। ਹਰਜੀਤ ਸਿੰਘ ਇਸ ਸਮੇਂ ਪੀਜੀਆਈ ਚੰਡੀਗੜ੍ਹ ਵਿਖੇ ਜੇਰੇ ਇਲਾਜ ਹਨ। ਇਹ ਹਰਜੀਤ ਸਿੰਘ ਉਹੀ ਹੈ, ਜਿਸ ਦਾ ਪਟਿਆਲਾ ਦੀ ਸਬਜ਼ੀ ਮੰਡੀ ‘ਚ ਲੰਘੀ 12 ਅਪ੍ਰੈਲ ਨੂੰ ਡਿਊਟੀ ਦੌਰਾਨ ਇੱਕ ਸ਼ਰਾਰਤੀ ਅਨਸਰ ਨੇ ਕ੍ਰਿਪਾਨ ਨਾਲ ਹੱਥ ਵੱਢ ਸੁੱਟਿਆ ਸੀ ਅਤੇ ਬਾਅਦ ਵਿਚ ਏਐੱਸਆਈ ਹਰਜੀਤ ਸਿੰਘ ਹੱਥ ਪੀਜੀਆਈ ਦੇ ਮਾਹਿਰ ਡਾਕਟਰ ਸਫ਼ਲਤਾਪੂਰਬਕ ਜੋੜ ਚੁੱਕੇ ਹਨ। ਹਰਜੀਤ ਸਿੰਘ ਦੀ ਡਿਊਟੀ ਪ੍ਰਤੀ ਇਮਾਨਦਾਰੀ ਨੂੰ ਦੇਖਦੇ ਹੋਏ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਹਰਜੀਤ ਸਿੰਘ ਨੂੰ ਏਐਸਆਈ ਤੋਂ ਪ੍ਰਮੋਟ ਕਰਕੇ ਸਬ ਇੰਸਪੈਕਟਰ ਬਣਾ ਦਿੱਤਾ ਹੈ। ਇਥੇ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੀਜੀਆਈ ‘ਚ ਦਾਖਲ ਹਰਜੀਤ ਸਿੰਘ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਤੁਸੀਂ ਸੱਚਮੁੱਚ ਹੀ ਬਹੁਤ ਬਹਾਦੁਰ ਹੋ।

RELATED ARTICLES
POPULAR POSTS