4.8 C
Toronto
Thursday, November 6, 2025
spot_img
Homeਪੰਜਾਬਕੈਪਟਨ ਸਰਕਾਰ ਕਰਫਿਊ ਲਗਾਉਣ 'ਚ ਰਹੀ ਮੋਹਰੀ

ਕੈਪਟਨ ਸਰਕਾਰ ਕਰਫਿਊ ਲਗਾਉਣ ‘ਚ ਰਹੀ ਮੋਹਰੀ

ਪਰ ਪੰਜਾਬ ਸਰਕਾਰ ਕਰੋਨਾ ਟੈਸਟ ਕਰਨ ‘ਚ ਪਛੜੀ

ਚੰਡੀਗੜ੍ਹ/ਬਿਊਰੋ ਨਿਊਜ਼
ਕਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਸੂਬੇ ਵਿੱਚ ਕਰਫਿਊ ਲਗਾਉਣ ‘ਚ ਦੇਸ਼ ‘ਚੋਂ ਪਹਿਲੇ ਨੰਬਰ ‘ਤੇ ਰਹਿਣ ਵਾਲੇ ਪੰਜਾਬ ਵਿੱਚ ਹਾਲੇ ਤੱਕ ਕਰੋਨਾ ਦੀ ਜਾਂਚ ਬਹੁਤ ਹੀ ਧੀਮੀ ਰਫ਼ਤਾਰ ਵਿਚ ਚੱਲ ਰਹੀ ਹੈ। ਪੰਜਾਬ ਵਿਚ ਪਹਿਲਾਂ ਰੋਜ਼ਾਨਾ 80 ਤੇ ਫਿਰ 1050 ਟੈਸਟ ਕੀਤੇ ਜਾ ਰਹੇ ਸਨ। ਪ੍ਰੰਤੂ ਸੂਬੇ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵਿੱਚ ਹੋਏ ਵਿਸਫੋਟਕ ਵਾਧੇ ਨੇ ਸਰਕਾਰ ਨੂੰ ਹੁਣ ਰੋਜ਼ਾਨਾ 3800 ਟੈਸਟ ਕਰਨ ਲਈ ਮਜਬੂਰ ਕਰ ਦਿੱਤਾ ਹੈ। ਪੰਜਾਬ ਦੇ ਡਾਕਟਰੀ ਸਿੱਖਿਆ ਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਨੂੰ ਮਾਤ ਦੇਣ ਲਈ ਕੀਤੇ ਗਏ ਪ੍ਰਬੰਧਾਂ ਵਿੱਚ ਹੋਰ ਵਾਧਾ ਕਰਨ ਲਈ ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿਚ ਕਰੋਨਾ ਸਬੰਧੀ ਟੈਸਟ ਕਰਨ ਦੀ ਸਮਰੱਥਾ ਨੂੰ ਰੋਜ਼ਾਨਾ 1050 ਤੋਂ ਵਧਾ ਕੇ 3800 ਕਰਨ ਲਈ ਲੋੜੀਂਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

RELATED ARTICLES
POPULAR POSTS