ਕਿਹਾ, ਪੰਜਾਬ ‘ਚ ਪੰਜਾਬੀ ਦਾ ਵਿਕਾਸ ਵੀ ਪਹਿਲ ਦੇ ਅਧਾਰ ‘ਤੇ ਜ਼ਰੂਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਕੂਲਾਂ ਵਿਚ ਚਾਈਨੀਜ਼ ਭਾਸ਼ਾ ਨੂੰ ਪੜ੍ਹਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿਚ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਚੀਨ ਇੱਕ ਉਦਯੋਗਸ਼ੀਲ ਦੇਸ਼ ਹੈ, ਪੰਜਾਬ ਦੇ ਬੱਚਿਆਂ ਨੂੰ ਸਕੂਲਾਂ ਵਿਚ ਚਾਈਨੀਜ਼ ਭਾਸ਼ਾ ਚੋਣਵੀਂ ਭਾਸ਼ਾ ਦੇ ਤੌਰ ‘ਤੇ ਲਗਾਈ ਜਾਵੇਗੀ ਤਾਂ ਜੋ ਚੀਨ ਦੇ ਉਦਯੋਗਿਕ ਖੇਤਰ ਵਿਚ ਪੰਜਾਬ ਦੇ ਨੌਜਵਾਨ ਕੰਮ ਕਰ ਸਕਣ ਤੇ ਚੀਨੀ ਭਾਸ਼ਾ ਨੂੰ ਸਮਝਣ ਵਿਚ ਕੋਈ ਮੁਸ਼ਕਲ ਨਾ ਆ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਪੰਜਾਬ ਅੰਦਰ ਪੰਜਾਬੀ ਦਾ ਵਿਕਾਸ ਵੀ ਪਹਿਲ ਦੇ ਆਧਾਰ ‘ਤੇ ਜਰੂਰੀ ਹੈ ਪਰ ਨੌਜਵਾਨਾਂ ਨੂੰ ਅੱਗੇ ਵੱਧਣ ਲਈ ਅੰਗਰੇਜ਼ੀ ਭਾਸ਼ਾ ਵੀ ਸਿੱਖਣੀ ਜ਼ਰੁਰੀ ਹੈ। ਨੌਜਵਾਨਾਂ ਲਈ ਹੋਰ ਐਲਾਨ ਕਰਦਿਆਂ ਕੈਪਟਨ ਨੇ ਕਿਹਾ ਕਿ ਸਮਾਰਟਫ਼ੋਨ ਲਈ 10 ਕਰੋੜ ਰੁਪਏ ਵੱਖਰੇ ਰੱਖੇ ਹਨ ਤੇ ਵਾਅਦੇ ਮੁਤਾਬਕ ਸਭ ਨੂੰ ਸਮਾਰਟਫ਼ੋਨ ਦਿਆਂਗੇ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …