ਕਿਹਾ, ਕਾਮੇਡੀ ਸ਼ੋਅ ‘ਚ ਜਾਣਾ ਕੋਈ ਗਲਤ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਸ਼ੋਅ ਫ਼ੈਮਿਲੀ ਟਾਈਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਤੌਰ ਸਪੈਸ਼ਲ ਗੈਸਟ ਨਜ਼ਰ ਆਉਣਗੇ। ਇਸ ਮੁੱਦੇ ‘ਤੇ ਵਿਰੋਧੀਆਂ ਦੀ ਨੁਕਤਾਚੀਨੀ ਦਾ ਸਾਹਮਣਾ ਕਰ ਰਹੇ ਸਿੱਧੂ ਦੇ ਪੱਖ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਮੇਡੀ ਸ਼ੋਅ ਨਵਜੋਤ ਸਿੱਧੂ ਦੀ ਦਾਲ ਰੋਟੀ ਹੈ ਉਹ ਕਿਉਂ ਇਸ ਨੂੰ ਬੰਦ ਕਰਨ।
ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਕਾਮੇਡੀ ਸ਼ੋਅ ਕਰਨ ਵਿੱਚ ਕੁਝ ਗ਼ਲਤ ਨਹੀਂ। ਮੰਤਰੀ ਬਣ ਕੇ ਕੋਈ ਆਪਣਾ ਕੰਮ ਨਹੀਂ ਛੱਡ ਦੇਵੇਗਾ, ਚਾਹੇ ਕੋਈ ਕਾਰੋਬਾਰੀ ਹੋਵੇ ਜਾਂ ਅਦਾਕਾਰ, ਉਹ ਆਪਣਾ ਕੰਮ ਕਰ ਰਹੇ ਹਨ, ਇਸ ਵਿੱਚ ਗ਼ਲਤ ਕੀ ਹੈ? ਲੰਘੇ ਦਿਨ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸਿੱਧੂ ਦੇ ਕਾਮੇਡੀ ਸ਼ੋਅ ਵਿਚ ਜਾਣ ਨੂੰ ਲੈ ਕੇ ਨੁਕਤਾਚੀਨੀ ਕੀਤੀ ਸੀ ਅਤੇ ਕਿਹਾ ਸੀ ਕਿ ਸਿੱਧੂ ਜਾਂ ਰਾਜਨੀਤੀ ਕਰੇ ਜਾਂ ਫਿਰ ਕਾਮੇਡੀ ਸ਼ੋਅ ਹੀ ਕਰ ਲਵੇ।
Check Also
‘ਆਪ’ ਸਰਕਾਰ ਨੇ ਬਜਟ ਦੀ ਕੀਤੀ ਤਾਰੀਫ ਅਤੇ ਵਿਰੋਧੀਆਂ ਨੇ ਬਜਟ ਨੂੰ ਭੰਡਿਆ
ਬਾਜਵਾ ਨੇ ਕਿਹਾ : ਪੰਜਾਬ ਸਰਕਾਰ ਨੇ ਬਜਟ ’ਚ ਹਰ ਵਰਗ ਨੂੰ ਅਣਡਿੱਠ ਕੀਤਾ ਚੰਡੀਗੜ੍ਹ/ਬਿਊਰੋ …