ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਬਣੇਗਾ ਪਹਿਲਾ ਸੂਬਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀ ਭਗਵੰਤ ਮਾਨ ਸਰਕਾਰ ਜਲਦੀ ਹੀ ਰੇਲਵੇ ਵਿਭਾਗ ਤੋਂ ਤਿੰਨ ਮਾਲ ਗੱਡੀਆਂ ਖਰੀਦੇਗੀ। ਇਹ ਦਾਅਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ। ਮੋਹਾਲੀ ’ਚ ਐਸੋਚੈਮ ਦੇ ਵਿਜਨ ਪੰਜਾਬ ਪ੍ਰੋਗਰਾਮ ’ਚ ਪਹੁੰਚੇ ਮਾਨ ਨੇ ਕਿਹਾ ਕਿ ਰੇਲਵੇ ਵਿਭਾਗ ਦੀ ਇਕ ਸਕੀਮ ਹੈ, ਜਿਸ ’ਚ ਉਹ ਤਿੰਨ ਫੀਸਦੀ ’ਤੇ ਲੋਨ ਦਿੰਦੇ ਹਨ ਅਤੇ 350 ਕਰੋੜ ਰੁਪਏ ਦੀ ਇਕ ਮਾਲਗੱਡੀ ਮਿਲ ਜਾਂਦੀ ਹੈ। ਇੰਡਸਟਰੀ ਵਾਲੇ ਸਾਡੇ ਨਾਲ ਹੱਥ ਮਿਲਾਉਣ ਅਸੀਂ ਤਿੰਨ ਮਾਲਗੱਡੀਆਂ ਖਰੀਦ ਲਵਾਂਗੇ। ਇਨ੍ਹਾਂ ਮਾਲ ਗੱਡੀਆਂ ਦਾ ਨਾਮ ‘ਪੰਜਾਬ ਆਨ ਵੀਹਲਜ਼’ ਹੋਵੇਗਾ, ਉਸ ਮਾਲਗੱਡੀ ਵਿਚ ਇੰਡਸਟਰੀ ਵਾਲਿਆਂ ਦੇ ਆਪਣੇ ਰੈਕ ਹੋਣਗੇ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ, ਜਿਸ ਕੋਲ ਆਪਣੀਆਂ ਮਾਲਗੱਡੀਆਂ ਹੋਣਗੀਆਂ। ਪੰਜਾਬ ਤੋਂ ਜਾਂਦੇ ਹੋਏ ਇਥੋਂ ਟਰੈਕਟਰ ਲੈ ਗਏ ਅਤੇ ਵਾਪਸ ਆਉਂਦੇ ਹੋਏ ਇੰਪੋਰਟ ਕਰਨ ਵਾਲਿਆਂ ਦਾ ਸਮਾਨ ਲੈ ਕੇ ਆਵਾਂਗੇ। ਜਦੋਂ ਪੰਜਾਬ ਨੂੰ ਕੋਇਲੇ ਦੀ ਜ਼ਰੂਰਤ ਹੋਵੇਗੀ ਇਨ੍ਹਾਂ ਮਾਲ ਗੱਡੀਆਂ ਰਾਹੀਂ ਅਸੀਂ ਕੋਇਲਾ ਵੀ ਲੈ ਕੇ ਆਵਾਂਗੇ।
Check Also
ਚੰਡੀਗੜ੍ਹ ਗਰਨੇਡ ਹਮਲੇ ਦਾ ਇਕ ਆਰੋਪੀ ਗਿ੍ਫ਼ਤਾਰ
ਆਰੋਪੀ ਕੋਲੋਂ ਇਕ ਪਿਸਤੌਲ ਸਮੇਤ ਗੋਲਾ ਬਾਰੂਦ ਵੀ ਹੋਇਆ ਬਰਾਮਦ ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਦੇ …