18.1 C
Toronto
Saturday, May 30, 2026
spot_img
Homeਪੰਜਾਬਸਿੱਖ ਫੌਜੀ ਮਨਦੀਪ ਸਿੰਘ ਦੀ ਹੱਤਿਆ ਦੀ ਕੈਪਟਨ ਅਮਰਿੰਦਰ ਨੇ ਕੀਤੀ ਨਿੰਦਾ

ਸਿੱਖ ਫੌਜੀ ਮਨਦੀਪ ਸਿੰਘ ਦੀ ਹੱਤਿਆ ਦੀ ਕੈਪਟਨ ਅਮਰਿੰਦਰ ਨੇ ਕੀਤੀ ਨਿੰਦਾ

6ਕਿਹਾ, ਭਾਰਤੀ ਫੌਜ ਬਦਲਾ ਲੈ ਕੇ ਰਹੇਗੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੰਟਰੋਲ ਰੇਖਾ ਨੇੜੇ ਇਕ ਸਿੱਖ ਸਿਪਾਹੀ ਦੀ ਬੇਰਹਮੀ ਨਾਲ ਹੱਤਿਆ ਤੇ ਉਸਦਾ ਸਰੀਰ ਖੁਰਦ ਬੁਰਦ ਕੀਤੇ ਜਾਣ ਦੀ ਜ਼ੋਰਦਾਰ ਨਿੰਦਾ ਕਰਦਿਆਂ ਇਸ ਗੈਰ ਮਨੁੱਖੀ ਘਟਨਾ ‘ਤੇ ਰੋਸ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤੀ ਫੌਜਾਂ ਨੂੰ ਸਰਹੱਦ ਪਾਰ ਲੜਾਈ ਜਾਰੀ ਰੱਖਣ ਲਈ ਭੜਕਾਉਣ ਵਾਸਤੇ ਕੀਤਾ ਗਿਆ ਪ੍ਰਤੀਤ ਹੁੰਦਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿੱਖ ਰੈਜੀਮੈਂਟ ਦੇ ਸਿਪਾਹੀ ਮਨਦੀਪ ਸਿੰਘ ਦਾ ਕਤਲ ਕਰਕੇ ਉਸਦੇ ਸਰੀਰ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਸੀ। ਇਸ ਘਿਨੌਣੀ ਹਰਕਤ ਨਾਲ ਭਾਰਤੀ ਫੌਜ ਨੂੰ ਗੁੱਸਾ ਆਉਣਾ ਲਾਜ਼ਮੀ ਹੈ, ਜੋ ਆਪਣਾ ਬਦਲਾ ਲੈ ਕੇ ਰਹੇਗੀ।

RELATED ARTICLES
POPULAR POSTS