8.2 C
Toronto
Friday, October 24, 2025
spot_img
Homeਪੰਜਾਬਪ੍ਰਿਅੰਕਾ ਗਾਂਧੀ ਨੇ ਬਠਿੰਡਾ ਅਤੇ ਗੁਰਦਾਸਪੁਰ ਪਹੁੰਚ ਕੇ ਕਾਂਗਰਸ ਲਈ ਮੰਗੀਆਂ ਵੋਟਾਂ

ਪ੍ਰਿਅੰਕਾ ਗਾਂਧੀ ਨੇ ਬਠਿੰਡਾ ਅਤੇ ਗੁਰਦਾਸਪੁਰ ਪਹੁੰਚ ਕੇ ਕਾਂਗਰਸ ਲਈ ਮੰਗੀਆਂ ਵੋਟਾਂ

ਨਵਜੋਤ ਸਿੱਧੂ ਬਾਦਲਾਂ ਦੇ ਗੜ੍ਹ ਵਿਚ ਕਰਨਗੇ ਚੋਣ ਪ੍ਰਚਾਰ
ਬਠਿੰਡਾ/ਬਿਊਰੋ ਨਿਊਜ਼
ਪੰਜਾਬ ਵਿਚ ਚੋਣ ਪ੍ਰਚਾਰ ਲਈ ਪਹੁੰਚੀ ਪ੍ਰਿਯੰਕਾ ਗਾਂਧੀ ਨੇ ਅੱਜ ਬਠਿੰਡਾ ਰੈਲੀ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਸਮੇਤ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਨੂੰ ਨਿਸ਼ਾਨਾ ਬਣਾਇਆ। ਪ੍ਰਿਅੰਕਾ ਨੇ ਕਿਹਾ ਕਿ ਬਾਬਾ ਨਾਨਕ ਨੇ ਤੇਰਾਂ ਤੇਰਾਂ ਤੋਲਿਆ ਸੀ ਤੇ ਮੋਦੀ ਮੇਰਾ ਮੇਰਾ ਤੋਲ ਰਿਹਾ ਹੈ। ਉਨ੍ਹਾਂ ਨੇ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਉਤੇ ਅਕਾਲੀ-ਭਾਜਪਾ ਨੂੰ ਘੇਰਿਆ। ਪ੍ਰਿਅੰਕਾ ਨੇ ਕਿਹਾ ਕਿ ਬੇਅਦਬੀ ਮਾਮਲੇ ਦਾ ਦੁੱਖ ਹੈ ਅਤੇ ਦੋਸ਼ੀਆਂ ਇਸ ਦੀਆਂ ਸਜ਼ਾਵਾਂ ਜਰੂਰ ਮਿਲਣਗੀਆਂ। ਨਸ਼ਿਆਂ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਚਿੱਟੇ ਨਾਲ ਤੜਪ ਰਿਹਾ ਹੈ। ਇਸ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਨਾਲ ਭਾਸ਼ਣ ਦੀ ਸ਼ੂਰੁਆਤ ਕੀਤੀ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੀ ਧਰਤੀ ਤੇ ਪੰਜਾਬੀ ਕੌਮ ਨੂੰ ਸਲਾਮ ਕਰਦੀ ਹਾਂ। ਇਸ ਤੋਂ ਬਾਅਦ ਪ੍ਰਿਅੰਕਾ ਨੇ ਗੁਰਦਾਸਪੁਰ ਪਹੁੰਚ ਕੇ ਰੋਡ ਸ਼ੋਅ ਕੀਤਾ ਅਤੇ ਸੁਨੀਲ ਜਾਖੜ ਵਾਸਤੇ ਵੋਟਾਂ ਲਈ ਅਪੀਲ ਕੀਤੀ।
ਇਸੇ ਦੌਰਾਨ ਪੰਜਾਬ ਦੀ ਲੀਡਰਸ਼ਿਪ ਤੋਂ ਨਰਾਜ਼ ਨਵਜੋਤ ਸਿੱਧੂ ਅੱਜ ਪ੍ਰਚਾਰ ਲਈ ਬਾਦਲਾਂ ਦੇ ਗੜ੍ਹ ਵਿੱਚ ਪਹੁੰਚ ਹੀ ਗਏ। ਸਿੱਧੂ ਪ੍ਰਿਅੰਕਾ ਗਾਂਧੀ ਨਾਲ ਬਠਿੰਡਾ ਰੈਲੀ ਵਿੱਚ ਆਏ। ਉਨ੍ਹਾਂ ਐਲਾਨ ਕੀਤਾ ਕਿ 17 ਮਈ ਨੂੰ ਬਠਿੰਡਾ ਵਿਚ ਹੀ ਰਾਜਾ ਵੜਿੰਗ ਲਈ ਰੈਲੀਆਂ ਕਰਨਗੇ।

RELATED ARTICLES
POPULAR POSTS