ਇਲਾਕੇ ‘ਚ ਬਣਿਆ ਦਹਿਸ਼ਤ ਵਾਲਾ ਮਾਹੌਲ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ਜ਼ਿਲ੍ਹੇ ‘ਚ ਅਟਾਰੀ ਸਰਹੱਦ ਨੇੜਲੇ ਪਿੰਡ ਮਾਵਾ ‘ਚੋਂ ਫਿਰ ਇੱਕ ਪਾਕਿਸਤਾਨੀ ਡਰੋਨ ਫੜਿਆ ਗਿਆ ਹੈ। ਡਰੋਨ ਦੇ ਫੜੇ ਜਾਣ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਧਿਆਨ ਰਹੇ ਕਿ ਕੁਝ ਦਿਨ ਪਹਿਲਾਂ ਵੀ ਪਾਕਿਸਤਾਨ ਵਲੋਂ ਭਾਰਤ ‘ਚ ਡਰੋਨ ਰਾਹੀਂ ਹਥਿਆਰਾਂ ਦੀ ਖੇਪ ਭਾਰਤ ‘ਚ ਪਹੁੰਚਾਈ ਗਈ ਸੀ। ਮਿਲੀ ਜਾਣਕਾਰੀ ਮੁਤਾਬਕ ਇਹ ਡਰੋਨ ਗ੍ਰਿਫਤਾਰ ਕੀਤੇ ਗਏ ਸ਼ੱਕੀ ਵਿਅਕਤੀ ਅਕਾਸ਼ਦੀਪ ਦੀ ਨਿਸ਼ਾਨਦੇਹੀ ‘ਤੇ ਮਿਲਿਆ ਹੈ। ਇਸ ਵਿਅਕਤੀ ਨੇ ਕਿਹਾ ਸੀ ਕਿ ਕੁਝ ਹੋਰ ਡਰੋਨ ਵੀ ਲੁਕਾ ਕੇ ਰੱਖੇ ਹੋਏ ਹਨ। ਫਿਲਹਾਲ ਪੁਲਿਸ ਲੁਕਾ ਕੇ ਰੱਖੇ ਗਏ ਡਰੋਨਾਂ ਦੀ ਭਾਲ ਕਰ ਰਹੀ ਹੈ।
Check Also
ਦਿਲਜੀਤ ਦੋਸਾਂਝ ਦੇ ਹੱਕ ’ਚ ਗਰਜੇ ਭਗਵੰਤ ਮਾਨ
ਕਿਹਾ : ਦਿਲਜੀਤ ਵਰਗੇ ਕਲਾਕਾਰਾਂ ਦਾ ਕਰਨਾ ਚਾਹੀਦੈ ਸਨਮਾਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …