12 C
Toronto
Monday, September 21, 2026
spot_img
Homeਪੰਜਾਬਜਲੰਧਰ ਦੇ ਨੌਜਵਾਨ ਸੰਦੀਪ ਸਿੰਘ ਦਾ ਅਮਰੀਕਾ ਵਿਚ ਕਤਲ

ਜਲੰਧਰ ਦੇ ਨੌਜਵਾਨ ਸੰਦੀਪ ਸਿੰਘ ਦਾ ਅਮਰੀਕਾ ਵਿਚ ਕਤਲ

ਜਲੰਧਰ ਦੇ ਨੌਜਵਾਨ ਸੰਦੀਪ ਸਿੰਘ ਦਾ ਅਮਰੀਕਾ ਵਿਚ ਕਤਲਲੁਟੇਰਿਆਂ ਨੇ ਲੁੱਟ ਖੋਹ ਦੀ ਨੀਅਤ ਨਾਲ ਸੰਦੀਪ ‘ਤੇ ਚਲਾਈ ਗੋਲੀ
ਜਲੰਧਰ/ਬਿਊਰੋ ਨਿਊਜ਼
ਜਲੰਧਰ ਦੇ ਰਹਿਣ ਵਾਲੇ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਦੇ ਨੌਜਵਾਨ ਪੁੱਤਰ ਸੰਦੀਪ ਸਿੰਘ ਦਾ ਅਮਰੀਕਾ ਵਿੱਚ ਕਤਲ ਹੋ ਗਿਆ ਹੈ। ਸੰਦੀਪ ਦੀ ਮੌਤ ਖਬਰ ਮਿਲਦਿਆਂ ਹੀ ਜਲੰਧਰ ਵਿਚ ਸੋਗ ਦੀ ਲਹਿਰ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਲੁੱਟ-ਖੋਹ ਦੀ ਨੀਅਤ ਨਾਲ ਸੰਦੀਪ ਸਿੰਘ ਦਾ ਮਿਸੀਸਿੱਪੀ ਸੂਬੇ ਦੇ ਜੈਕਸਨ ਸ਼ਹਿਰ ਵਿੱਚ ਕਤਲ ਕੀਤਾ ਗਿਆ। ਲੁਟੇਰਿਆਂ ਨੇ ਸੰਦੀਪ ਕੋਲੋਂ ਨਕਦੀ ਤੇ ਮੋਬਾਈਲ ਆਦਿ ਖੋਹਣਾ ਚਾਹਿਆ ਸੀ। ਇਸ ਦੌਰਾਨ ਉਨ੍ਹਾਂ ਸੰਦੀਪ ‘ਤੇ ਗੋਲ਼ੀ ਚਲਾ ਦਿੱਤੀ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਸੰਦੀਪ ਸਿੰਘ ਤਕਰੀਬਨ ਸਾਢੇ 3 ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਅਮਰੀਕਾ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਦੇ ਸਟੋਰ ਵਿੱਚ ਕੰਮ ਕਰਦਾ ਸੀ।

 

RELATED ARTICLES
POPULAR POSTS