ਕੈਪਟਨ ਅਮਰਿੰਦਰ ਦੇ ਸਲਾਹਕਾਰ ਰਹਿ ਚੁੱਕੇ ਹਨ ਚਹਿਲ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਅਤੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਹਿਲ ਖਿਲਾਫ ਪੰਜਾਬ ਵਿਜੀਲੈਂਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਵਿਜੀਲੈਂਸ ਨੂੰ ਹੁਣ ਚਹਿਲ ਦੀ ਭਾਲ ਹੈ, ਪਰ ਚਹਿਲ ਦੇ ਵਿਦੇਸ਼ ’ਚ ਪਹੁੰਚ ਜਾਣ ਦਾ ਸ਼ੱਕ ਵੀ ਹੈ। ਵਿਜੀਲੈਂਸ ਦੇ ਸੂਤਰਾਂ ਅਨੁਸਾਰ ਇਸ ਕਰਕੇ ਹੀ ਭਰਤਇੰਦਰ ਸਿੰਘ ਚਹਿਲ ਨੂੰ ਲੁੱਕ ਆੳੂਟ ਸਰਕੂਲਰ ਜਾਰੀ ਕੀਤਾ ਗਿਆ ਹੈ। ਵਿਜੀਲੈਂਸ ਵਲੋਂ ਇਹ ਕਾਰਵਾਈ ਲੰਘੇ ਕੱਲ੍ਹ 21 ਦਸੰਬਰ ਨੂੰ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ, ਪਰ ਭਰਤਇੰਦਰ ਸਿੰਘ ਚਹਿਲ ਇਸ ਸਮੇਂ ਕਿੱਥੇ ਹਨ, ਇਸ ਸਬੰਧੀ ਫਿਲਹਾਲ ਜਾਂਚ ਏਜੰਸੀ ਨੂੰ ਕੋਈ ਜਾਣਕਾਰੀ ਨਹੀਂ ਹੈ। ਧਿਆਨ ਰਹੇ ਕਿ ਪਿਛਲੇ ਦਿਨੀਂ ਪੰਜਾਬ ਵਿਜੀਲੈਂਸ ਨੇ ਭਰਤਇੰਦਰ ਸਿੰਘ ਚਹਿਲ ਦੇ ਪਟਿਆਲਾ ’ਚ ਇਕ ਸ਼ੌਪਿੰਗ ਮਾਲ ਦੀ ਜਾਂਚ ਵੀ ਕੀਤੀ ਸੀ। ਇਸ ਦੌਰਾਨ ਚਹਿਲ ਦੀ ਪ੍ਰਾਪਰਟੀ ਦੀ ਪੈਮਾਇਸ਼ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ। ਇਸ ਤੋਂ ਬਾਅਦ ਵਿਜੀਲੈਂਸ ਲਗਾਤਾਰ ਭਰਤਇੰਦਰ ਸਿੰਘ ਚਹਿਲ ਦੇ ਖਿਲਾਫ ਕਾਨੂੰਨੀ ਕਾਰਵਾਈ ਅੱਗੇ ਵਧਾਉਣ ਵਿਚ ਜੁਟ ਗਈ ਹੈ।