Breaking News
Home / ਪੰਜਾਬ / ਪੰਜਾਬ ’ਚ ਹਰ ਚੌਥੇ ਵਿਅਕਤੀ ਕੋਲ ਹੈ ਪਾਸਪੋਰਟ

ਪੰਜਾਬ ’ਚ ਹਰ ਚੌਥੇ ਵਿਅਕਤੀ ਕੋਲ ਹੈ ਪਾਸਪੋਰਟ

ਵਿਦੇਸ਼ ਜਾਣ ਦਾ ਵਧਿਆ ਰੁਝਾਨ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਦੇ ਵਸਨੀਕਾਂ ਵਿਚ ਵਿਦੇਸ਼ ਜਾਣ ਦਾ ਰੁਝਾਨ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ ਅਤੇ ਹੁਣ ਪੰਜਾਬ ਦੇ ਹਰ ਚੌਥੇ ਵਿਅਕਤੀ ਕੋਲ ਪਾਸਪੋਰਟ ਹੈ। ਮੀਡੀਆ ਵਿਚ ਆਈ ਜਾਣਕਾਰੀ ਮੁਤਾਬਕ ਪੰਜਾਬ ਹੁਣ 77.17 ਲੱਖ ਪਾਸਪੋਰਟਾਂ ਨਾਲ ਚੌਥਾ ਸਭ ਤੋਂ ਵੱਡਾ ‘ਪਾਸਪੋਰਟ ਸੂਬਾ’ ਬਣ ਗਿਆ ਹੈ। ਇਸ ਸਾਲ ਨਵੰਬਰ ਤੱਕ 7.40 ਲੱਖ ਪਾਸਪੋਰਟ ਬਣ ਚੁੱਕੇ ਹਨ। ਪਿਛਲੇ ਸਾਲ 6.44 ਲੱਖ ਪਾਸਪੋਰਟ ਬਣਾਏ ਗਏ ਸਨ। ਸਟੱਡੀ ਵੀਜ਼ੇ ਤੋਂ ਇਲਾਵਾ ਪੰਜਾਬੀ ਕੰਮ-ਕਾਜ ਲਈ ਵਿਦੇਸ਼ਾਂ ਵਿੱਚ ਜਾ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਤਾਜ਼ਾ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਕੇਰਲ 1.12 ਕਰੋੜ ਪਾਸਪੋਰਟਾਂ ਨਾਲ ਪਹਿਲੇ ਸਥਾਨ ’ਤੇ ਹੈ, ਜਦਕਿ 12 ਕਰੋੜ ਤੋਂ ਵੱਧ ਦੀ ਆਬਾਦੀ ਵਾਲਾ ਰਾਜ ਮਹਾਰਾਸ਼ਟਰ 1.4 ਕਰੋੜ ਪਾਸਪੋਰਟਾਂ ਨਾਲ ਦੂਜੇ ਸਥਾਨ ’ਤੇ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਲੋਕ ਵੀ ਵਿਦੇਸ਼ ਜਾਣ ਵਿਚ ਪਿੱਛੇ ਨਹੀਂ ਹਨ, 87.4 ਲੱਖ ਪਾਸਪੋਰਟਾਂ ਨਾਲ ਇਹ ਸੂਬਾ ਤੀਜੇ ਸਥਾਨ ’ਤੇ ਹੈ। ਇਸਦੇ ਨਾਲ ਹੀ ਕਰੀਬ ਤਿੰਨ ਕਰੋੜ ਦੀ ਆਬਾਦੀ ਵਾਲਾ ਪੰਜਾਬ ਇਸ ਮਾਮਲੇ ਵਿਚ ਦੇਸ਼ ਭਰ ਵਿਚ ਚੌਥੇ ਸਥਾਨ ’ਤੇ ਹੈ। ਧਿਆਨ ਰਹੇ ਕਿ ਕੈਨੇਡਾ, ਬਿ੍ਰਟੇਨ, ਆਸਟ੍ਰੇਲੀਆ ਅਤੇ ਇਟਲੀ ਆਦਿ ਦੇਸ਼ਾਂ ਵਿਚ ਪੰਜਾਬੀਆਂ ਦੀ ਵੱਡੀ ਗਿਣਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜਲੰਧਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 9.58 ਲੱਖ ਪਾਸਪੋਰਟ ਹਨ, ਇਸ ਤੋਂ ਬਾਅਦ ਲੁਧਿਆਣਾ (7.28 ਲੱਖ), ਹੁਸ਼ਿਆਰਪੁਰ (5.67 ਲੱਖ), ਪਟਿਆਲਾ (4.88 ਲੱਖ), ਸੰਗਰੂਰ (3.20 ਲੱਖ), ਬਠਿੰਡਾ (2.47 ਲੱਖ) ਅਤੇ ਮਾਨਸਾ ਜ਼ਿਲ੍ਹੇ ਵਿਚ 86,352 ਪਾਸਪੋਰਟ ਹਨ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …