ਨੰਗਲ/ਬਿਊਰੋ ਨਿਊਜ : ਪੰਜਾਬੀ ਗਾਇਕਾ ਮਿਸ ਪੂਜਾ ਖ਼ਿਲਾਫ਼ ਥਾਣਾ ਨੰਗਲ ਵਿੱਚ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਗਾਇਕਾ ਵੱਲੋਂ ઠਗਾਏ ਗਏ ਇੱਕ ઠਗੀਤ ઠ”ਪੁੱਛਣ ਸਹੇਲੀਆਂ ਜੀਜੂ ਕੀ ਕਰਦਾ’ ઠਦੇ ਵੀਡੀਓ ਖ਼ਿਲਾਫ਼ ਐਡਵੋਕੇਟ ਸੰਦੀਪ ਕੌਂਸਲ ਵੱਲੋਂ ਦਿੱਤੀ ਦਰਖਾਸਤ ਅਤੇ ਅਦਾਲਤ ਦੇ ਆਦੇਸ਼ਾਂ ‘ਤੇ ਥਾਣਾ ਨੰਗਲ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਕੀਲ ઠਸੰਦੀਪ ਕੌਸ਼ਲ ਵੱਲੋਂ ਨੰਗਲ ਦੀ ਅਦਾਲਤ ਵਿੱਚ ਅਰਜ਼ੀ ਦਿੱਤੀ ਗਈ ਸੀ, ਜਿਸ ਵਿੱਚ ਉਨ੍ਹਾਂ ਮਿਸ ਪੂਜਾ ਉਰਫ਼ ਗੁਰਿੰਦਰ ਕੌਰ ਵਿਰੁੱਧ ਉਨ੍ਹਾਂ ઠਦੀਆਂ ઠਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਦੋਸ਼ ਲਾਇਆ ਸੀ।
ਸ਼ਿਕਾਇਤਕਰਤਾ ਵੱਲੋਂ ਇਸ ਸ਼ਿਕਾਇਤ ਵਿੱਚ ਮਿਸ ਪੂਜਾ ਸਮੇਤ ਪੰਜਾਬੀ ਕਲਾਕਾਰ ਹਰੀਸ਼ ਵਰਮਾ, ਪ੍ਰੇਮ ਸਿੰਘ, ਸਪੀਡ ਰਿਕਾਰਡਿੰਗ ਕੰਪਨੀ ਸਮੇਤ ਸੈਂਟਰਲ (ਸੈਂਸਰ ਬੋਰਡ) ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀ.ਬੀ.ਐੱਫ.ਸੀ) ਨੂੰ ਵੀ ਧਿਰ ਬਣਾਇਆ ਗਿਆ ਹੈ। ਐਡਵੋਕੇਟ ਕੌਸ਼ਲ ਨੇ ਦੱਸਿਆ ਕਿ ਮਿਸ ਪੂਜਾ ਵੱਲੋਂ ‘ਪੁੱਛਣ ਸਹੇਲੀਆਂ ઠਜੀਜੂ ਕੀ ਕਰਦਾ’ ਗੀਤ ਦੇ ਵੀਡੀਓ ਵਿੱਚ ਹਿੰਦੂ ਦੇਵਤਾ ਯਮਰਾਜ ਨੂੰ ਇਤਰਾਜ਼ਯੋਗ ਹਾਲਤ ਵਿੱਚ ਦਰਸਾਇਆ ਗਿਆ ਹੈ, ਜਿਸ ਨਾਲ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਐਡਵੋਕੇਟ ਕੌਸ਼ਲ ઠਦੀ ਅਰਜ਼ੀ ‘ਤੇ ਜੱਜ ਸਚਿਨ ਬੱਬਰ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਵੱਲੋਂ ਮਾਮਲੇ ਦੀ ਜਾਂਚ ਕਰਨ ਅਤੇ ਪਰਚਾ ਦਰਜ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਸਬੰਧ ਵਿੱਚ ਨੰਗਲ ਦੇ ਥਾਣਾ ਮੁਖੀ ઠਸੰਨੀ ਖੰਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ઠਦੱਸਿਆ ਕਿ ਉਕਤ ਵਿਅਕਤੀਆਂ ਵਿਰੁੱਧ ઠਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
Check Also
ਸ਼ੋ੍ਰਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਨੂੰ ਰਾਜੋਆਣਾ ਦੀ ਸਜ਼ਾ ਮੁਆਫੀ ਸਬੰਧੀ ਪਟੀਸ਼ਨ ’ਤੇ ਫੌਰੀ ਕੋਈ ਫੈਸਲਾ ਲੈਣ ਦੀ ਅਪੀਲ
ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਚਾਰ ਫੀਸਦ ਵਧਾਉਣ ਦਾ ਐਲਾਨ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ …