12 C
Toronto
Monday, September 21, 2026
spot_img
Homeਕੈਨੇਡਾਚਲੋ! ਫ੍ਰੇਸ਼ਕੋ ਨੇ ਵਿਸਾਖੀ ਉਤਸਵ ਮੌਕੇ ਪੰਜਾਬੀ ਭਾਈਚਾਰੇ ਨਾਲ ਹੱਥ ਮਿਲਾਇਆ

ਚਲੋ! ਫ੍ਰੇਸ਼ਕੋ ਨੇ ਵਿਸਾਖੀ ਉਤਸਵ ਮੌਕੇ ਪੰਜਾਬੀ ਭਾਈਚਾਰੇ ਨਾਲ ਹੱਥ ਮਿਲਾਇਆ

ਚਲੋ! ਫ੍ਰੇਸ਼ਕੋ ਨੇ ਵਿਸਾਖੀ ਉਤਸਵ ਮੌਕੇ ਪੰਜਾਬੀ ਭਾਈਚਾਰੇ ਨਾਲ ਹੱਥ ਮਿਲਾਇਆਮਿਸੀਸਾਗਾ/ ਬਿਊਰੋ ਨਿਊਜ਼  : ਚਲੋ! ਫ੍ਰੇਸ਼ਕੋ ਭੰਗੜੇ ਦੇ ਨਾਲ ਵਿਸਾਖੀ ਮਨਾਉਂਦੇ ਹੋਏ ਸਾਰੇ ਗਾਹਕਾਂ ਨੂੰ ਫ੍ਰੀ ਸੈਮਪਲਿੰਗ ਅਤੇ ਫ਼ੈਸਟਿਵ ਸਪੈਸ਼ਲਸ ਪ੍ਰਦਾਨ ਕਰ ਰਿਹਾ ਹੈ। ਇਸ ਮੌਕੇ ‘ਤੇ ਚਲੋ! ਫ੍ਰੇਸ਼ਕੋ ਵਲੋਂ ਆਪਣੇ ਗਾਹਕਾਂ ਅਤੇ ਪੰਜਾਬੀ ਭਾਈਚਾਰੇ ਨੂੰ ਵਿਸਾਖੀ ਮਨਾਉਣ ਲਈ ਸਾਊਥ ਏਸ਼ੀਅਨ ਫ਼ੋਕਸਡ ਡਿਸਕਾਊਂਟ ਗ੍ਰਾਸਰੀ ਸਟੋਰ ‘ਤੇ ਆਉਣ ਲਈ ਵੀ ਸੱਦਾ ਦਿੱਤਾ ਜਾ ਰਿਹਾ ਹੈ।
ਇਸ ਮੌਕੇ ‘ਤੇ ਸੋਬੇਜ ਇੰਕ ਦੇ ਜਨਰਲ ਮੈਨੇਜਰ, ਡਿਸਕਾਊਂਟ ਫਾਰਮੇਟ ਰਾਬ ਐਡਮਸ ਨੇ ਦੱਸਿਆ ਕਿ ਵਿਸਾਖੀ ਇਕ ਅਜਿਹਾ ਉਤਸਵ ਹੈ ਜੋ ਕਿ ਪੰਜਾਬੀ ਭਾਈਚਾਰੇ ਲਈ ਬੇਹੱਦ ਮਹੱਤਵਪੂਰਨ ਹੈ ਅਤੇ ਇਸ ਤਰ੍ਹਾਂ ਇਹ ਸਾਡੇ ਲਈ ਵੀ ਖ਼ਾਸ ਬਣ ਜਾਂਦਾ ਹੈ। ਇਸ ਮੌਕੇ ‘ਤੇ ਅਸੀਂ ਵਿਸ਼ੇਸ਼ ਡਿਸਕਾਊਂਟ ਦੇ ਨਾਲ ਫ੍ਰੀ ਸੈਂਪਲਿੰਗ, ਪ੍ਰਮੋਸ਼ਨਜ਼ ਅਤੇ ਵਿਸ਼ੇਸ਼ ਪੇਸ਼ਕਾਰੀਆਂ ਵੀ ਕਰ ਰਹੇ ਹਨ। ਅਸੀਂ ਆਪਣੇ ਗਾਹਕਾਂ ਅਤੇ ਭਾਈਚਾਰੇ ਦੇ ਨਾਲ ਵਿਸਾਖੀ ਮਨਾਉਣ ਲਈ ਤਿਆਰ ਹਾਂ।
ਉਨ੍ਹਾਂ ਦੱਸਿਆ ਕਿ 17 ਅਪ੍ਰੈਲ ਤੱਕ 50 ਹਜ਼ਾਰ ਵਰਗ ਫ਼ੁੱਟ ਤੋਂ ਵਧੇਰੇ ਖੇਤਰ ਵਿਚ ਫ਼ੈਲੇ ਸਟੋਰ ‘ਤੇ ਫ੍ਰੀ ਸੈਂਪਲਿੰਗ ਅਤੇ ਸਪੈਸ਼ਲ ਪ੍ਰਾਈਸਿਜ਼ ਦਾ ਸਿਲਸਿਲਾ ਜਾਰੀ ਰਹੇਗਾ। ਇਸ ਦੇ ਨਾਲ ਹੀ ਪਰਿਵਾਰਕ ਗਤੀਵਿਧੀਆਂ ਦੇ ਨਾਲ ਹੀ 9, 10, 16 ਅਤੇ 17 ਅਪ੍ਰੈਲ ਨੂੰ ਦੁਪਹਿਰੇ 1 ਵਜੇ ਤੋਂ ਸ਼ਾਮੀਂ 5 ਵਜੇ ਤੱਕ ਲਾਈਵ ਭੰਗੜਾ ਪੇਸ਼ਕਾਰੀਆਂ ਹੋਣਗੀਆਂ।
ਇਸ ਮੌਕੇ ‘ਤੇ ਚਾਵਲ, ਦਾਲਾਂ, ਮਸਾਲਿਆਂ ਅਤੇ ਸਨੈਕਸ, ਤਾਜ਼ਾ ਉਤਪਾਦਾਂ, ਫ਼ੁੱਲ ਸਰਵਿਸ ਸੀਫੂਡ, ਹਲਾਲ ਅਤੇ ਨਾਨਹਲਾਲ ਮੀਟ ਕਾਊਂਟਰਾਂ ਨੂੰ ਵੀ ਪੇਸ਼ ਕਰਨ ਦੇ ਨਾਲ ਹੀ ਹੋਰ ਇਕ ਹਰਮਨ ਪਿਆਰਾ ਭਾਰਤੀ ਰੈਸਟੋਰੈਂਟ ਅਮਾਇਆ ਵੀ ਗਾਹਕਾਂ ਨੂੰ ਇਕ ਨਵਾਂ ਅਨੁਭਵ ਦੇਵੇਗਾ।
ਚਲੋ ਫ੍ਰੇਸ਼ਕੋ 10615, ਬ੍ਰਾਮੀਲਿਆ ਰੋਡ, ਬ੍ਰੇਮਲਿਅ ਅਤੇ ਸੰਡਲਵੁਡ ਪਾਰਕਵੇਅ ਈਸਟ, ਬਰੈਂਪਟਨ, ਓਨਟਾਰੀਓ ਵਿਚ ਸਥਿਤ ਹੈ ਅਤੇ ਸਟੋਰ ਪੂਰਾ ਹਫ਼ਤਾ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹਿਆ ਰਹਿੰਦਾ ਹੈ। ਸੋਬੇਜ ਬੀਤੇ 108 ਸਾਲਾਂ ਤੋਂ ਕੈਨੇਡੀਅਨਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਅਤੇ ਕੰਪਨੀ ਦੇ 10 ਸੂਬਿਆਂ ਵਿਚ 1500 ਤੋਂ ਵਧੇਰੇ ਸਟੋਰ ਹਨ।

RELATED ARTICLES
POPULAR POSTS