Breaking News
Home / ਕੈਨੇਡਾ / ਐਸੋਸੀਏਸ਼ਨ ਆਫ ਸੀਨੀਅਰਜ਼ ਨੇ ਐਲਡਰ ਅਬਿਊਜ਼ ਅਤੇ ਸੈਮੀਨਾਰ ਲਗਾਇਆ

ਐਸੋਸੀਏਸ਼ਨ ਆਫ ਸੀਨੀਅਰਜ਼ ਨੇ ਐਲਡਰ ਅਬਿਊਜ਼ ਅਤੇ ਸੈਮੀਨਾਰ ਲਗਾਇਆ

ਬਰੈਂਪਟਨ/ਬਾਸੀ ਹਰਚੰਦ : ਸੀਨੀਅਰਜ਼ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਤੌਰ ‘ਤੇ ਸੁਲਝਾਉਣ ਦੇ ਲਈ ਸਿਟੀ, ਪ੍ਰੋਵਿੰਸ਼ਲ ਅਤੇ ਫੈਡਰਲ ਪੱਧਰ ‘ਤੇ ਸਮੇਂ-ਸਮੇਂ ਸਰਕਾਰ ਦੇ ਨੁਮਾਇੰਦਿਆਂ ਨਾਲ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਬਰੈਂਪਟਨ ਸੰਵਾਦ ਰਚਾਉਂਦੀ ਰਹਿੰਦੀ ਹੈ।
ਲਗਾਤਾਰ ਸਰਗਰਮੀ ਕਰਦਿਆਂ ਨੌ ਜੂਨ ਦਿਨ ਸੁਕਰਵਾਰ ਨੂੰ ਐਲਡਰ ਅਬਿਊਜ਼ ਤੇ ਸਿਟੀ ਦੇ ਰਿਵਰਸਟੋਨ ਕਮਿਉਨਿਟੀ ਸੈਂਟਰ ਵਿਖੇ ਭਰਵਾਂ ਕਾਮਯਾਬ ਸੈਮੀਨਾਰ ਕਰਵਾਇਆ। ਜਿਸ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ, ਅਮਰੀਕ ਸਿੰਘ ਕੈਸ਼ੀਅਰ, ਪ੍ਰੀਤਮ ਸਿੰਘ ਸਰਾਂ, ਮਹਿੰਦਰ ਸਿੰਘ ਮੋਹੀ, ਰਣਜੀਤ ਸਿੰਘ ਤੱਘੜ, ਬੀਬੀ ਕਮਲ ਖੈਰਾ, ਹਰਦੀਪ ਸਿੰਘ ਐੰਮ ਪੀ ਪੀ ਨੇ ਕੀਤੀ। ਜਿਸ ਵਿੱਚ ਸੱਭ ਤੋਂ ਪਹਿਲਾਂ ਕੈਨੇਡਾ ਦਾ ਕੌਮੀ ਗੀਤ ਗਾ ਕੇ ਸ਼ੁਰੂਆਤ ਕੀਤੀ ਗਈ।
ਉਸ ਉਪਰੰਤ ਹਰਚੰਦ ਸਿੰਘ ਬਾਸੀ ਨੇ ਹਾਜ਼ਰੀਨ ਨਾਲ ਬਜੁਰਗ ਅਵੱਸਥਾ ਵਿੱਚ ਘਰ ਪਰਿਵਾਰ ਦੇ ਮੈਂਬਰਾਂ, ਸਮਾਜ, ਰਿਸ਼ਤੇਦਾਰਾਂ, ਕੇਅਰ ਪ੍ਰੌਵਾਈਡਰਾਂ ਜਾਂ ਲੌਂਗ ਟਰਮ ਬਜ਼ੁਰਗ ਘਰਾਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਕੈਨੇਡਾ ਸਰਕਾਰ ਵੱਲੋਂ ਸਮਧਾਨ ਬਾਰੇ ਵਿਚਾਰ ਸਾਂਝੇ ਕੀਤੇ। ਸਰਕਾਰ ਵੱਲੋਂ ਸਟੀਵ ਫੌਸਰਟ ਕੋਆਰਡੀਨੇਟਰ ਅਤੇ ਉਸ ਦੇ ਨਾਲ ਪੋਲੀਸ ਆਫੀਸ਼ਲ ਲਵਜੀਤ ਸਿੰਘ ਨੇ ਸੈਮੀਨਾਰ ਨੂੰ ਅਡਰੈਸ ਕੀਤਾ। ਉਹਨਾਂ ਦੱਸਿਆ ਕਿ ਫੈਡਰਲ ਅਤੇ ਪ੍ਰੋਵਿੰਸ਼ਲ ਸਰਕਾਰਾਂ ਬਜੁਰਗਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਦੇ ਲਈ ਹਰ ਪੱਧਰ ‘ਤੇ ਯਤਨਸ਼ੀਲ ਹੈ। ਤੁਹਾਡੇ ਤੱਕ ਅੱਜ ਸੁਨੇਹਾ ਦੇਣ ਆਏ ਹਾਂ ਕਿ ਸੀਨੀਅਰਜ਼ ਦੀ ਸੁਰੱਖਿਆ ਲਈ ਸਰਕਾਰ ਨਾਲ ਮਿਲ ਕੇ ਕਈ ਸੰਸਥਾਵਾਂ ਕੰਮ ਕਰ ਰਹੀਆਂ ਹਨ। ਬਹੁਤ ਸਾਰੇ ਸੀਨੀਅਰਜ਼ ਜਾਣਕਾਰੀ ਨਾ ਹੋਣ ਕਰਕੇ ਮਦਦ ਤੋਂ ਵਾਂਝੇ ਰਹਿ ਜਾਦੇ ਹਨ।
ਸਰਕਾਰ ਕੋਲ ਸਹੀ ਅੰਕੜੇ ਨਾ ਪਹੁੰਚਣ ਕਰਕੇ ਹੋਰ ਫੰਡ ਮੁਹੱਈਆ ਕਰਨ ਵਿੱਚ ਦਿਕਤ ਆਉਂਦੀ ਹੈ। ਫੈਡਰਲ ਸਰਕਾਰ ਦੇ ਸੀਨੀਅਰਜ਼ ਸਬੰਧੀ ਮੰਤਰੀ ਬੀਬੀ ਕਮਲ ਖੈਹਰਾ ਨੇ ਦਸਿਆ ਕਿ ਮੇਰੇ ਯਤਨਾਂ ਸਦਕਾ ਸਰਕਾਰ ਵੱਲੋਂ ਬਜੁਰਗਾਂ ਨੂੰ ਆਰਥਿਕ ਲਾਭ ਦੇ ਕੇ ਜੀਵਨ ਸੁਧਾਰਨ ਦੇ ਬਾਰੇ ਜਾਣਕਾਰੀ ਦਿਤੀ ਅਤੇ ਵਿਸਵਾਸ਼ ਦੁਆਇਆ ਕਿ ਮੈਂ ਮੰਤਰੀ ਹੁੰਦਿਆਂ ਹੋਇਆਂ ਸੀਨੀਅਰਜ਼ ਦੇ ਭਲੇ ਲਈ ਹਰ ਸੰਭਵ ਯਤਨ ਜਾਰੀ ਰਖਾਂਗੀ।
ਉਹਨਾਂ ਇਹ ਵੀ ਦੱਸਿਆ ਕਿ ਦਸੰਬਰ 2023 ਤੋਂ ਬਾਅਦ ਫੈਡਰਲ ਸਰਕਾਰ ਵੱਲੋਂ ਦੰਦਾਂ ਲਈ ਫਰੀ ਪ੍ਰੋਗਰਾਮ ਵੀ ਲਿਆਂਦਾ ਜਾ ਰਿਹਾ ਹੈ। ਹਰਦੀਪ ਸਿੰਘ ਐਮ ਪੀ ਪੀ ਨੇ ਸੀਨੀਅਰਜ਼ ਲਈ ਦੰਦਾਂ ਦੇ ਹੋਰ ਡਾਕਟਰ ਨਿਯੁਕਤ ਕਰਨ ਬਾਰੇ ਹਾਮੀ ਭਰੀ।
ਸਿਟੀ ਕੌਂਸਲ ਵੱਲੋਂ 7-8 ਵਾਰਡ ਤੋਂ ਰਿਜ਼ਨਲ ਕੌਂਸਲਰ ਪੈਟ ਫਰਟੀਨੀ, ਰਿਜ਼ਨਲ ਕੌਂਸਲਰ, ਗੁਰਪਰਤਾਪ ਸਿੰਘ ਤੂਰ, ਕੌਂਸਲਰ ਮਿਸਟਰ ਰੌਡ ਵੀ ਸ਼ਾਮਲ ਹੋਏ।
ਕੌਂਸਲਰ ਮਿਸਟਰ ਰੌਡ ਨੇ ਸੀਨੀਅਰਜ਼ ਮੰਥ ਦਾ ਕੇਕ ਲਿਆ ਕੇ ਸੀਨੀਅਰਜ਼ ਲਈ ਸੁਭ ਇਛਾਵਾਂ ਜ਼ਾਹਰ ਕੀਤੀਆ। ਸਟੇਜ ਦੀ ਜ਼ਿੰਮੇਵਾਰੀ ਪ੍ਰੀਤਮ ਸਿੰਘ ਸਰਾਂ ਨੇ ਨਿਭਾਈ। ਅੰਤ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਹਾਜ਼ਰ ਸੀਨੀਅਰਜ਼ ਦਾ ਸਵਾਗਤ ਕੀਤਾ ਅਤੇ ਅਗੇ ਤੋਂ ਸੀਨੀਅਰਜ਼ ਲਈ ਅਜਿਹੇ ਪ੍ਰੋਗਰਾਮਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਲਈ ਜ਼ੋਰ ਦਿੱਤਾ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …