7.8 C
Toronto
Tuesday, October 28, 2025
spot_img
Homeਕੈਨੇਡਾਪੰਜਾਬੀ ਸੱਭਿਆਚਾਰ ਮੰਚ ਨੇ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਸਮਾਗਮ ਕਰਵਾਇਆ

ਪੰਜਾਬੀ ਸੱਭਿਆਚਾਰ ਮੰਚ ਨੇ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਸਮਾਗਮ ਕਰਵਾਇਆ

ਬਰੈਂਪਟਨ/ਬਾਸੀ ਹਰਚੰਦ : ਯਾਦ ਰਹੇ ਅੰਗਰੇਜ਼ ਹਕੂਮਤ ਨੇ ਮਾਰਚ 1919 ਨੂੰ ਰੋਲਟ ਐਕਟ ਪਾਸ ਕੀਤਾ ਸੀ ਕਿ ਰਾਜਨੀਤਿਕ ਅਤੇ ਸੋਸ਼ਲ ਕਾਰਕੁਨਾਂ ਨੂੰ ਪੁਲਿਸ ਬਿਨਾਂ ਕਾਰਨ ਦੱਸੇ ਹਿਰਾਸਤ ਵਿੱਚ ਲੈ ਸਕਦੀ ਹੈ। ਉਸਦੇ ਲਈ ਨੋ ਅਪੀਲ, ਨੋ ਦਲੀਲ, ਨੋ ਵਕੀਲ ਦੀ ਧਾਰਾ ਸੀ।
ਇਸ ਬਿਲ ਦੇ ਵਿਰੁਧ 10 ਅਪ੍ਰੈਲ 1919 ਨੂੰ ਦੇਸ਼ ਵਿੱਚ ਪ੍ਰਦਰਸ਼ਨ ਹੋਏ। ਅੰਮ੍ਰਿਤਸਰ ਸੈਫਉਦੀਨ ਕਿਚਲੂ ਅਤੇ ਸਤਿਆਪਾਲ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਵਿਰੁਧ 13 ਅਪ੍ਰੈਲ 1919 ਨੂੰ ਰੋਸ ਕਰਨ ਲਈ ਜ਼ਲਿਆਂਵਾਲੇ ਭਾਗ ਵਿੱਚ ਇਕੱਠ ਕੀਤਾ ਗਿਆ।
ਅੰਗਰੇਜ਼ ਜਰਨਲ ਡਾਇਰ ਨੇ ਭੀੜ ‘ਤੇ ਗੋਲੀ ਚਲਾਉਣ ਦਾ ਹੁਕਮ ਦੇ ਦਿਤਾ ਜਿਸ ਨਾਲ ਸੈਂਕੜੇ ਵਿਅਕਤੀ ਮਾਰੇ ਗਏ। ਊਧਮ ਸਿੰਘ ਉਸ ਜਗ੍ਹਾ ਪਾਣੀ ਦੀ ਸੇਵਾ ਕਰ ਰਿਹਾ ਸੀ। ਉਸ ‘ਤੇ ਇਸ ਘਟਨਾ ਦਾ ਬਹੁਤ ਡੂੰਘਾ ਅਸਰ ਹੋਇਆ। ਉਸਨੇ ਇਸਦਾ ਬਦਲਾ ਲੈਣ ਲਈ ਦਿਲ ਵਿੱਚ ਠਾਣ ਲਈ। ਉਸਦੇ ਅੰਦਰ ਬਦਲੇ ਦੀ ਜਵਾਲਾ ਧੁਖਦੀ ਸੀ। ਦੇਸ਼ ਦੀ ਅਜ਼ਾਦੀ ਦੀ ਲਹਿਰ ਵਿੱਚ ਸਰਗਰਮ ਹੋ ਗਿਆ। ਇੱਕੀ ਸਾਲ ਬਾਅਦ ਯੋਧੇ ਨੇ ਇੰਗਲੈਂਡ ਪਹੁੰਚ ਕੇ ਜਰਨਲ ਡਾਇਰ ਨੂੰ ਭਾਸ਼ਣ ਦੇਣ ਸਮੇਂ ਗੋਲੀਆਂ ਮਾਰ ਕੇ ਮਾਰ ਦਿੱਤਾ। ਉਸ ‘ਤੇ ਮੁਕਦਮਾ ਚਲਾ ਕੇ ਫਾਂਸੀ ਦੀ ਸਜ਼ਾ ਸੁਣਾ ਕੇ ਇਕੱਤੀ ਜੁਲਾਈ 1940 ਨੂੰ ਫਾਂਸੀ ਦੇ ਦਿੱਤਾ। ਇਹ ਉਸ ਦੇ ਜੀਵਨ ਦੀ ਬਹੁਤ ਸੰਖੇਪ ਕਹਾਣੀ। ਪਰ ਕੁੱਝ ਉਸ ਜੋ ਕਾਰਨਾਮੇ ਕੀਤੇ ਲਾਮਿਸਾਲ ਹੈ। ਉਸ ਯੋਧੇ ਦੀ ਦੇਸ਼ ਅਤੇ ਲੋਕਾਂ ਲਈ ਕੁਰਬਾਨੀ ਅਤੇ ਲਿਤਾੜੇ ਲੋਕਾਂ ਲਈ ਜੀਵਨ ਉਦੇਸ਼ ‘ਤੇ ਬਾਤਾਂ ਪਾਉਣ, ਚਰਚਾ ਕਰਨ ਅਤੇ ਦੇਸ਼ ਵਾਸੀਆਂ ਦੇ ਆਪਣੇ ਹੱਕਾਂ ਲਈ ਉਹਨਾਂ ਦੇ ਮਾਰਗ ਨੂੰ ਅਪਣਾਉਣ ਲਈ ਪੰਜਾਬੀ ਸੱਭਿਆਚਾਰ ਮੰਚ ਨੇ ਸਮਾਗਮ ਕਰਾਇਆ।
ਚੰਗੀ ਹਾਜ਼ਰੀ ਵਿੱਚ ਸਟੇਜ ਸਕੱਤਰ ਹਰਚੰਦ ਸਿੰਘ ਬਾਸੀ ਨੇ ਪਹਿਲਾਂ ਬਲਦੇਵ ਸਿੰਘ ਸਹਿਦੇਵ ਪ੍ਰਧਾਨ, ਸੁਖਦੇਵ ਸਿੰਘ ਸਕੱਤਰ, ਪ੍ਰੋ. ਲਾਲ ਸਿੰਘ ਅਤੇ ਵਿਸਾਖਾ ਸਿੰਘ ਤਾਤਲਾ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ।
ਉਪਰੰਤ ਆਈਆਂ ਸੰਗਤਾਂ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਸ਼ਹੀਦ ਊਧਮ ਸਿੰਘ ਦੇ ਜੀਵਨ ਦੇ ਉਦੇਸ਼ ਅਤੇ ਅਜੋਕੇ ਹਾਲਾਤ ਬਾਰੇ ਆਪਣੇ ਵਿਚਾਰ ਰੱਖੇ। ਪ੍ਰਿੰਸੀਪਲ ਜਰਨੈਲ ਸਿੰਘ ਨੇ ਹਾਜ਼ਰੀਨ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੁਆਗਤ ਕੀਤਾ। ਇਸ ਪਿੱਛੋਂ ਸੁਖਦੇਵ ਸਿੰਘ ਧਾਲੀਵਾਲ ਨੇ ਦੇਸ਼ ਅਤੇ ਅੰਤਰਰਾਸ਼ਟਰੀ ਹਾਲਾਤ ‘ਤੇ ਆਪਣੇ ਵਿਚਾਰ ਰੱਖੇ। ਉਸ ਪਿੱਛੋਂ ਬਲਦੇਵ ਸਿੰਘ ਸਹਿਦੇਵ ਨੇ ਵਿਸਥਾਰ ਵਿੱਚ ਸ਼ਹੀਦ ਦੀ ਜੀਵਨੀ, ਜਦੋ ਜਹਿਦ ਅਤੇ ਦੇਸ਼ ਦੀ ਅਜ਼ਾਦੀ ਵਿੱਚ ਪਾਏ ਲਾ ਮਿਸਾਲ ਯੋਗਦਾਨ ਦੀ ਚਰਚਾ ਕਰਦਿਆਂ ਭਾਰਤ ਦੇ ਅਜੋਕੇ ਹਾਲਾਤ ਸਮਾਜਿਕ, ਆਰਥਿਕ, ਧਾਰਮਿਕ ਅਨਿਆਂ, ਬੇਰੁਜ਼ਗਾਰੀ ਅਤੇ ਸਰਮਾਏਦਾਰਾਂ ਦੁਆਰਾ ਖੁੱਲ੍ਹੀ ਲੁੱਟ ਦੀ ਗੱਲ ਕੀਤੀ। ਪ੍ਰਿੰਸੀਪਲ ਗਿਆਨ ਸਿੰਘ ਘਈ ਅਤੇ ਇੱਕ ਹੋਰ ਕਵੀ ਗਿਆਨ ਸਿੰਘ ਨੇ ਕਵਿਤਾਵਾਂ ਪੜ੍ਹੀਆਂ।
ਸਮਾਗਮ ਦੇ ਦੂਸਰੇ ਸੈਸ਼ਨ ਵਿੱਚ ਹਰਚੰਦ ਸਿੰਘ ਬਾਸੀ ਦੀਆਂ ਦੋ ਕਵਿਤਾਵਾਂ ਦੀਆਂ ਪੁਸਤਕਾਂ ”ਅੱਖ ਦੀ ਕਸਕ” ਅਤੇ ”ਬੋਲਦੇ ਅੱਖਰ” ਲੋਕ ਅਰਪਣ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਲੋਕਾਂ ਦੇ ਜੀਵਨ ਨਾਲ ਸਬੰਧਤ ਸਮੱਸਿਆਵਾਂ ਨਾਲ ਸਰੋਕਾਰ ਰੱਖਦੀਆਂ ਕਵਿਤਾਵਾਂ ਹਨ।
ਦੱਬੇ ਕੁਚਲੇ ਲੋਕਾਂ ਨਾਲ ਵਿਤਕਰੇ ਕਰਨ ਵਾਲੇ ਲੋਕਾਂ ‘ਤੇ ਰੋਸ ਦਾ ਪ੍ਰਗਟਾਵਾ ਹੈ। ਪ੍ਰਿੰਸੀਪਲ ਗਿਆਨ ਸਿੰਘ ਘਈ ਦੀ ਪੁਸਤਕ ”ਸ਼ਹੀਦੀ ਰੰਗ” ਲੋਕ ਅਰਪਣ ਕੀਤੀ ਗਈ। ਜਿਸ ਵਿੱਚ ਇੱਕ ਸੌ ਸੱਤ ਸ਼ਹੀਦਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਹਰਚੰਦ ਸਿੰਘ ਬਾਸੀ ਨੇ ਘਈ ਦੀ ਪੁਸਤਕ ‘ਤੇ ਬੋਲਦਿਆਂ ਕਿਹਾ ਕਿ ਇਹ ਪੁਸਤਕ ਸ਼ਹੀਦਾਂ ਦੇ ਜੀਵਨ ਬਾਰੇ ਮਹੱਤਵਪੂਰਨ ਹੈ। ਪਾਠਕ ਇੱਕੋ ਕਿਤਾਬ ਵਿੱਚੋਂ ਵਡਮੁੱਲੀ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ‘ਤੇ ਘਈ ਸਾਬ੍ਹ ਨੂੰ ਵਧਾਈਆਂ ਦਿੱਤੀਆਂ। ਘਈ ਦੀ ਪੁਸਤਕ ‘ਤੇ ਉਸਦੀ ਪਤਨੀ ਅਮਰਜੀਤ ਕੌਰ ਲੈਕਚਰਾਰ ਨੇ ਭੂਮਿਕਾ ਦੇ ਸ਼ਬਦ ਪੜ੍ਹੇ।
ਅੰਤ ਵਿੱਚ ਪ੍ਰੋ: ਲਾਲ ਸਿੰਘ ਬਰਾੜ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਲਈ ਅਤੇ ਜੀਵਨ ਪ੍ਰੇਰਨਾ ਲੈਣ ਲਈ ਇਹੋ ਜਿਹੇ ਸਮਾਗਮ ਕਰਦੇ ਰਹਿਣਾ ਚਾਹੀਦਾ ਹੈ। ਪੰਜਾਬੀ ਸੱਭਿਆਚਾਰ ਮੰਚ ਦੇ ਉਦਮ ਦੀ ਭਰਪੂਰ ਸ਼ਲਾਘਾ ਕੀਤੀ। ਹੋਰਨਾਂ ਤੋਂ ਇਲਾਵਾ ਲਾਲ ਸਿੰਘ ਚਾਹਲ, ਗੁਰਦਿਆਲ ਸਿੰਘ ਢਾਲਾ, ਹਰਜਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਗੁਰਬਖਸ਼ ਸਿੰਘ, ਹਰਮੇਲ ਸਿੰਘ ਪੰਜਗਰਾਈਂ ਰਣਬੀਰ ਸਿੰਘ ਸੰਘਾ, ਗੁਰਸੇਵ ਸਿੰਘ ਸਿੱਧੂ ਅਤੇ ਬਲਵੰਤ ਸਿੰਘ ਆਦਿ ਸ਼ਾਮਲ ਹੋਏ।

 

 

RELATED ARTICLES

ਗ਼ਜ਼ਲ

POPULAR POSTS