Breaking News
Home / ਕੈਨੇਡਾ / ਸੰਸਦ ਮੈਂਬਰ ਰੂਬੀ ਸਹੋਤਾ ਨੇ ਬਰੈਂਪਟਨ ਵਿਚ ‘ਐਂਟਰਪ੍ਰੀਨੀਅਰ-ਵੀਕ’ ਮਨਾਇਆ

ਸੰਸਦ ਮੈਂਬਰ ਰੂਬੀ ਸਹੋਤਾ ਨੇ ਬਰੈਂਪਟਨ ਵਿਚ ‘ਐਂਟਰਪ੍ਰੀਨੀਅਰ-ਵੀਕ’ ਮਨਾਇਆ

ਬਰੈਂਪਟਨ : ਕਾਰੋਬਾਰੀ ਉਤਸ਼ਾਹੀ ਰਿਸਕ ਲੈਣ ਵਾਲੇ ਅਤੇ ਨਵੀਂ ਖੋਜ ਭਰਪੂਰ ਸੋਚ ਵਾਲੇ ਬਿਜ਼ਨਸ ਮਾਲਕ ਹਨ ਜੋ ਦੇਸ਼ ਦੇ ਅਰਥਚਾਰੇ ਨੂੰ ਅੱਗੇ ਵਧਾਉਣ ਵਿਚ ਆਪਣਾ ਯੋਗਦਾਨ ਪਾਉਂਦੇ ਹਨ ਅਤੇ ਮਿਡਲ-ਕਲਾਸ ਲਈ ਵਧੀਆ ਨੌਕਰੀਆਂ ਪੈਦਾ ਕਰਦੇ ਹਨ। ਕੈਨੇਡਾ ਵਿਚ ਛੋਟੇ ਅਤੇ ਦਰਮਿਆਨੇ ਕਿਸਮ ਦੇ ਕਾਰੋਬਾਰੀ ਉਤਸ਼ਾਹੀ ਲੋਕ ਦੇਸ਼ ਦੇ ਸਮੁੱਚੇ ਬਿਜ਼ਨੈੱਸ ਵਿਚ 99% ਹਿੱਸਾ ਪਾਉਂਦੇ ਹਨ ਅਤੇ 10 ਮਿਲੀਅਨ ਤੋਂ ਵਧੇਰੇ ਕੈਨੇਡਾ-ਵਾਸੀਆਂ ਨੂੰ ਰੋਜ਼ਗਾਰ ਮੁਹੱਈਆ ਕਰਦੇ ਹਨ।
12 ਤੋਂ 18 ਨਵੰਬਰ 2018 ਵਿਚਕਾਰ ਮਨਾਇਆ ਗਿਆ ‘ਗਲੋਬਲ ਐਂਟਪ੍ਰੀਨੀਅਰ ਵੀਕ’ ਦੁਨੀਆਂ ਦਾ ਸਭ ਤੋਂ ਵੱਡਾ ਐਂਟਰਪ੍ਰੀਨੀਅਰਸ਼ਿਪ ਈਵੈਂਟ ਹੈ। ਇਹ ਆਪਣਾ ਕੰਮ ਸੁਰੂ ਕਰਨ ਵਾਲੇ ਨਵੇਂ ਉਤਸ਼ਾਹੀ ਲੋਕਾਂ, ਬਿਜ਼ਨੈੱਸ ਓਨਰਾਂ, ਵਿਦਵਾਨਾਂ, ਮਾਹਿਰਾਂ ਅਤੇ ਕਮਿਊਨਿਟੀ ਦੇ ਆਗੂਆਂ ਨੂੰ ਇਕੱਠਿਆਂ ਕਰਦਾ ਹੈ ਅਤੇ ਉਹ ਇਸ ਇਕੱਤਰਤਾ ਵਿਚ ਆਪਣੇ ਬਿਜ਼ਨੈੱਸਾਂ ਬਾਰੇ ਅਤੇ ਇਸ ਦੇ ਕੈਨੇਡਾ ਦੇ ਇਕ ਸਿਰੇ ਤੋਂ ਦੂਸਰੇ ਸਿਰੇ ਤੱਕ ਪੈਣ ਵਾਲੇ ਪ੍ਰਭਾਵਾਂ ਬਾਰੇ ਵਿਚਾਰ-ਵਟਾਂਦਰਾ ਕਰਦੇ ਹਨ। ਇਸ ਸਾਲ ਦੇ ਗਲੋਬਲ ਐਂਟਰਪ੍ਰੀਨੀਅਰ ਵੀਕ ਦਾ ਥੀਮ ਦੁਨੀਆ ਦੇ ਸਾਰੇ ਈਕੋ ਸਿਸਟਮਾਂ ਨੂੰ ਜੋੜਨਾ ਹੈ। ਕੈਨੇਡਾ ਦੀ ਸਰਕਾਰ ਦਾ ਇਹ ਵਿਸ਼ਵਾਸ ਹੈ ਕਿ ਸਾਡੇ ਦੇਸ਼ ਦੇ ਸਮਾਜ ਅਤੇ ਅਰਥਚਾਰੇ ਲਈ ਵਿਭਿੰਨਤਾ ਅਤੇ ਇਕ ਦੂਸਰੇ ਨਾਲ ਮਿਲ ਕੇ ਚੱਲਣਾ ਸੱਭ ਤੋਂ ਵਧੀਆ ਹਨ ਅਤੇ ਸਾਡੀ ਸਰਕਾਰ ਇਨ੍ਹਾਂ ਦੇ ਲਈ ਸਮੇਂ-ਸਮੇਂ ਕਈ ਪ੍ਰਕਾਰ ਦੇ ਵੱਖ-ਵੱਖ ਪ੍ਰੋਗਰਾਮ ਆੱਫ਼ਰ ਕਰਦੀ ਰਹਿੰਦੀ ਹੈ, ਖ਼ਾਸ ਤੌਰ ‘ਤੇ ਉਨ੍ਹਾਂ ਲੋਕਾਂ ਲਈ ਜੋ ਅਰਥਚਾਰੇ ਵਿਚ ਘੱਟ-ਗਿਣਤੀ ਵਿਚ ਸ਼ੁਮਾਰ ਹੁੰਦੇ ਹਨ। ਇਹ ਸੁਨੇਹਾ ਬਰੈਂਪਟਨ ਨੌਰਥ ਦੀ ਐੱਮ.ਪੀ. ਰੂਬੀ ਸਹੋਤਾ ਨੇ ਸਮਾਲ ਬਿਜ਼ਨੈੱਸ ਐਂਡ ਐਕਸਪੋਰਟ ਪ੍ਰੋਮੋਸ਼ਨ ਮੰਤਰੀ ਮੈਰੀ ਏਂਗ ਦਾ ਬਰੈਂਪਟਨ ਆਉਣ ‘ਤੇ ਸੁਆਗ਼ਤ ਕਰਨ ਸਮੇਂ ਦਿੱਤਾ ਜਦੋਂ ਉਹ ਬਿਜ਼ਨੈੱਸ ਮਾਲਕਾਂ ਨੂੰ ਮਿਲਣ, ਉਨ੍ਹਾਂ ਦੀਆਂ ਤਕਲੀਫ਼ਾਂ ਸੁਣਨ ਅਤੇ ਉਨ੍ਹਾਂ ਨਾਲ ਕੈਨੇਡਾ ਸਰਕਾਰ ਦੇ ਨਵੇਂ ਬਿਜ਼ਨੈੱਸ ਸ਼ੁਰੂ ਕਰਨ, ਉਨ੍ਹਾਂ ਨੂੰ ਅੱਗੇ ਵਧਾਉਣ ਅਤੇ ਨਵੀਆਂ ਮੰਡੀਆਂ ਲੱਭਣ ਬਾਰੇ ਪ੍ਰੋਗਰਾਮ ਸਾਂਝੇ ਕਰਨ ਆਏ ਸਨ।
ਐੱਮ.ਪੀ. ਰੂਬੀ ਸਹੋਤਾ ਬਰੈਂਪਟਨ ਦੇ ਸਥਾਨਕ ਪਰਿਵਾਰਿਕ ਐਕਸਪੋਰਟਿੰਗ ਛੋਟੇ ਬਿਜ਼ਨੈੱਸ ‘ਐੱਚ.ਆਰ. ਵੇਅਰ’ ਨੂੰ ਵੇਖਣ ਵੀ ਗਏ ਜਿਹੜਾ ਕਿ ਬਿਜ਼ਨੈੱਸ ਅਦਾਰਿਆਂ ਨੂੰ ਐੱਚ.ਆਰ. ਮੈਨੇਜਮੈਂਟ ਨਾਲ ਸਬੰਧਿਤ ਖੋਜ ਭਰਪੂਰ ਰੋਜ਼ਾਨਾ ਟੈਕਨਾਲੋਜੀ ਪ੍ਰਦਾਨ ਕਰਦਾ ਹੈ। ਟਿਉੱਟ ਪਰਿਵਾਰ ਸਰਕਾਰ ਦੇ ‘ਕੈਨ-ਐਕਸਪੋਰਟ ਪ੍ਰੋਗਰਾਮ’ ਦੀ 60,000 ਡਾਲਰ ਫ਼ੰਡਿਗ ਦੀ ਸਹਾਇਤਾ ਨਾਲ ਆਪਣਾ ਇਹ ਬਿਜ਼ਨੈੱਸ ਨੂੰ ਕਾਫ਼ੀ ਹੱਦ ਤੱਕ ਅੱਗੇ ਵਧਾਉਣ ਵਿਚ ਸਫ਼ਲ ਹੋਇਆ ਹੈ। ਉਹ ਸਮਾਲ ਬਿਜ਼ਨੈੱਸ ਦੇ ਟੈਕਸ ਘੱਟ ਹੋਣ, ਟਰੇਡ ਕਮਿਸ਼ਨਰ ਆਫ਼ਿਸ ਤੋਂ ਮਿਲੇ ਮਿਲਵਰਤਣ, ਅਤੇ ਸੀਪੀਟੀਪੀਪੀ, ਸੀਈਟੀਏ ਤੇ ਯੂਪੀਸੀਐੱਮਏ ਟਰੇਡ-ਸਮਝੌਤਿਆਂ ਸਦਕਾ 1.5 ਮਿਲੀਅਨ ਕੰਜਿਊਮਰਾਂ ਤੀਕ ਆਪਣੀ ਪਹੁੰਚ ਬਣਾ ਚੁੱਕਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …