Breaking News
Home / ਕੈਨੇਡਾ / ਡਕੈਤੀ ਦੇ ਆਰੋਪ ‘ਚ ਬਰੈਂਪਟਨ ਨਿਵਾਸੀ ਗ੍ਰਿਫਤਾਰ

ਡਕੈਤੀ ਦੇ ਆਰੋਪ ‘ਚ ਬਰੈਂਪਟਨ ਨਿਵਾਸੀ ਗ੍ਰਿਫਤਾਰ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼
ਲੰਘੀ 24 ਅਕਤੂਬਰ ਨੂੰ ਟ੍ਰਿਨਿਟੀ ਕਾਮਨ ਮਾਲ ਵਿਚ ਇਕ ਪਾਰਕਿੰਗ ਏਰੀਏ ਵਿਚ ਹੋਈ ਡਕੈਤੀ ਦੇ ਮਾਮਲੇ ਵਿਚ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਇਕ ਬਰੈਂਪਟਨ ਨਿਵਾਸੀ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਅਨੁਸਾਰ ਇਸ ਮਾਮਲੇ ਵਿਚ ਇਕ ਵਿਅਕਤੀ ਆਪਣੀ ਕਾਰ ਦੀ ਸੀਟ ‘ਤੇ ਬੈਠਾ ਸੀ ਕਿ ਆਰੋਪੀ ਕਾਰ ਦੇ ਕੋਲ ਆ ਕੇ ਅਚਾਨਕ ਕਾਰ ਵਿਚ ਬੈਠ ਗਿਆ ਅਤੇ ਪੈਸਿਆਂ ਦੀ ਮੰਗ ਕੀਤੀ। ਉਸ ਤੋਂ ਬਾਅਦ ਇਕ ਅਣਜਾਣ ਮਹਿਲਾ ਵੀ ਕਾਰ ਵਿਚ ਆ ਬੈਠੀ, ਜਿਸ ਨਾਲ ਪੀੜਤ ਹੋਰ ਡਰ ਗਿਆ। ਦੋਵੇਂ ਉਸ ਨੂੰ ਇਕ ਏਟੀਐਮ ਤੱਕ ਲੈ ਕੇ ਗਏ ਅਤੇ ਉਸ ਨੇ 200 ਡਾਲਰ ਕੱਢ ਕੇ ਉਨ੍ਹਾਂ ਨੂੰ ਦੇ ਦਿੱਤੇ।
ਪੈਸੇ ਮਿਲਣ ਤੋਂ ਬਾਅਦ ਦੋਵੇਂ ਉਥੋਂ ਚਲੇ ਗਏ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ। ਪੁਲਿਸ ਨੇ ਸ਼ਿਕਾਇਤ ਦੀ ਜਾਂਚ ਤੋਂ ਬਾਅਦ 40 ਸਾਲ ਦੇ ਬਰੈਂਪਟਨ ਨਿਵਾਸੀ ਜੇਸਨ ਮੈਨਡਜਿਆਕ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨੂੰ ਫੈਟ ਜੇਯ ਦੇ ਤੌਰ ‘ਤੇ ਵੀ ਜਾਣਿਆ ਜਾਂਦਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਕਿ ਉਸ ਨੇ ਕੋਈ ਹੋਰ ਵੀ ਡਕੈਤੀ ਕੀਤੀ ਹੋਵੇ ਤਾਂ ਉਹ ਮਾਮਲਾ ਵੀ ਸਾਹਮਣੇ ਲਿਆਂਦਾ ਜਾ ਸਕੇ।

Check Also

ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …