-4.9 C
Toronto
Friday, December 26, 2025
spot_img
Homeਪੰਜਾਬਸ਼ਹੀਦ ਭਗਤ ਸਿੰਘ ਬਾਰੇ ਕਮੈਂਟ ਕਰਨ 'ਤੇ ਗਾਇਕ ਜੱਸੀ ਜਸਰਾਜ ਖ਼ਿਲਾਫ਼ ਐਫਆਈਆਰ...

ਸ਼ਹੀਦ ਭਗਤ ਸਿੰਘ ਬਾਰੇ ਕਮੈਂਟ ਕਰਨ ‘ਤੇ ਗਾਇਕ ਜੱਸੀ ਜਸਰਾਜ ਖ਼ਿਲਾਫ਼ ਐਫਆਈਆਰ ਦਰਜ

Image Courtesy :ptcnews

ਜੰਲਧਰ/ਬਿਊਰੋ ਨਿਊਜ਼
ਪੰਜਾਬੀ ਗਾਇਕ ਜੱਸੀ ਜਸਰਾਜ ਸ਼ਹੀਦ ਭਗਤ ਸਿੰਘ ਖ਼ਿਲਾਫ਼ ਟਿੱਪਣੀ ਕਰਕੇ ਕਸੂਤੇ ਘਿਰ ਗਏ ਹਨ। ਸ਼ਹੀਦ ਭਗਤ ਸਿੰਘ ਖ਼ਿਲਾਫ਼ ਟਿੱਪਣੀ ਕਰਨ ਕਰਕੇ ਜੱਸੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।ਥਾਣਾ ਡਵੀਜ਼ਨ ਨੰਬਰ 8 ਦੇ ਐਸਐਚਓ ਜਰਨੈਲ ਸਿੰਘ ਨੇ ਪੁਸ਼ਟੀ ਕੀਤੀ ਕਿ ਅਮਰ ਸ਼ਹੀਦ ਸੁਖਦੇਵ ਵੈਲਫੇਅਰ ਸੁਸਾਇਟੀ ਦੇ ਮੁਖੀ ਵਿਸ਼ਾਲ ਨਾਇਰ ਦੀ ਸ਼ਿਕਾਇਤ ਦੇ ਅਧਾਰ ‘ਤੇ ਗਾਇਕ ਜੱਸੀ ਜਸਰਾਜ ਖਿਲਾਫ ਕੇਸ ਦਰਜ ਕੀਤਾ ਹੈ। ਇਸ ‘ਚ ਸ਼ਿਕਾਇਤਕਰਤਾ ਨੇ ਗਾਇਕ ‘ਤੇ ਇਲਜ਼ਾਮ ਲਾਇਆ ਹੈ ਕਿ ਉਸ ਨੇ ਸ਼ਹੀਦ ਭਗਤ ਸਿੰਘ ਖ਼ਿਲਾਫ਼ ਟਿੱਪਣੀ ਕਰਕੇ ਸ਼ਹੀਦਾਂ ਦਾ ਅਪਮਾਨ ਕਰਨ ਵਰਗਾ ਘਿਣਾਉਣਾ ਕੰਮ ਕੀਤਾ ਹੈ ਜਿਸ ਨਾਲ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਠੇਸ ਪਹੁੰਚੀ ਹੈ।

RELATED ARTICLES
POPULAR POSTS