ਟਰੱਕ ਡਰਾਈਵਰ 28 ਘੰਟੇ ਬਰਫੀਲੇ ਤੂਫਾਨ ਵਿੱਚ ਫਸਿਆ ਰਿਹਾ
ਮੈਨੀਟੋਬਾ/ਬਿਊਰੋ ਨਿਊਜ਼ : ਪਿਛਲੇ ਦਿਨੀਂ ਆਏ ਬਰਫੀਲੇ ਤੂਫਾਨ ਕਾਰਣ ਇਥੋਂ ਦੇ ਕਸਬੇ ਮਿੰਟੋ ਨੇੜੇ ਹਾਈਵੇ 10 ਉਪਰ ਇੱਕ ਟਰੱਕ ਡਰਾਇਵਰ ਫਸ ਗਿਆ ਅਤੇ ਭਾਰੀ ਬਰਫਬਾਰੀ ਹੋਣ ਕਾਰਣ ਉਸ ਨੂੰ ਕੋਈ 28 ਘੰਟੇ ਇਥੇ ਗੁਜ਼ਾਰਨੇ ਪਏ ਕਿਉਂਕਿ ਬਚਾਉ ਅਮਲੇ ਦਾ ਇਥੇ ਪਹੁੰਚਣਾ ਅਸਾਨ ਨਹੀਂ ਸੀ। ਇਸ ਡਰਾਇਵਰ ਬਾਰੇ ਜਦੋ ਇਥੋਂ ਦੀ ਇੱਕ ਟੀਨ ਉਮਰ ਦੀ ਕੁੜੀ ਨੂੰ ਪਤਾ ਲੱਗਾ ਤਾਂ ਉਹ ਆਪਣੇ ਘੋੜੇ ਉਪਰ ਸਵਾਰ ਹੋ ਕੇ ਅਤੇ ਦਸ ਕਿਲੋਮੀਟਰ ਦਾ ਸਫਰ ਬਰਫ ਵਿੱਚ ਤਹਿ ਕਰਕੇ ਉਸ ਟਰੱਕ ਡਰਾਇਵਰ ਕੋਲ ਪਹੁੰਚੀ ਅਤੇ ਉਸ ਨੂੰ ਗਰਮ ਗਰਮ ਕੌਫੀ ਪਹੁੰਚਾਈ।
ਇਸ ਕਾਰਨਾਮੇ ਬਾਰੇ ਗੱਲ ਕਰਦਿਆਂ ਇਸ ਕੁੜੀ ਨੇ ਦੱਸਿਆ ਕਿ ਉਸ ਵਲੋਂ ਇੱਹ ਇੱਕ ਚੰਗਾ ਕੰਮ ਕੀਤਾ ਗਿਆ ਹੈ ਕਿ ਭਾਰੀ ਬਰਫਬਾਰੀ ਦੇ ਵਿੱਚ ਉਸ ਨੇ ਠੰਡ ਦੀ ਪ੍ਰਵਾਹ ਨਾ ਕੀਤਿਆ ਕਿਸੇ ਲੋੜਵੰਦ ਦੀ ਮਦਦ ਕੀਤੀ ਹੈ ਅਤੇ ਇਸ ਬਦਲੇ ਉਸ ਟਰੱਕ ਡਰਾਇਵਰ ਨੇ ਉਸ ਕੁੜੀ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।
ਅਠਾਰਾਂ ਸਾਲ ਦੀ ਇਹ ਕੁੜੀ ਜਿਸ ਦਾ ਨਾਂ ਏਲੀਨ ਈਗਲ ਬੀਰਜ਼ ਹੈ ਨੇ ਆਪਣੇ ਘੋੜੇ ਮਿਸਟਰ ਸਮੱਗ ਉਪਰ ਸਵਾਰ ਹੋ ਕੇ ਇੱਕ ਘੰਟੇ ਦੀ ਯਾਤਰਾ ਕਰਕੇ ਇਹ ਕਾਫੀ ਪਹੁੰਚਾਉਣ ਦਾ ਕੰਮ ਕੀਤਾ। ਇਸ ਕੁੜੀ ਈਗਲ ਨੇ ਅੱਗੇ ਕਿਹਾ ਕਿ ਉਹ ਪਿਛਲੇ ਦਿਨ੍ਹਾਂ ਤੋਂ ਮੈਨੀਟੋਬਾ ਦੇ ਮੌਸਮ ਬਾਰੇ ਸੁਚੇਤ ਸੀ ਅਤੇ ਉਸ ਨੂੰ ਲਗਦਾ ਸੀ ਕਿ ਇਸ ਬਰਫੀਲੇ ਮੌਸਮ ਵਿੱਚ ਕੋਈ ਘਟਨਾ ਵਾਪਰ ਸਕਦੀ ਹੈ। ਇਸ ਮਿੰਟੋ ਕਸਬਾ ਵਿੰਨੀਪੈੱਗ ਤੋਂ ਲੱਗਭੱਗ ਕੋਈ 215 ਕਿਲੋਮੀਟਰ ਦੱਖਣ-ਪੱਛਮ ਵੱਲ ਹੈ।
ਇਸ ਸਾਹਸੀ ਕੁੜੀ ਕੋਲ ਸਮੱਗ ਨਾਂ ਦਾ ਘੋੜਾ ਪਿਛਲੇ ਪੰਜ ਸਾਲਾਂ ਤੋਂ ਹੈ ਜਿਸ ਉਪਰ ਚੜ੍ਹ ਕੇ ਜਦੋਂ ਉਹ ਇਸ ਮੁਸੀਬਤ ਵਿੱਚ ਫਸੇ ਟਰੱਕ ਚਾਲਕ ਕੋਲ ਪਹੁੰਚੀ ਤਾਂ ਉਹ ਆਪਣੇ ਟਰੱਕ ਵਿੱਚ ਸੌ ਰਿਹਾ ਸੀ ਅਤੇ ਜਦੋਂ ਉਸ ਨੂੰ ਇਸ ਕੁੜੀ ਨੇ ਜਗਾਇਆ ਤਾਂ ਉਹ ਹੈਰਾਨ ਹੋ ਗਿਆ ਕਿ ਕੋਈ ਇਨੀੰ ਮੁਸੀਬਤ ਝੱਲ ਕੇ ਉਸ ਲਈ ਕਾਫੀ ਲੈ ਕੇ ਆਇਆ ਹੈ। ਈਗਲ ਬੀਅਰਜ਼ ਨੇ ਕਿਹਾ ਕਿ ਇਹ ਡਰਾਈਵਰ ਉਸ ਲਈ ਬਹੁਤ ਹੀ ਧੰਨਵਾਦੀ ਹੋਇਆ। ਆਉਣ ਵੇਲੇ ਇਸ ਕੁੜੀ ਨੇ ਚਾਲਕ ਨਾਲ ਇਹ ਵਾਇਦਾ ਵੀ ਕੀਤਾ ਕਿ ਅਗਰ ਤੁਫਾਨ ਨਾ ਧੰਮਿਆ ਤਾਂ ਉਹ ਉਸ ਲਈ ਰਾਤ ਦਾ ਖਾਣਾ ਅਤੇ ਕਾਫੀ ਫਿਰ ਲੈ ਕੇ ਆਏਗੀ,ਇਸ ਨੂੰ ਸੁਣ ਕੇ ਚਾਲਕ ਨੇ ਉਸ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹੈਰਾਨ ਹੈ ਕਿ ਉਸ ਦਾ ਕਿੰਨਾ ਖਿਆਲ ਰੱਖਿਆ ਜਾ ਰਿਹਾ ਹੈ।
Home / ਕੈਨੇਡਾ / ਅੱਲੜ੍ਹ ਉਮਰ ਦੀ ਕੁੜੀ ਨੇ ਦਸ ਕਿਲੋਮੀਟਰ ਦੂਰ ਬਰਫ ਵਿੱਚ ਫਸੇ ਟਰੱਕ ਡਰਾਈਵਰ ਨੂੰ ਘੋੜੇ ਉਪਰ ਜਾ ਕੇ ਕੌਫੀ ਪਹੁੰਚਾਈ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …