ਬਰੈਂਪਟਨ : ਹਰਕੀਰਤ ਸਿੰਘ ਨੇ ਬਰੈਂਪਟਨ ਸਿਟੀ ਕੌਂਸਲ ਚੋਣਾਂ ‘ਚ ਵਾਰਡ ਨੰਬਰ 9 ਅਤੇ 10 ਲਈ ਮੈਦਾਨ ਵਿਚ ਉਤਰਨ ਦਾ ਐਲਾਨ ਕਰ ਦਿੱਤਾ ਹੈ। ਸਾਲਾਨਾ ਕੀਰਤਨ ਦੇ ਮੌਕੇ ‘ਤੇ 500 ਲੋਕਾਂ ਦੀ ਮੌਜੂਦਗੀ ‘ਚ ਹਰਕੀਰਤ ਸਿੰਘ ਨੇ ਇਹ ਐਲਾਨ ਕੀਤਾ।
ਇਸ ਮੌਕੇ ‘ਤੇ ਸਿੰਘ ਨੇ ਸਾਲਾਨਾ ਕੀਰਤਨ ਦੇ ਨਾਲ ਆਪਣੇ ਦੋਸਤਾਂ ਅਤੇ ਹੋਰ ਲਾਕਾਂ ਦੇ ਵਿਚਕਾਰ ਵੀ ਆਪਣੀ ਗੱਲਬਾਤ ਰੱਖੀ। ਆਪਣੇ ਪਰਿਵਾਰ ਨੂੰ ਵੀ ਮਿਲਵਾਇਆ। ਉਨ੍ਹਾਂ ਨੈ ਆਪਣੀਆਂ ਉਪਲਬਧੀਆਂ ਬਾਰੇ ਵੀ ਦੱਸਿਆ ਕਿ ਕਿਵੇਂ ਉਹ ਕਬੱਡੀ ਨੂੰ ਸਕੂਲਾਂ ਤੱਕ ਲੈ ਕੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਆਪਣੇ ਪ੍ਰੋਜੈਕਟ ਦੇ ਰਾਹੀਂ ਪੰਜਾਬੀ ਨੂੰ ਸਕੂਲ ‘ਚ ਨਿਯਮਿਤ ਘੰਟਿਆਂ ਵਿਚ ਪੜ੍ਹਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਕੂਲਾਂ ‘ਚ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਵੀ ਬਿਹਤਰ ਬਣਾਉਣ ਵਿਚ ਮਦਦ ਮਿਲ ਰਹੀ ਹੈ।ઠ
ਹਰਕੀਰਤ ਸਿੰਘ ਨੇ ਬਰੈਂਪਟਨ ਸਿਟੀ ਕੌਂਸਲ ਚੋਣਾਂ ਲੜਨ ਦਾ ਕੀਤਾ ਐਲਾਨ
RELATED ARTICLES