-4.6 C
Toronto
Wednesday, December 3, 2025
spot_img
Homeਕੈਨੇਡਾਡੌਨ ਮਿਨੈਕਰ ਸੀਨੀਅਰਜ਼ ਕਲੱਬ ਦੀ ਨਵੀਂ ਕਮੇਟੀ ਦੀ ਚੋਣ ਹੋਈ

ਡੌਨ ਮਿਨੈਕਰ ਸੀਨੀਅਰਜ਼ ਕਲੱਬ ਦੀ ਨਵੀਂ ਕਮੇਟੀ ਦੀ ਚੋਣ ਹੋਈ

ਬਰੈਂਪਟਨ : ਡੌਨ ਮਿਨੈਕਰ ਸੀਨੀਅਰਜ਼ ਕਲੱਬ ਬਰੈਂਪਟਨ, ਚਾਰ ਸਾਲ ਤੋਂ ਹੋਂਦ ਵਿਚ ਆਈ ਹੋਈ ਹੈ ਅਤੇ ਵੱਖ-ਵੱਖ ਪ੍ਰੋਗਰਾਮ ਕਰਦੀ ਹੈ। ਹੁਣ ਇਸਦਾ ਵਿਸਥਾਰ ਕੀਤਾ ਗਿਆ ਹੈ। ਮਿਨੈਕਰ ਪਾਰਕ ਦੇ ਇਕ ਕਿਲੋਮੀਟਰ ਦੇ ਦਾਇਰੇ ਵਿਚ ਰਹਿੰਦੇ ਔਰਤਾਂ ਅਤੇ ਮਰਦ ਇਸਦੇ ਮੈਂਬਰ ਬਣ ਸਕਦੇ ਹਨ, ਜਿਨ੍ਹਾਂ ਦੀ ਉਮਰ 55 ਸਾਲ ਜਾਂ ਇਸ ਤੋਂ ਉਪਰ ਹੈ। ਮਿਤੀ 20 ਸਤੰਬਰ 2017 ਨੂੰ ਇਸਦਾ ਸਲਾਨਾ ਜਨਰਲ ਇਜਲਾਸ ਐਬੀਨੀਜ਼ਰ ਕਮਿਊਨਿਟੀ ਹਾਲ ਵਿਚ ਬੁਲਾਇਆ ਗਿਆ। ਨਵੀਂ ਕਮੇਟੀ ਦੀ ਚੋਣ ਦੋ ਸਾਲ ਲਈ ਸਰਬਸੰਮਤੀ ਨਾਲ ਕੀਤੀ ਗਈ। ਜਿਸ ਵਿਚ ਪ੍ਰਧਾਨ ਮਾਸਟਰ ਅਮਰੀਕ ਸਿੰਘ ਕੁਮਰੀਆ, ਉਪ ਪ੍ਰਧਾਨ ਰਾਮ ਪ੍ਰਕਾਸ਼ ਪਾਲ, ਜਨਰਲ ਸਕੱਤਰ ਸੁਖਦੇਵ ਸਿੰਘ ਗਿੱਲ, ਖਜ਼ਾਨਚੀ ਜਗਦੇਵ ਸਿੰਘ ਗਰੇਵਾਲ ਅਤੇ ਗੁਰਬਖਸ਼ ਸਿੰਘ ਤੂਰ, ਗਿਆਨ ਸਿੰਘ ਸੰਘਾ, ਸੋਹਣ ਸਿੰਘ ਸੰਧੂ, ਸੁਰਿੰਦਰਜੀਤ ਕੌਰ ਢਿੱਲੋਂ, ਮਨਜੀਤ ਕੌਰ ਔਲਖ ਡਾਇਰੈਕਟਰ ਚੁਣੇ ਗਏ। ਗੁਰਬਖਸ਼ ਸਿੰਘ ਤੂਰ ਤੇ ਰਾਮ ਪ੍ਰਕਾਸ਼ ਪਾਲ ਨੇ ਕਵਿਤਾਵਾਂ ਪੜ੍ਹੀਆਂ। ਅੰਤ ਵਿਚ ਪ੍ਰਧਾਨ ਅਮਰੀਕ ਸਿੰਘ ਕੁਮਰੀਆ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਮੇਟੀ ਨੂੰ ਅੱਗੋਂ ਸਹਿਯੋਗ ਦੇਣ ਦੀ ਬੇਨਤੀ ਕੀਤੀ। ਖਾਣ-ਪੀਣ ਦਾ ਲੰਗਰ ਪ੍ਰਧਾਨ ਤੇ ਉਪ ਪ੍ਰਧਾਨ ਵਲੋਂ ਲਾਇਆ ਗਿਆ।
ਮਿਨੈਕਰ ਪਾਰਕ ਦੇ ਇਕ ਕਿਲੋਮੀਟਰ ਵਿਚ ਰਹਿਣ ਵਾਲੇ 55 ਸਾਲ ਜਾਂ ਉਪਰ ਵਾਲੇ ਸੀਨੀਅਰਜ਼ ਮੈਂਬਰ ਬਣਨ ਲਈ ਇਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਸਲਾਨਾ ਮੈਂਬਰਸ਼ਿਪ ਦਸ ਡਾਲਰ ਹੈ। ਅਮਰੀਕ ਸਿੰਘ ਕੁਮਰੀਆ 647-998-7253, ਰਾਮ ਪ੍ਰਕਾਸ਼ ਪਾਲ 647-248-6235, ਸੁਖਦੇਵ ਸਿੰਘ ਗਿੱਲ 416-602-5499, ਜਗਦੇਵ ਸਿੰਘ ਗਰੇਵਾਲ 647-641-7094

RELATED ARTICLES
POPULAR POSTS