ਬਰੈਂਪਟਨ : ਜੇਮਜ਼ ਪੌਟਰ ਕਲੱਬ ਦੇ ਪ੍ਰਧਾਨ ਪਰੀਤਮ ਸਿੰਘ ਨੇ ਦੱਸਿਆ ਕਿ ਜੇਮਜ਼ ਪੌਟਰ ਸੀਨੀਅਰਜ਼ ਕਲੱਬ ਵੱਲੋਂ ਧੁਮ ਧੜੱਕੇ ਨਾਲ ਕਨੇਡਾ ਡੇ ਅਤੇ ਮਲਟੀਕਲਚਰ ਫਨਫੇਅਰ ਡਮਾਟਾ ਪਾਰਕ( ਕਰੈਡਿਟਵਿਊ ਰੋਡ) ਵਿੱਚ ਮਨਾਇੇਆ ਜਾ ਰਿਹਾ ਹੈ। ਇਸ ਦਿਨ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੀਨੀਅਰਜ਼ ਦੀਆਂ ਕਲੱਬਾਂ ਅਤੇ ਆਮ ਲੋਕਾਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਇਸ ਸਮਾਗਮ ਵਿੱਚ ਸਿਟੀ, ਪਰੋਵਿੰਸ਼ਲ ਅਤੇ ਫੈਡਰਲ ਆਗੂ ਅਤੇ ਹੋਰ ਸਮਾਜਿਕ ਨਾਮਵਰ ਹਸਤੀਆਂ ਸ਼ਾਮਲ ਹੋਣਗੀਆਂ। ਉਨ੍ਹਾਂ ਦੇ ਸਾਥ ਵਿੱਚ ਰਲ ਕੇ ਸਵੇਰੇ 11-00 ਵਜੇ ਕਨੇਡਾ ਦਾ ਝੰਡਾ ਲਹਿਰਾਇਆ ਜਾਏਗਾ। ਉਪਰੰਤ ਕਨੇਡਾ ਡੇ ਦੀ ਮਹਾਨਤਾ ਅਤੇ ਮਹੱਤਤਾ ਤੇ ਵਿਚਾਰ ਸਾਂਝੇ ਕੀਤੇ ਜਾਣਗੇ। ਕਬੱਡੀ ਦੇ ਮੈਚ ਹੋਣਗੇ ਬਜੁਰਗਾਂ ਲਈ ਤਾਸ਼ ਦੇ ਮੁਕਾਬਲੇ ਹੋਣਗੇ। ਤਾਸ਼ ਦੀ ਐਂਟਰੀ ਫੀਸ ਦਸ ਡਾਲਰ ਹੋਵੇਗੀ। ਕਵਿਤਾਵਾਂ ਪੜ੍ਹੀਆਂ ਜਾਣਗੀਆਂ। ਜਾਣਕਾਰੀ ਲਈ ਫੋਨ ਨੰਬਰ ਪ੍ਰੀਤਮ ਸਿੰਘ ਸਰਾਂ ਪ੍ਰਧਾਨ 416-833-0567, ਵਿਸਾਖਾ ਸਿੰਘ 647-625-0567
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …