ਬਰੈਂਪਟਨ/ਡਾ.ਝੰਡ
ਐਡਵੋਕੇਟ ਕਰਮਜੀਤ ਸਿੰਘ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਨੇ ਆਪਣਾ ਦਫ਼ਤਰ ਇਸ ਹਫ਼ਤੇ ‘ਕੇ.ਡੀ. ਪ੍ਰੋਫ਼ੈਸ਼ਨਲ ਕਾਰਪੋਰੇਸ਼ਨ’ ਦੇ ਨਵੇਂ ਨਾਮ ਹੇਠ 7955 ਟੌਰਬਰਮ ਰੋਡ ਦੇ ਯੂਨਿਟ ਨੰਬਰ 15 ਵਿਚ ਤਬਦੀਲ ਕਰ ਲਿਆ ਹੈ। ਇਸ ਤੋਂ ਪਹਿਲਾਂ ਉਹ ਬਰੈਂਪਟਨ ਦੇ ਜਾਣੇ-ਪਹਿਚਾਣੇ ਵਕੀਲ ਪਰਮਜੀਤ ਸਿੰਘ ਗਿੱਲ ਦੇ ਨਾਲ ‘ਗਿੱਲ ਢਿੱਲੋਂ ਲਾਅ ਫ਼ਰਮ’ ਦੇ ਨਾਮ ਹੇਠ 2565 ਸਟੀਲਜ਼ ਐਵੀਨਿਊ ਈਸਟ ਦੇ ਯੂਨਿਟ ਨੰਬਰ 20 ਵਿਚ ਕੰਮ ਕਰਦੇ ਸਨ ਅਤੇ ਉਨ੍ਹਾਂ ਨੇ ਕਈ ਸਾਲ ਇਕੱਠਿਆਂ ਕੰਮ ਕੀਤਾ ਹੈ। ਆਪਣੇ ਇਸ ਨਵੇਂ ਦਫ਼ਤਰ ਦਾ ਬਾ-ਕਾਇਦਾ ਉਦਘਾਟਨ ਉਹ ਆਉਂਦੇ ਕੁਝ ਦਿਨਾਂ ਵਿਚ ਕਰ ਰਹੇ ਹਨ ਜਿਸ ਦੇ ਬਾਰੇ ਅਗਾਊਂ ਸੂਚਨਾ ਜਲਦੀ ਹੀ ਆਉਣ ਵਾਲੇ ਦਿਨੀਂ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਉਨ੍ਹਾਂ ਨਾਲ ਉਨ੍ਹਾਂ ਦੇ ਦਫ਼ਤਰ ਦੇ ਫ਼ੋਨ 905-458-8080 ਜਾਂ ਸੈੱਲ ਫ਼ੋਨ 647-988-4185 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।