Breaking News
Home / ਕੈਨੇਡਾ / ਲੁਧਿਆਣਾ ਜ਼ਿਲ੍ਹੇ ਦੇ ਸਿੱਧਵਾਂ ਬੇਟ ਬਲਾਕ ਦੀ ਸਲਾਨਾ ਪਿਕਨਿਕ 5 ਅਗਸਤ ਨੂੰ

ਲੁਧਿਆਣਾ ਜ਼ਿਲ੍ਹੇ ਦੇ ਸਿੱਧਵਾਂ ਬੇਟ ਬਲਾਕ ਦੀ ਸਲਾਨਾ ਪਿਕਨਿਕ 5 ਅਗਸਤ ਨੂੰ

ਬਰੈਂਪਟਨ : ਗੁਰਜੀਤ ਸਿੰਘ ਸਿੱਧੂ ਵਲੋਂ ਭੇਜੀ ਜਾਣਕਾਰੀ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੇ ਸਿੱਧਵਾਂ ਬੇਟ ਬਲਾਕ ਨਾਲ ਸਬੰਧਤ ਇਲਾਕਾ ਨਿਵਾਸੀਆਂ ਦੀ ਸਲਾਨਾ ਪਿਕਨਿਕ 5 ਅਗਸਤ ਨੂੰ ਵਾਈਲਡਵੁੱਡ ਪਾਰਕ ਏਰੀਆ ਬੀ 13430 ਡੈਰੀ ਰੋਡ ਈਸਟ ਮਿਸੀਸਾਗਾ ਵਿਖੇ ਬੜੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ ਪਿਕਨਿਕ ਮੌਕੇ, ਹਰ ਸਾਲ ਵਾਂਗ ਖਾਣ-ਪੀਣ ਦਾ ਖੁੱਲ੍ਹਾ ਪ੍ਰਬੰਧ ਹੋਵੇਗਾ।
ਇਸ ਤੋਂ ਬਿਨਾ ਇਸ ਵਾਰ ਬੱਚਿਆਂ ਦੀਆਂ ਖੇਡਾਂ, ਕੁਰਸੀ ਦੌੜ ਅਤੇ ਬਜ਼ੁਰਗਾਂ ਦੇ ਤਾਸ਼ ਦੇ ਮੁਕਾਬਲੇ ਵੀ ਹੋਣਗੇ। ਪ੍ਰਬੰਧਕਾਂ ਵਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਪਿਕਨਿਕ ‘ਚ ਸ਼ਾਮਲ ਹੋਣ ਲਈ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ਲਈ ਇੰਦਰਜੀਤ ਜੌਹਲ 416-358-8478, ਗੁਰਜੀਤ ਦੇਵਗੁਣ 647-409-8097 ਜਾਂ ਗੁਰਬਖਸ਼ ਥਿੰਦ ਨਾਲ 647-770-9380 ਫੋਨ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ

ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …