ਬਰੈਂਪਟਨ : ਸੀਨੀਅਰ ਵੈਟਰਨਸ ਐਸੋਸੀਏਸ਼ਨ ਉਨਟਾਰੀਓ ਦੀ ਜਨਰਲ ਬਾਡੀ ਦੀ ਮੀਟਿੰਗ 2 ਜੂਨ ઠਸ਼ਨਿਚਰਵਾਰ ਨੂੰ ਤੈਅ ਕੀਤੀ ਗਈ ਹੈ। ਇਹ ਮੀਟਿੰਗ ਨੈਸ਼ਨਲ ਬੈਂਕੁਟ ਹਾਲ 7355 ਟੋਰਬਰਮ ਰੋਡ ਵਿਖੇ ਸਵੇਰੇ 10:30 ਵਜੇ ਬਿਰਗੇਡੀਅਰ ਨਵਾਬ ਸਿੰਘ ਹੀਰ ਦੀ ਚੇਅਰਮੈਨਸ਼ਿਪ ਹੇਠ ਹੋਵੇਗੀ। ਇਸ ਵਿੱਚ ਸਾਬਕਾ ਫੌਜੀਆਂ ਨੂੰ ਸਮੇਂ-ਸਮੇਂ ‘ਤੇ ਆ ਰਹੀਆਂ ਮੁਸ਼ਕਲਾਂ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਸਾਲ ਪਿਕਨਿਕ ‘ਤੇ ਜਾਣ ਦੀ ਤਰੀਕ ਅਤੇ ਜਗ੍ਹਾ ਤੈਅ ਕੀਤੀ ਜਾਵੇਗੀ। ਮੀਟਿੰਗ ਵਿੱਚ ਇੰਡੀਅਨ ਆਰਮੀ, ਏਅਰ ਫੋਰਸ, ਨੇਵੀ ਅਤੇ ਬੀ ਐਸ ਐਫ ਤੋਂ ਇਲਾਵਾ ਇੰਡੋ ਤਿੱਬਤੀਅਨ ਬਾਰਡਰ ਪੁਲਿਸ ਦੇ ਸਭ ਰੈਂਕ ਸ਼ਾਮਲ ਹੋ ਸਕਦੇ ਹਨ। ઠਸਭ ਮੈਂਬਰ ਸਾਹਿਬਾਨ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ । ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਜਾਵੇਗਾ ਜਿਸਦਾ ਖ਼ਰਚਾ 16 ਡਾਲਰ ਪ੍ਰਤੀ ਵਿਅੱਕਤੀ ਹੋਵੇਗਾ ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …