ਬਰੈਂਪਟਨ/ਡਾ. ਝੰਡ : ਮਨਦੀਪ ਸਿੰਘ ਚੀਮਾ ਉਰਫ਼ ‘ਰਾਜਾ’ ਦੀ ਨਿੱਘੀ ਯਾਦ ਵਿਚ ਸ਼ੁਰੂ ਕੀਤਾ ਗਿਆ ਛੇਵਾਂ ਸਲਾਨਾ ‘ਰਾਈਡ ਫ਼ਾਰ ਰਾਜਾ’ ਫ਼ੰਡ-ਰੇਜ਼ਰ ਈਵੈਂਟ ਹਰ ਸਾਲ ਦੀ ਤਰ੍ਹਾਂ ਇਸ ਵਾਰ 24 ਜੂਨ ਦਿਨ ਐਤਵਾਰ ਨੂੰ ਮਨਦੀਪ ਸਿੰਘ ਚੀਮਾ ਚੈਰੀਟੇਬਲ ਫ਼ਾਊਂਡੇਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ 1495 ਸੈਂਡਲਵੁੱਡ ਪਾਰਕਵੇਅ (ਈਸਟ) ਵਿਖੇ ਸਥਿਤ ਬਰੈਂਪਟਨ ਸੌਕਰ ਸੈਂਟਰ ਵਿਖੇ ਸਵੇਰੇ 9.00 ਵਜੇ ਸ਼ੁਰੂ ਹੋਵੇਗਾ ਅਤੇ ਬਾਅਦ ਦੁਪਹਿਰ 2.00 ਵਜੇ ਤੱਕ ਚੱਲੇਗਾ। ਇਸ ਈਵੈਂਟ ਵਿਚ ਇਸ ਵਾਰ 100 ਤੋਂ ਵਧੇਰੇ ਮੋਟਰਸਾਈਕਲ-ਸਵਾਰਾਂ ਦੇ ਭਾਗ ਲੈਣ ਦੀ ਉਮੀਦ ਹੈ। ਇਸ ਦੇ ਨਾਲ ਹੀ ਇਸ ਥਾਂ ‘ਤੇ ‘ਕਲਾਸਿਕ ਕਾਰ ਸ਼ੋਅ’ ਵੀ ਹੋਵੇਗਾ ਜਿਸ ਵਿਚ ਐਨਟੀਕ ਕਾਰਾਂ ਦੀ ਪ੍ਰਦਰਸ਼ਨੀ ਲਗਾਈ ਜਾਏਗੀ।
ਇਸ ਦੇ ਸਬੰਧ ਵਿਚ ਲੰਘੇ ਵੀਰਵਾਰ ‘ਏਅਰਪੋਰਟ ਬੁਖ਼ਾਰਾ’ ਰੈਸਟੋਰੈਂਟ ਵਿਚ ਬੁਲਾਈ ਗਈ ਪਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਭੁਪਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਸਾਲ ਇਸ ਈਵੈਂਟ ਵਿਚ ਬਰੈਂਪਟਨ, ਟੋਰਾਂਟੋ ਅਤੇ ਕਿੰਗਸਟਨ ਦੀਆਂ ਵੱਖ-ਵੱਖ ਮੋਟਰਸਾਈਕਲ ਕਲੱਬਾਂ ਦੇ 66 ਮੋਟਰਸਾਈਕਲ-ਸਵਾਰਾਂ ਨੇ ਹਿੱਸਾ ਲਿਆ ਸੀ ਅਤੇ ਇਸ ਵਾਰ 100 ਤੋਂ ਵਧੇਰੇ ਮੋਟਰਸਾਈਕਲ-ਸਵਾਰਾਂ ਵੱਲੋਂ ਇਸ ਵਿਚ ਸ਼ਾਮਲ ਹੋਣ ਦੀ ਉਮੀਦ ਹੈ। ਇਸ ਦੌਰਾਨ ਉਨ੍ਹਾਂ ਆਪਣੀ ਤਾਜ਼ਾ ਪੰਜਾਬ-ਫੇਰੀ ਦੌਰਾਨ ਬੱਸੀ ਪਠਾਣਾਂ ਸਰਕਾਰੀ ਕੰਨਿਆਂ ਸਕੂਲ ਦੀਆਂ 17 ਵਿਦਿਆਰਥਣਾਂ ਨੂੰ ਆਪਣੇ ਵੱਲੋਂ ਵਜ਼ੀਫ਼ੇ ਦੇਣ, ਦੋ ਕਿਲੋਮੀਟਰ ਸੜਕ ਦੇ ਦੋਵੇਂ ਪਾਸੇ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਪਾਲਣਾ-ਪੋਸਣਾ ਕਰਨ ਅਤੇ ਕੀਤੇ ਗਏ ਕਈ ਹੋਰ ਸਮਾਜ-ਸੇਵੀ ਕੰਮਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ‘ਓਨਟਾਰੀਓ ਸਿੱਖ ਮੋਟਰਸਾਈਕਲ ਕਲੱਬ’ ਦੇ ਪ੍ਰਧਾਨ ਇੰਦਰਜੀਤ ਸਿੰਘ ਜਗਰਾਉਂ ਨੇ ਇਸ ਈਵੈਂਟ ਲਈ ਆਪਣੀ ਕਲੱਬ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਵਚਨ ਦੁਹਰਾਇਆ। ਇਸ ਮੌਕੇ ‘ਪਰਵਾਸੀ ਮੀਡੀਆ’ ਵੱਲੋਂ ਰਜਿੰਦਰ ਸੈਣੀ, ‘ਸਰਦਾਰੀ’ ਟੀ.ਵੀ. ਦੇ ਸੰਚਾਲਕ ਰਾਣਾ ਰਣਧੀਰ ਅਤੇ ‘ਸਿੱਖ ਸਪੋਕਸਮੈਨ’ ਤੋਂ ਡਾ.ਸੁਖਦੇਵ ਸਿੰਘ ਝੰਡ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਟੀ.ਵੀ.ਚੈਨਲ ਤੋਂ ਪ੍ਰੋ. ਜਗੀਰ ਸਿੰਘ ਕਾਹਲੋਂ ਤੇ ਚਮਕੌਰ ਸਿੰਘ ਮਾਛੀਕੇ ਅਤੇ ‘ਸਿੱਖ ਸਪੋਕਸਮੈਨ’ ਤੋਂ ਮਲੂਕ ਸਿੰਘ ਕਾਹਲੋਂ ਵੀ ਮੌਜੂਦ ਸਨ। ਮਨਦੀਪ ਗਿੱਲ ਨੇ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਹੋਇਆਂ ਸਾਰਿਆਂ ਨੂੰ ਇਸ ਈਵੈਂਟ ਦੀ ਕਾਮਯਾਬੀ ਲਈ ਸਹਿਯੋਗ ਦੇਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 2017 ਵਾਲੇ ਇਸ ਈਵੈਂਟ ਵਿਚ 40,000 ਡਾਲਰ ਫ਼ੰਡ ਇਕੱਠਾ ਹੋਇਆ ਸੀ ਜੋ ਕਿ ਲੋੜਵੰਦ ਸੰਸਥਾਵਾਂ ਨੂੰ ਪਹੁੰਚਾਇਆ ਗਿਆ। ਉਨ੍ਹਾਂ ਮੀਡੀਏ ਤੋਂ ਵਿਸ਼ੇਸ਼ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਇਸ ਸਬੰਧੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈ ਜਾ ਸਕੇ।
Home / ਕੈਨੇਡਾ / ਮਨਦੀਪ ਸਿੰਘ ਚੀਮਾ ਚੈਰੀਟੇਬਲ ਫ਼ਾਊਂਡੇਸ਼ਨ ਵੱਲੋਂ ‘ਛੇਵਾਂ ਸਲਾਨਾ ਰਾਈਡ ਫ਼ਾਰ ਰਾਜਾ’ ਫ਼ੰਡ-ਰੇਜ਼ਰ 24 ਜੂਨ ਨੂੰ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …