ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੇ ਕਾਰਜਕਾਰਨੀ ਮੈਂਬਰ ਬਲਵਿੰਦਰ ਬਰਾੜ ਨੂੰ 22 ਮਈ 2019 ਨੂੰ ਬਰੈਂਪਟਨ ਸਿਟੀ ਵਲੋਂ ਲੌਂਗ ਟਰਮ ਅਚੀਵਮੈਂਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਹ ਐਵਾਰਡ ਉਹਨਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜੋ ਦਸ ਸਾਲ ਤੋਂ ਵਧੇਰੇ ਸਮੇਂ ਲਈ ਕਿਸੇ ਖੇਤਰ ਵਿੱਚ ਲਗਾਤਾਰ ਕਮਿਊਨਿਟੀ ਦੀ ਵਾਲੰਟੀਅਰ ਦੇ ਤੌਰ ‘ਤੇ ਸੇਵਾ ਕਰਦੇ ਹਨ।
ਬਲਵਿੰਦਰ ਬਰਾੜ ਨੇ ਭਾਰਤ ਵਿੱਚ ਹਾਈ ਸਕੂਲ ਵਿੱਚ ਪੜ੍ਹਦਿਆਂ ਹੀ ਭਗਤ ਸਿੰਘ ਨੌਜਵਾਨ ਸਭਾਂ ਬਣਾ ਕੇ ਪਿੰਡ ਦੀ ਫਿਰਨੀ ਦਾ ਸੁਧਾਰ, ਜਾਗਰਿਤੀ ਲਈ ਲਾਇਬਰੇਰੀ ਅਤੇ ਲੋਕ ਪੱਖੀ ਸੱਭਿਆਚਾਰਕ ਸਰਗਰਮੀਆਂ ਕਰਵਾਉਣ ਅਤੇ ਹੋਰ ਸਾਂਝੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਸ਼ੂਰੂ ਕਰ ਦਿੱਤਾ ਸੀ। ਬਰੈਂਪਟਨ ਵਿੱਚ ਲੱਗਪੱਗ 25 ਸਾਲ ਤੋਂ ਰਹਿ ਰਹੇ ਬਲਵਿੰਦਰ ਬਰਾੜ ਨੇ ਨਿਜੀ ਤੌਰ ਤੇ ਖੂਨ ਦਾਨ ਮੁਹਿੰਮ ਚਲਾਈ। ਸਭ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਖੁਨ ਦਾਨ ਲਈ ਪਰੇਰ ਕੇ ਉਹਨਾਂ ਤੋਂ ਖੂਨਦਾਨ ਵਿੱਚ ਹਿੱਸਾ ਪਵਾਇਆ। ਉਸਦੀ ਇਹ ਮੁਹਿੰਮ ਸਮਾਂ ਪਾ ਕੇ ਉਸਦੇ ਘੇਰੇ ਦੇ ਲੋਕਾਂ ਦੀ ਮੁਹਿੰਮ ਹੋ ਨਿੱਬੜੀ। ੳਹ ਖੁਦ ਵੀ ਬਹੁਤ ਵਾਰ ਖੂਨ ਦਾਨ ਕਰ ਚੁੱਕਾ ਹੈ ਉਸ ਦੀ ਪਤਨੀ ਅਤੇ ਉਸ ਨੇ ਆਪਣੀਆਂ ਬੌਡੀਜ਼ ਵੀ ਦਾਨ ਕੀਤੀਆਂ ਹੋਈਆਂ ਹਨ। ਉਸ ਦੇ ਪੁੱਤਰ , ਨੂੰਹਾਂ ਤੇ ਪੋਤਰੇ ਵੀ ਖੂਨ ਦਾਨ ਕਰ ਚੁੱਕੇ ਹਨ। ਉਸਦੀ ਅਗਵਾਈ ਵਿੱਚ ਹੁਣ ਤੱਕ ਤਕਰੀਬਨ 400 ਵਿਅਕਤੀ ਖੂਨ ਦਾਨ ਕਰ ਚੁੱਕੇ ਹਨ। ਲੱਗਪੱਗ 900 ਅੰਗ ਦਾਨ ਅਤੇ 25 ਕੁ ਨੇ ਬੌਡੀ ਦਾਨ ਕਰਨ ਲਈ ਆਪਣੇ ਨਾਂ ਟਜਿਸਟਰ ਕਰਵਾਏ ਹੋੲ ੇਹਨ। ਇਸ ਤੋਂ ਬਿਨਾਂ ਉਸ ਨੇ ਨੇਬਰਹੁੱਡ ਕਲੀਨਿੰਗ, ਸਸਤੀਆਂ ਫਿਊਨਰਲ ਸੇਵਾਵਾਂ ਅਤੇ ਬਰੈਂਪਟਨ ਵਿੱਚ ਯੂਨੀਵਰਸਿਟੀ ਦੀ ਸਥਾਂਪਨਾ ਲਈ ਜਦੋ ਜਹਿਦ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ। ਉਹ ਸੀਨੀਅਰਜ਼ ਦੇ ਸਰੋਕਾਰਾਂ ਲਈ ਲਗਾਤਾਰ ਸਰਗਰਮ ਰਹਿੰਦਾ ਹੈ। ਸੀਨੀਅਰਜ਼ ਐਸੋਸੀਏਸ਼ਨ ਵਲੋਂ ਸਿਟੀ, ਪਰੋਵਿੰਸ ਅਤੇ ਫੈਡਰਲ ਨੁਮਾਇੰਦਿਆਂ ਨਾਲ ਗੱਲਬਾਤ ਵਿੱਚ ਉਹ ਮੋਹਰੀ ਭੂਮਿਕਾ ਨਿਭਾਉਂਦਾ ਹੈ। ਸੀਨੀਅਰਜ਼ ਦੀ ਸਹਾਇਤਾ ਲਈ ਹਮੇਸ਼ਾਂ ਤਤਪਰ ਰਹਿਣ ਵਾਲੇ ਬਲਵਿੰਦਰ ਨੇ ਟਰੀਲਾਈਨ ਸੀਨੀਅਰਜ਼ ਕਲੱਬ ਦੇ ਪਰਧਾਨ ਰਹਿੰਦਿਆਂ ਸੀਨਅਿਰਜ਼ ਦੀ ਬਹੁਤ ਸੁਚੱਜੇ ਢੰਗ ਨਾਲ ਅਗਵਾਈ ਕੀਤੀ। ਆਪਣੇ ਸੁਭਾਅ ਮੁਤਾਬਕ ਉਹ ਆਗੂ ਬਣਨ ਦੀ ਥਾਂ ਵਾਲੰਟੀਅਰ ਬਣ ਕੇ ਕੰਮ ਕਰਨ ਦਾ ਚਾਹਵਾਨ ਹੈ। ਅੱਜ ਦੇ ਜਮਾਨੇ ਵਿੱਚ ਲੋਕ ਅਵਾਰਡਾਂ ਲਈ ਕਈ ਤਰ੍ਹਾਂ ਦੇ ਜੁਗਾੜ ਲਾ ਲੈਂਦੇ ਹਨ ਪਰ ਬਲਵਿੰਦਰ ਨੇ ਸੱਚਮੁੱਚ ਹੀ ਜੀਵਨ ਭਰ ਲਗਾਤਾਰ ਨਿਰਸਵਾਰਥ ਵਾਲੰਟੀਅਰ ਦੇ ਤੌਰ ਤੇ ਕੰਮ ਕੀਤਾ ਹੈ। ਉਹ ਇਸ ਅਵਾਰਡ ਦਾ ਵਾਕਿਆ ਹੀ ਹੱਕਦਾਰ ਸੀ। ਬਹੁਤ ਸਾਰੇ ਸਨੇਹੀਆਂ ਵਲੋਂ ਉਸ ਨੂੰ ਵਧਾਈਆਂ ਮਿਲ ਰਹੀਆਂ ਹਨ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …