ਟਰੈਫਿਕ ਲਾਈਟਾਂ ਲਗਵਾ ਕੇ ਸੁਰੱਖਿਅਤ ਲਾਂਘਾ ਬਨਾਉਣ ਲਈ ਮੇਅਰ ਨੂੰ ਭੇਜਿਆ ਮੰਗ-ਪੱਤਰ
ਬਰੈਂਪਟਨ/ਡਾ. ਝੰਡ : ਰੀਗਨ ਰੋਡ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਪੈਂਦੀ ਮੈਕਲਾਘਲਨ ਰੋਡ ਉੱਪਰ ਲੌਰਮੇਲ ਗੇਟ ਬੱਸ-ਸਟਾਪ ਨੰਬਰ 2217 ਅਤੇ ਹੌਲਮਜ਼ ਚੈਨਲ ਪਾਥਵੇਅ ਦੇ ਨੇੜੇ ਮੈਕਲਾਘਲਨ ਰੋਡ ਨੂੰ ਪਾਰ ਕਰਨ ਲਈ ਕੋਈ ਕਰਾਸ-ਵੇਅ ਨਹੀਂ ਹੈ। ਇਹ ਬੱਸ-ਸਟਾਪ ਯਾਤਰੀਆਂ ਨਾਲ ਹਰ ਸਮੇਂ ਬਹੁਤ ਹੀ ਰੁੱਝਿਆ ਰਹਿੰਦਾ ਹੈ, ਕਿਉਂਕਿ ਇਸ ਸਟਾਪ ਤੋਂ ਬੱਸਾਂ ਵਿਚ ਚੜ੍ਹਨ-ਉਤਰਨ ਵਾਲੇ ਇਲਾਕਾ-ਨਿਵਾਸੀ ਕਾਫ਼ੀ ਗਿਣਤੀ ਵਿਚ ਹੁੰਦੇ ਹਨ। ਇਸ ਤੋਂ ਇਲਾਵਾ ਸੈਂਡਲਵੁੱਡ ਰੋਡ ਤੋਂ ਆਉਣ ਵਾਲੇ ਅਤੇ ਬੋਵੇਰਡ ਵੱਲ ਜਾਣ ਵਾਲੇ ਸਾਰੇ ਯਾਤਰੀ ਵੀ ਇੱਥੋਂ ਹੀ ਮੈਕਲਾਗਲਨ ਰੋਡ ਨੂੰ ਪਾਰ ਕਰਦੇ ਹਨ।
ਇਲਾਕਾ-ਨਿਵਾਸੀਆਂ ਵੱਲੋਂ ਕੈਪਟਨ ਇਕਬਾਲ ਸਿੰਘ ਵਿਰਕ ਦੀ ਅਗਵਾਈ ਵਿਚ ਬਰੈਂਪਟਨ ਦੇ ਮੇਅਰ ਨੂੰ ਲਿਖੇ ਗਏ ਮੰਗ-ਪੱਤਰ ਜਿਸ ਉੱਪਰ 200 ਦੇ ਲੱਗਭੱਗ ਸਥਾਨਕ ਵਾਸੀਆਂ ਦੇ ਦਸਤਖ਼ਤ ਕਰਵਾਏ ਗਏ ਹਨ, ਭੇਜ ਕੇ ਇੱਥੇ ਮੈਕਲਾਘਲਨ ਰੋਡ ‘ਤੇ ਟਰੈਫ਼ਿਕ ਲਾਈਟਾਂ ਲਗਵਾਉਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਪੈਦਲ ਯਾਤਰੀ ਸੁਰੱਖ਼ਿਅਤ ਢੰਗ ਨਾਲ ਇਹ ਸੜਕ ਪਾਰ ਕਰ ਸਕਣ। ਇਸ ਨਾਲ ਰੀਗਨ ਗੁਰੂਘਰ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਕਾਫ਼ੀ ਲਾਭ ਹੋਵੇਗਾ ਅਤੇ ਉਹ ਵੀ ਇਹ ਸੜਕ ਆਰਾਮ ਨਾਲ ਸੁਰੱਖ਼ਿਅਤ ਅਤੇ ਬੇਫ਼ਿਕਰ ਹੋ ਕੇ ਪਾਰ ਕਰ ਸਕਣਗੇ। ਅਲਬੱਤਾ, ਇਸ ਸਮੇਂ ਤਾਂ ਇੱਥੇ ਹਰ ਪਲ ਐਕਸੀਡੈਂਟ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਮੇਅਰ ਨੂੰ ਭੇਜੇ ਗਏ ਇਸ ਮੰਗ-ਮੰਤਰ ਦੀਆਂ ਕਾਪੀਆਂ ਸੀਨੀਅਰਜ਼ ਮਾਮਲਿਆਂ ਦੀ ਮੰਤਰੀ ਬਰੈਂਪਟਨ ਵੈੱਸਟ ਦੀ ਪਾਰਲੀਮੈਂਟ ਮੈਂਬਰ ਕਮਲ ਖਹਿਰਾ ਅਤੇ ਰੀਜਨਲ ਕੌਂਸਲਰ ਮਾਈਕਲ ਪਲੈਸ਼ੀ ਨੂੰ ਵੀ ਭੇਜੀਆਂ ਗਈਆਂ ਹਨ ਤਾਂ ਜੋ ਉਹ ਵੀ ਲੋੜੀਦਾ ਦਖ਼ਲ ਦੇ ਕੇ ਇਲਾਕਾ-ਨਿਵਾਸੀਆਂ ਨੂੰ ਦਰਪੇਸ਼ ਇਹ ਮੁਸ਼ਕਲ ਹੱਲ ਕਰਵਾ ਸਕਣ।
Home / ਕੈਨੇਡਾ / ਰੀਗਨ ਰੋਡ ਗੁਰੂਘਰ ਦੇ ਸ਼ਰਧਾਲੂਆਂ ਤੇ ਪੈਦਲ ਯਾਤਰੀਆਂ ਨੂੰ ਮੈਕਲਾਘਲਨ ਰੋਡ ਪਾਰ ਕਰਦੇ ਸਮੇਂ ਹੁੰਦੀ ਏ ਕਾਫੀ ਪਰੇਸ਼ਾਨੀ
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …