ਬਰੈਂਪਟਨ : ਬਰੈਂਪਟਨ ਨੌਰਥ ਤੋਂ ਮੁੜ ਚੁਣੀ ਗਈ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਪਿਛਲੇ ਦਿਨੀਂ ਫ਼ੈੱਡਰਲ ਪੱਧਰ ਦੇ ਟੈਕਸ ਵਿਚ ਸਰਕਾਰ ਵੱਲੋਂ ਕੀਤੀਆਂ ਗਈਆਂ ਤਬਦੀਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਸਾਡੀ ਮਿਡਲ ਕਲਾਸ ਜੋ ਕਿ ਸਖ਼ਤ ਮਿਹਨਤ ਕਰ ਰਹੀ ਹੈ ਅਤੇ ਹੋਰ ਕਈ ਲੋਕ ਜੋ ਇਸ ਵਿਚ ਸ਼ਾਮਲ ਹੋਣ ਲਈ ਸੰਘਰਸ਼ ਕਰ ਰਹੇ ਹਨ, ਨੂੰ ਕਾਫ਼ੀ ਰਾਹਤ ਮਿਲੇਗੀ। ਇਨ੍ਹਾਂ ਟੈਕਸ ਤਬਦੀਲੀਆਂ ਵਿਚ ਹੇਠ-ਲਿਖੀਆਂ ਤਬਦੀਲੀਆਂ ਸ਼ਾਮਲ ਹਨ: ੲ 20 ਮਿਲੀਅਨ ਦੇ ਲੱਗਭੱਗ ਕੈਨੇਡੀਅਨਾਂ ਲਈ ਟੈਕਸ ਘਟਾਉਣ ਲਈ ‘ਬੇਸਿਕ ਪਰਸਨਲ ਅਮਾਊਂਟ’ (ਬੀ.ਪੀ.ਏ.) ਵਿਚ ਵਾਧਾ ਕੀਤਾ ਗਿਆ ਹੈ ਜਿਸ ਨਾਲ ਇਕ ਵਿਅੱਕਤੀ ਨੂੰ ਨਿੱਜੀ ਤੌਰ ‘ਤੇ 300 ਡਾਲਰ ਅਤੇ ਪਰਿਵਾਰ ਨੂੰ 600 ਡਾਲਰ ਦੀ ਬੱਚਤ ਹੋਵੇਗੀ। ਸਾਲ 2020 ਲਈ ਇਹ ਬੀ.ਪੀ.ਏ. 13,229 ਡਾਲਰ ਤੀਕ ਵੱਧ ਜਾਏਗੀ।
ੲ ਮਹਿੰਗਾਈ-ਦਰ ਐਡਜਸਟ ਕਰਨ ਬਾਰੇ ਕੈਨੇਡਾ ਰੈਵੇਨਿਊ ਏਜੰਸੀ ਨੇ ਦੱਸਿਆ ਕਿ 2020 ਦੀਆਂ ਟੈਕਸ ਬਰੈਕਟਾਂ ਅਤੇ ਰਾਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਮਹਿੰਗਾਈ ਦਰ 1.9 ਫੀਸਦੀ ਹੋਵੇਗੀ।
ੲ ਕੈਨੇਡਾ ਪੈੱਨਸ਼ਨ ਪਲੈਨ ਪ੍ਰੀਮੀਅਮ ਨੂੰ 5.1 ਫੀਸਦੀ ਤੋਂ ਵਧਾ ਕੇ 5.25 ਫੀਸਦੀ ਕਰ ਦਿੱਤਾ ਗਿਆ ਹੈ। ਇਹ ਵਾਧਾ ਉਨ੍ਹਾਂ ਵਿਅੱਕਤੀਆਂ ਦੇ ਲਈ ਸੀ.ਪੀ.ਪੀ. ਰਿਟਾਇਰਮੈਂਟ ਬੈਨੀਫ਼ਿਟ ਵਿਚ ਵੱਧ ਤੋਂ ਵੱਧ 50 ਫੀਸਦੀ ਦਾ ਵਾਧਾ ਕਰੇਗਾ ਜਿਹੜੇ ਆਪਣੇ 40 ਸਾਲ ਦੀ ਨੌਕਰੀ ਵਿਚ ਕੈਨੇਡੀਅਨਾਂ ਦੇ ਜੀਵਨ ਦੇ ਖ਼ਰਚਿਆਂ ਨੂੰ ਸਪੋਰਟ ਕਰਦੇ ਹਨ।
ੲ ਇੰਸ਼ੋਰੈਂਸ ਯੋਗ ਆਮਦਨੀ ਦੇ ਐਂਪਲਾਇਮੇਂਟ ਇੰਸ਼ੋਰੈਂਸ ਪ੍ਰੀਮੀਅਮ ਨੂੰ 100 ਡਾਲਰ ਪਿੱਛੇ 1.62 ਫੀਸਦੀ ਤੋਂ ਘਟਾ ਕੇ 1.58 ਫੀਸਦੀ ਕਰ ਦਿੱਤਾ ਗਿਆ ਹੈ।
ੲ 20 ਮਿਲੀਅਨ ਦੇ ਲੱਗਭੱਗ ਕੈਨੇਡੀਅਨਾਂ ਲਈ ਟੈਕਸ ਘਟਾਉਣ ਲਈ ‘ਬੇਸਿਕ ਪਰਸਨਲ ਅਮਾਊਂਟ’ (ਬੀ.ਪੀ.ਏ.) ਵਿਚ ਵਾਧਾ ਕੀਤਾ ਗਿਆ ਹੈ ਜਿਸ ਨਾਲ ਇਕ ਵਿਅੱਕਤੀ ਨੂੰ ਨਿੱਜੀ ਤੌਰ ‘ਤੇ 300 ਡਾਲਰ ਅਤੇ ਪਰਿਵਾਰ ਨੂੰ 600 ਡਾਲਰ ਦੀ ਬੱਚਤ ਹੋਵੇਗੀ। ਸਾਲ 2020 ਲਈ ਇਹ ਬੀ.ਪੀ.ਏ. 13,229 ਡਾਲਰ ਤੀਕ ਵੱਧ ਜਾਏਗੀ।
ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਐੱਮ.ਪੀ. ਸਹੋਤਾ ਨੇ ਕਿਹਾ, ”ਮੁੜ ਚੁਣੇ ਜਾਣ ਤੋਂ ਬਾਅਦ ਸਾਡੀ ਲਿਬਰਲ ਸਰਕਾਰ ਨੇ ਇਕ ਵਾਰ ਫਿਰ ਮਿਡਲ ਕਲਾਸ ਕੈਨੇਡੀਅਨਾਂ ਲਈ ਟੈਕਸ ਘਟਾਉਣ ਦਾ ਕਦਮ ਚੁੱਕਿਆ ਹੈ।
ਫ਼ੈੱਡਰਲ ਟੈਕਸ ਵਿਚ ਇਹ ਤਬਦੀਲੀਆਂ ਸਾਡੀ ਸਰਕਾਰ ਵੱਲੋਂ ਕੈਨੇਡੀਅਨ ਕਾਰੋਬਾਰੀਆਂ ਅਤੇ ਕੈਨੇਡਾ ਦੀ ਮਿਡਲ ਕਲਾਸ ਤੇ ਹੋਰ ਜੋ ਸਖ਼ਤ ਮਿਹਨਤ ਕਰ ਰਹੇ ਹਨ, ਨੂੰ ਉੱਪਰ ਚੁੱਕਣ ਲਈ ਕੀਤੀਆਂ ਗਈਆਂ ਹਨ।”
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …