15 C
Toronto
Saturday, October 18, 2025
spot_img
Homeਕੈਨੇਡਾਬੱਚੇ ਨੂੰ ਵਰਗਲਾਉਣ ਦੇ ਦੋਸ਼ ਵਿੱਚ ਇੱਕ ਗ੍ਰਿਫ਼ਤਾਰ

ਬੱਚੇ ਨੂੰ ਵਰਗਲਾਉਣ ਦੇ ਦੋਸ਼ ਵਿੱਚ ਇੱਕ ਗ੍ਰਿਫ਼ਤਾਰ

ਬਰੈਂਪਟਨ : ਪੀਲ ਰਿਜਨਲ ਪੁਲਿਸ ਦੀ ਇੰਟਰਨੈਟ ਬਾਲ ਸ਼ੋਸ਼ਣ ਇਕਾਈ ਨੇ ਇੱਕ ਵਿਅਕਤੀ ‘ਤੇ ਬੱਚੇ ਨੂੰ ਵਰਗਲਾਉਣ ਦੇ ਦੋਸ਼ ਲਾ ਕੇ ਉਸਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਇੰਟਰਨੈਟ ਬਾਲ ਸ਼ੋਸ਼ਣ ਇਕਾਈ ਨੇ 13 ਤੋਂ 28 ਨਵੰਬਰ ਤੱਕ ਇੱਕ ਅਜਿਹੇ ਮਾਮਲੇ ਦੀ ਜਾਂਚ ਕੀਤੀ ਜਿਸ ਵਿੱਚ ਬਰੈਂਪਟਨ ਵਾਸੀ ਰਵਿੰਦਰ ਕੈਂਥ (42) ਨੂੰ ਨਾਬਾਲਗ ਬੱਚੇ ਨੂੰ ਵਰਗਲਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਬਾਅਦ ਵਿੱਚ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਵਿਅਕਤੀ ਯੌਨ ਮੰਤਵ ਲਈ ਖੁਦ ਨੂੰ 32 ਸਾਲ ਦਾ ਵਿਅਕਤੀ ਦੱਸਕੇ ਇੱਕ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਾਲ ਔਨਲਾਈਨ ਸੰਪਰਕ ਕਰਦਾ ਸੀ। ਇਸ ਸਬੰਧੀ ਹੋਰ ਕਿਸੇ ਤਰਾਂ ਦੀ ਸੂਚਨਾ ਦੇਣ ਲਈ ਇੰਟਰਨੈਟ ਬਾਲ ਸ਼ੋਸ਼ਣ ਇਕਾਈ ਦੇ (905) 453-2121 ‘ਤੇ ਐਕਸਟੈਨਸ਼ਨ 3490 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES

ਗ਼ਜ਼ਲ

POPULAR POSTS