ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਕੁਦਰਤੀ ਵਸੀਲਿਆਂ ਦੇ ਮੰਤਰੀ ਅਮਰਜੀਤ ਸੋਹੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨੈਸ਼ਨਲ ਐਨਰਜੀ ਬੋਰਡ ਨੂੰ ਹਦਾਇਤ ਦਿੱਤੀ ਹੈ ਕਿ ਕੈਨੇਡਾ ਵਿੱਚ ਤੇਲ ਲਿਜਾਣ ਵਾਲੀਆਂ ਪਾਈਪਾਂ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਇਸ ਮਾਮਲੇ ਵਿੱਚ ਅਲਬਰਟਾ ਅਤੇ ਸਸਕੈਚਵਾਂ ਦੀਆਂ ਸਰਕਾਰਾਂ ਨੂੰ ਪੂਰਾ ਸਹਿਯੋਗ ਦੇਵੇਗੀ। ਉਨ੍ਹਾਂ ਮੰਨਿਆ ਕਿ ਇਹ ਅਲਬਰਟਾ ਲਈ ਮੁਸ਼ਕਲ ਦੀ ਘੜੀ ਹੈ, ਜਦੋਂ ਉਨ੍ਹਾਂ ਨੂੰ ਤੇਲ ਕੱਢਣ ਉਪਰ ਕੱਟ ਲਗਾਉਣਾ ਪੈ ਰਿਹਾ ਹੈ, ਪਰੰਤੂ ਉਨ੍ਹਾਂ ਨਾਲ ਹੀ ਕਿਹਾ ਕਿ ਮੌਜੂਦਾ ਸਮੇਂ ਵਿੱਚ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਹੈ। ਮੰਤਰੀ ਸੋਹੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਤੇਲ ਦੇ ਸੰਕਟ ਨੂੰ ਹੱਲ ਕਰਨ ਲਈ ਹੀ ਟਰਾਂਸ ਮਾਊਨਟੇਨ ਪਾਈਪ ਲਾਈਨ ਨੂੰ 4.5 ਬਿਲੀਅਨ ਡਾਲਰਾਂ ਦੀ ਬੋਲੀ ਦੇ ਕੇ ਖਰੀਦ ਲਿਆ ਹੈ ਭਾਵੇਂ ਕਿ ਰਾਜਨੀਤਕ ਤੌਰ ‘ਤੇ ਇਸ ਗੱਲ ਦਾ ਬਹੁਤ ਵਿਰੋਧ ਵੀ ਹੋਇਆ ਹੈ। ਜ਼ਿਕਰਯੋਗ ਹੈ ਕਿ ਟਰਾਂਸ ਮਾਊਨਟੇਨ ਪਾਈਪ ਲਾਈਨ ਦੇ ਵਿਸਥਾਰ ਨਾਲ ਤੇਲ ਕੱਢਣ ਦੀ ਸਮਰਥਾ ਕੈਨੇਡਾ ਦੇ ਵੈਸਟ ਕੋਸਟ ਇਲਾਕੇ ਵਿੱਚ ਤਿੰਨ ਗੁਣਾ ਵਧ ਜਾਵੇਗੀ। ਪਰੰਤੂ ਇਹ ਮਾਮਲਾ ਅਦਾਲਤ ਵਿੱਚ ਜਾਣ ਕਾਰਣ ਫਿਲਹਾਲ ਮੁੜ ਖਟਾਈ ਵਿੱਚ ਪੈ ਗਿਆ ਹੈ।
ਅਲਬਰਟਾ ‘ਚ ਤੇਲ ਕੱਢਣ ਵਿਚ ਕਮੀ ਕਰਨਾ ਸਹੀ ਫੈਸਲਾ : ਅਮਰਜੀਤ ਸੋਹੀ
RELATED ARTICLES

