20.8 C
Toronto
Thursday, September 18, 2025
spot_img
Homeਕੈਨੇਡਾਟੋਰਾਂਟੋ ਨਿਵਾਸੀਆਂ ਵਲੋਂ ਪ੍ਰਭ ਆਸਰਾ ਲਈ 60,000 ਡਾਲਰ ਦਾਨ ਦਿੱਤਾ

ਟੋਰਾਂਟੋ ਨਿਵਾਸੀਆਂ ਵਲੋਂ ਪ੍ਰਭ ਆਸਰਾ ਲਈ 60,000 ਡਾਲਰ ਦਾਨ ਦਿੱਤਾ

ਬਰੈਂਪਟਨ/ਕਰਮਜੀਤ ਗਿੱਲ : ਲੰਘੇ ਹਫਤੇ ਸਹਾਇਤਾ ਫਾਊਂਡੇਸ਼ਨ ਅਤੇ ਨਾਰਥ ਅਮਰੀਕਨ ਸਿੱਖ ਲੀਗ ਆਫ ਓਨਟਾਰੀਓ ਵਲੋਂ ਪ੍ਰਭ ਆਸਰਾ ਵਾਸਤੇ ਫੰਡ ਰੇਜਿੰਗ ਡਿਨਰ ਮਿਸੀਸਾਗਾ ਦੇ ਨੈਸ਼ਨਲ ਬੈਂਕਿਟ ਹਾਲ ਵਿਚ ਕਰਵਾਇਆ ਗਿਆ, ਜਿਸ ਵਿਚ ਪ੍ਰਭ ਆਸਰਾ ਦੇ ਸੰਸਥਾਪਕ ਸ਼ਮਸ਼ੇਰ ਸਿੰਘ ਨੇ ਸ਼ਾਮਲ ਹੋ ਕੇ ਪ੍ਰਭ ਆਸਰਾ ਵਲੋਂ ਕੀਤੇ ਜਾ ਰਹੇ ਲਾਵਾਰਸ ਰੋਗੀਆਂ ਦੀ ਸੇਵਾ ਸੰਭਾਲ ਦੇ ਕੰਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਸਮਾਗਮ ਵਿਚ ਸ਼ਾਮਲ ਲੋਕਾਂ ਨੇ ਜਿੱਥੇ ਸ਼ਮਸ਼ੇਰ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ, ਉਥੇ ਦਿਲ ਖੋਲ੍ਹ ਕੇ ਦਾਨ ਵੀ ਦਿੱਤਾ। ਇਸ ਸਮਾਗਮ ਤੋਂ ਬਿਨਾ ਵੱਖ-ਵੱਖ ਜਥੇਬੰਦੀਆਂ ਵਲੋਂ ਸ਼ਮਸ਼ੇਰ ਸਿੰਘ ਨੂੰ ਆਪਣੇ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ ਅਤੇ ਦਾਨ ਵੀ ਦਿੱਤਾ। ਲੰਘੇ ਐਤਵਾਰ ਬਰੈਂਪਟਨ ਦੇ ਰੀਗਨ ਰੋਡ ਗੁਰਦੁਆਰਾ ਸਾਹਿਬ ਵਿਚ ਇਕ ਬਹੁਤ ਹੀ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਸਹਾਇਤਾ ਸੰਸਥਾ ਅਤੇ ਨਾਰਥ ਅਮਰੀਕਨ ਸਿੱਖ ਲੀਗ ਆਫ ਓਨਟਾਰੀਓ ਵਲੋਂ ਇਕੱਠੇ ਕੀਤੇ ਦਾਨ ਦੀ ਰਕਮ ਜੋ ਕਿ 40,000 ਡਾਲਰ ਸੀ, ਦਾ ਚੈਕ ਭੇਟ ਕੀਤਾ ਗਿਆ। ਇਸ ਮੌਕੇ ਸ਼ਮਸ਼ੇਰ ਸਿੰਘ ਨੇ ਟੋਰਾਂਟੋ ਨਿਵਾਸੀਆਂ ਵਲੋਂ ਮਿਲੇ ਪਿਆਰ ਅਤੇ ਮੀਡੀਆ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਸੱਜਣਾਂ ਵਲੋਂ ਮੈਨੂੰ ਨਿੱਜੀ ਤੌਰ ‘ਤੇ ਵੀ ਦਾਨ ਦਿੱਤਾ ਗਿਆ, ਜੋ ਕਿ ਤਕਰੀਬਨ 20,000 ਡਾਲਰ ਹੈ। ਇਸ ਤਰ੍ਹਾਂ ਇਸ ਫੇਰੀ ਦੌਰਾਨ ਟੋਰਾਂਟੋ ਨਿਵਾਸੀਆਂ ਨੇ 60,000 ਡਾਲਰ ਦਾਨ ਦਿੱਤਾ। ਉਨ੍ਹਾਂ ਦੱਸਿਆ ਕਿ ਪ੍ਰਭ ਆਸਰਾ ਦਾ ਇਕ ਮਹੀਨੇ ਦਾ ਖਰਚਾ 30 ਤੋਂ 35 ਲੱਖ ਹੈ, ਜੋ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚੱਲਦਾ ਹੈ।
ਇਸ ਸਮੇਂ ਸਹਾਇਤਾ ਸੰਸਥਾ ਵਲੋਂ ਸੈਂਡੀ ਗਰੇਵਾਲ, ਕਮਲ ਜੌਹਲ, ਪ੍ਰਿਤਪਾਲ ਸੰਧੂ, ਕਰਮਜੀਤ ਗਿੱਲ, ਸੁਖਵਿੰਦਰ ਸਿੰਘ ਮਾਨ, ਗੁਰਦੀਪ ਸਿੰਘ, ਪਰਮਿੰਦਰ ਗਿੱਲ, ਲਿਵਜੀਤ ਸਿੰਘ, ਜਗਜੀ ਖੈਹਰਾ ਤੋਂ ਇਲਾਵਾ ਨਾਰਥ ਅਮਰੀਕਨ ਸਿੱਖ ਲੀਗ ਦੇ ਮੈਂਬਰ ਸੁਰਿੰਦਰ ਸਿੰਘ ਸੰਧੂ, ਦਵਿੰਦਰ ਸਿੰਘ ਚੌਹਾਨ, ਦਵਿੰਦਰ ਸ਼ੌਕਰ, ਮੋਹਨ ਸਿੰਘ ਝੂਟੀ, ਦਿਲਦਾਰ ਸਿੰਘ ਗਿੱਲ ਅਤੇ ਚੰਨਣ ਸਿੰਘ ਗਿੱਲ ਤੋਂ ਬਿਨਾ ਹੋਰ ਬਹੁਤ ਸਾਰੇ ਸੱਜਣ ਮੌਜੂਦ ਸੀ।

RELATED ARTICLES
POPULAR POSTS