Breaking News
Home / ਕੈਨੇਡਾ / ਸੁੱਖ ਭੌਰਾ ਨੂੰ ਮਿਲਿਆ ‘ਗ੍ਰੈਂਡ ਸੈਂਚੁਰੀਅਨ’ ਐਵਾਰਡ

ਸੁੱਖ ਭੌਰਾ ਨੂੰ ਮਿਲਿਆ ‘ਗ੍ਰੈਂਡ ਸੈਂਚੁਰੀਅਨ’ ਐਵਾਰਡ

ਬਰੈਂਪਟਨ/ਹਰਜੀਤ ਸਿੰਘ ਬਾਜਵਾ : ਸੈਂਚੁਰੀ ਟਵੰਟੀ ਵੰਨ ਪ੍ਰੈਜ਼ੀਡੈਂਟ ਰਿਆਲਟੀ ਇੰਕ ਦੇ ਨਾਲ ਕੰਮ ਕਰਦੇ ਸੁਖਵਿੰਦਰ ਭੌਰਾ (ਸੁੱਖ ਭੌਰਾ) ਨੇ ਪੰਜਾਬੀ ਭਾਈਚਾਰੇ ਦਾ ਨਾਂ ਉੱਚਾ ਕਰਦਿਆਂ ਕੰਪਨੀ ਨਾਲ ਕੈਨੇਡਾ ਭਰ ਵਿੱਚੋਂ ਕੰਮ ਕਰਦੇ 10,000 ਰੀਅਲ ਅਸਟੇਟ ਏਜੰਟਾਂ ਵਿੱਚੋਂ 6ਵੀਂ ਪੁਜ਼ੀਸ਼ਨ ਹਾਸਲ ਕਰਕੇ ”ਗ੍ਰੈਡ ਸੈਂਚੁਰੀਅਨ” ਐਵਾਰਡ ਆਪਣੀ ਝੋਲੀ ਪਵਾਇਆ ਹੈ। ਸੈਚੁਰੀ ਟਵੰਟੀ ਵਨ ਪ੍ਰੈਜ਼ੀਡੈਂਟ ਰਿਆਲਟੀ ਇੰਕ ਕੈਨੇਡਾ ਵੱਲੋਂ ਲੰਘੇ ਦਿਨੀ ਟੋਰਾਂਟੋਂ ਦੇ ਹਿਲਟਨ ਗਾਰਡਨ ਹੋਟਲ ਵਿੱਚ ਗੋਲਡ ਗਾਲਾ ਐਵਾਰਡ ਨਾਈਟ (ਸਲਾਨਾ ਨਾਈਟ) ਕਰਵਾਈ ਗਈ ਜਿਸ ਵਿੱਚ ਸੁਖਵਿੰਦਰ ਭੌਰਾ ਨੂੰ ਕੰਪਨੀ ਦੇ ਐਗਜ਼ੈਗਟਿਵ ਚੇਅਰਮੈਨ ਮਿ: ਗੈਰੀ ਚਾਰਲਵੁੱਡ ਅਤੇ ਵਾਈਸ ਚੈਅਰਮੈਂਨ ਅਤੇ ਸੀ ਈ ਓ ਮਿ: ਮਾਰਟਨ ਚਾਰਲਵੁੱਡ ਵੱਲੋਂ ਸਟੇਜ ‘ਤੇ ਬੜੇ ਸਨਮਾਨ ਨਾਲ ਐਲਾਨ ਕਰਕੇ ”ਗ੍ਰੈਂਡ ਸੈਂਚੁਰੀਅਨ” ਐਵਾਰਡ ਨਾਲ ਸਨਮਾਨਿਆ ਗਿਆ। ਦੱਸਣਯੋਗ ਹੈ ਕਿ ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਭੌਰਾ ਦੇ ਜੰਮਪਲ ਭੌਰਾ ਭਰਾ (ਗੁਰਚਰਨ ਗੈਰੀ ਭੌਰਾ/ਸੁੱਖ ਭੌਰਾ) ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਇਮਾਨਦਾਰੀ ਨਾਲ ਸੇਵਾਵਾਂ ਦੇਣ ਕਰਕੇ ਜਾਂਣੇ ਜਾਂਦੇ ਹਨ। ਕੰਪਨੀ ਦੇ ਉੱਚ ਅਧਿਕਾਰੀਆਂ ਵੱਲੋਂ ਇਹ ਦੱਸਿਆ ਗਿਆ ਕਿ ਕੰਪਨੀ ਕੈਨੇਡਾ ਭਰ ਵਿੱਚੋਂ 10,000 ਏਜੰਟਾਂ ਵਿੱਚੋਂ 75 ਪ੍ਰਭਾਵਸ਼ਾਲੀ ਏਜੰਟਾਂ ਨੂੰ ਹਰ ਸਾਲ ਵੱਖ-ਵੱਖ ਐਵਾਰਡਾਂ ਲਈ ਚੁਣਦੀ ਹੈ ਜਿਨਾਂ ਵਿੱਚੋਂ ਸੁੱਖ ਭੌਰਾ ਨੇ ਉੱਚ ਕੋਟੀ ਦਾ ਗ੍ਰੈਂਡ ਸੈਂਚੁਰੀਅਨ ਐਵਾਰਡ ਹਾਸਲ ਕਰਕੇ 6ਵੀਂ ਪੁਜ਼ੀਸ਼ਨ ਹਾਸਲ ਕੀਤੀ ਹੈ ਜਦੋਂ ਕਿ ਪੀਲ ਰੀਜ਼ਨ (ਬਰੈਂਪਟਨ, ਮਿਸੀਸਾਗਾ, ਕੈਲੇਡਨ ਏਰੀਆ) ਵਿੱਚੋਂ ਸੁੱਖ ਭੌਰਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।

Check Also

ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …