ਬਰੈਂਪਟਨ/ਬਿਊਰੋ ਨਿਊਜ਼
‘ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁਪ’ ਵਲੋਂ ਮੌਸਮ ਦਾ ਪਹਿਲਾ ਟਰਿਪ ਕੈਲੇਡਨ ਦੇ ਗਰੈਵਿਟੀ ਹਿਲ ਦਾ ਲਗਿਆ। ਸਵਾਰੀਆ ਵਿਚ ਉਨ੍ਹਾਂ ਪ੍ਰੀਵਾਰਾਂ ਦੀ ਗਿਣਤੀ ਵਧ ਸੀ, ਜੋ ਕਿਸੇ ਵੀ ਸੀਨੀਅਰ ਕਲੱਬ ਦੇ ਮੈਂਬਰ ਨਹੀਂ ਹਨ। ਇਸ ਗਰੁਪ ਨੂੰ ਬੀਬੀ ਦਲਜੀਤ ਕੋਰ ਨੇ ਕੁਆਰਡੀਨੇਟ ਕੀਤਾ। ਵੈਸੇ ਸਪਰਿੰਗ ਡੇਲ ਅਤੇ ਕੈਸਲਮੋਰ ਦੀਆਂ ਕਲੱਬਾਂ ਦੀਆਂ ਸਵਾਰੀਆਂ ਵੀ ਕਾਫੀ ਸਨ। ਗਰੈਵਿਟੀ ਹਿੱਲ ਉਪਰ ਜਦ ਸਵਾਰੀਆ ਦੀ ਭਰੀ ਬੱਸ ਬਿਨਾ ਸਟਾਰਟ ਕੀਤਿਆ ਚੜ੍ਹਾਈ ਚੜ ਗਈ ਤਾਂ ਸਵਾਰੀਆਂ ਨੇ ਇਸ ਕੌਤਕ ਨੂੰ ਵੇਖ ਤਾੜੀਆਂ ਮਾਰੀਆਂ। ਇਸੇ ਟਰਿਪ ਵਿਚ ਲੋਕਾਂ ਨੇ ਜੀਟੀਏ ਵਿਚ ਮਕਬੂਲ ਹੋ ਚਕੇ ‘ਗੰਗਾ ਘਾਟ’ ਦੇ ਦਰਸ਼ਣ ਵੀ ਕੀਤੇ ਜਿਥੇ ਲੋਕ ਅਸਥੀਆਂ ਤਾਰਨ ਜਾਂਦੇ ਹਨ। ਅਜੀਤ ਸਿੰਘ ਰੱਖੜਾ ਅਤੇ ਦਿਲਬੀਰ ਸਿੰਘ ਕੰਬੋਜ, ਟਰਿਪ ਇੰਚਾਰਜ ਸਨ।
ਦਸਿਆ ਗਿਆ ਕਿ ਇਸ ਘਾਟ ਉਪਰ ਜੋ ਲੋਕ ਆਪਣੇ ਆਪ ਅਸਥੀਆਂ ਤਾਰਨ ਜਾਂਦੇ ਹਨ, ਉਹ ਆਪਣੇ ਵਿਛੜ ਚੁਕੇ ਸਨੇਹੀਆਂ ਨਾਲ ਇਨਸਾਫ ਨਹੀਂ ਕਰ ਰਹੇ। ਜੇ ਫਿਊਨਰਲ ਉਪਰ ਲੋਕ 10,000 ਡਾਲਰ ਵਿਅਰਥ ਖਰਚ ਕਰ ਸਕਦੇ ਹਨ, ਕੀ ਉਹ ਅਸਥੀਆਂ ਤਾਰਨ ਲਈ 50 ਡਾਲਰ ਹੋਰ ਨਹੀਂ ਖਰਚ ਸਕਦੇ? 50 ਡਾਲਰ ਫੀਸ ਦੇਣ ਨਾਲ ਇਕ ਤਾਂ ਧਾਰਮਿਕ ਵਿਧੀ ਅਨੁਸਾਰ ਇਹ ਕਾਰਜ ਹੁੰਦਾ ਹੈ ਅਤੇ ਦੂਸਰੇ ਆਉਣ ਵਾਲੇ ਸਮਿਆਂ ਵਿਚ ਇਸਦਾ ਪੱਕਾ ਰੀਕਾਰਡ ਇੰਟਰਨੈਟ ਉਪਰ ਰਹੇਗਾ। ਤੁਹਾਡੇ ਸਨੇਹੀਆਂ ਦਾ ਨਾਮ ਅਤੇ ਜਾਣਕਾਰੀ, ਰਹਿੰਦੀ ਦੁਨੀਆਂ ਤੱਕ ਕੈਨੇਡਾ ਦੇ ਸਵੱਰਗਵਾਸੀ ਲੋਕਾਂ ਦੀ ਲਿਸਟ ਵਿਚ ਵੇਖੀ ਜਾ ਸਕੇਗੀ।
ਸਭ ਤੋਂ ਵਧ ਫਾਇਦਾ ਇਹ ਕਿ ਤੁਸੀਂ ਪੜੇ ਲਿਖਿਆ ਦੀ ਜਮਾਤ ਵਿਚ ਸ਼ਾਮਲ ਹੋ ਜਾਂਦੇ ਹੋ ਜੋ ਹਰ ਕੰਮ ਨੂੰ ਆਰਗੇਨਾਈਜ਼ਡ ਤਰੀਕੇ ਕਰਨ ਦੇ ਆਦੀ ਹੁੰਦੇ ਹਨ, ਆਪ ਹੁਦਰੇ ਨਹੀਂ ਹੁੰਦੇ। ਟਰਿਪ ਦੇ ਬਾਕੀ ਭਾਗ ਵਿਚ ਲੋਕਾਂ ਨੇ ਸਿੱਖ ਹੈਰੀਟੇਜ ਮੰਥ ਦੇ ਕਲੋਜਿੰਗ ਸਮਾਗਮ ਵੇਖੇ।
ਸਵਾਰੀਆਂ ਨੇ ਸਾਰੇ ਅਯੋਜਿਨ ਉਪਰ ਤਾੜੀਆਂ ਦੀ ਬੌਸ਼ਾੜ ਨਾਲ ਅਨੰਦ ਦਾ ਆਭਾਸ ਦਿਤਾ।
Check Also
ਕਾਰਨੀ ਦੀ ਅਗਵਾਈ ਹੇਠ ਲਿਬਰਲ ਪਾਰਟੀ ਦਾ ਮੁੜ ਉਭਾਰ
ਤਾਜ਼ਾ ਸਰਵੇਖਣਾਂ ਵਿੱਚ ਟੋਰੀਆਂ ਨੂੰ ਪਛਾੜਿਆ; ਸਰਵੇਖਣ ‘ਚ ਲਿਬਰਲ ਪਾਰਟੀ ਦੀ ਮਕਬੂਲੀਅਤ ਵਧਣ ਦਾ ਦਾਅਵਾ …