Breaking News
Home / ਕੈਨੇਡਾ / ਬਰੈਂਪਟਨ ਵੈਸਟ ਦੇ ਬੱਚਿਆਂ ਲਈ ਮੁਫ਼ਤ ਡੈਂਟਲ ਸੇਵਾਵਾਂ ਵਿਚ ਵਿਸਥਾਰ: ਵਿੱਕ ਢਿੱਲੋਂ

ਬਰੈਂਪਟਨ ਵੈਸਟ ਦੇ ਬੱਚਿਆਂ ਲਈ ਮੁਫ਼ਤ ਡੈਂਟਲ ਸੇਵਾਵਾਂ ਵਿਚ ਵਿਸਥਾਰ: ਵਿੱਕ ਢਿੱਲੋਂ

Vick Dhillon copy copyਨਵੇਂ ਪ੍ਰੋਗਰਾਮ ਤਹਿਤ ਸੇਵਾਵਾਂ ਪ੍ਰਾਪਤ ਕਰਨਾ ਹੋਵੇਗਾ ਹੋਰ ਵੀ ਆਸਾਨ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਸੂਬੇ ਵਿਚ ਘੱਟ ਆਮਦਨੀ ਵਾਲੇ ਲਗਭਗ 323,000 ਬੱਚਿਆਂ ਅਤੇ ਯੁਵਕਾਂ ਲਈ ਓਨਟਾਰੀਓ ਸਰਕਾਰ ਨੇ ਹੈਲਧੀ ਸਮਾਈਲ ਪ੍ਰੋਗਰਾਮ ਦਾ ਐਲਾਨ ਕੀਤਾ। ਇਸ ਪ੍ਰੋਗਰਾਮ ਤਹਿਤ ਬਰੈਂਪਟਨ ਵੈਸਟ ਦੇ ਬਹੁਤ ਸਾਰੇ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ, ਤਾਂ ਕਿ ਉਹ ਆਪਣੇ ਬੱਚਿਆਂ ਦੀ ਵਧੀਆ ਸਹਿਤ ਤੇ ਗੌਰ ਕਰ ਸਕਣ। ਘੱਟ ਆਮਦਨੀ ਵਾਲੇ ਪਰਿਵਾਰ ਦੇ ਬੱਚਿਆਂ ਲਈ ਹੁਣ ਕਿਸੇ ਵੀ ਡੈਂਟਿਸਟ ਕੋਲੋਂ ਕਦੇ ਵੀ ਆਪਣਾ ਰੂਟੀਨ ਚੈਕਅਪ, ਜਾਂ ਕਿਸੇ ਵੀ ਕਿਸਮ ਦੀ ਐਮਰਜੈਂਸੀ ਵੇਲੇ ਮੁਫ਼ਤ ਸੇਵਾ ਉਪਲਬਧ ਕਰ ਸਕਦੇ ਹਨ। ੳਨਟੈਰੀੳ ਸਰਕਾਰ ਵੱਲੋਂ ਅਜਿਹੇ ਛੇ ਡੈਂਟਲ ਪ੍ਰੋਗਰਾਮਾਂ ਨੂੰ ਇਕੱਠਾ ਕੀਤਾ ਗਿਆ ਹੈ ਜਿਨ੍ਹਾਂ ਨੂੰ ਆਮ ਜਨਤਾ ਲਈ ਆਸਾਨ ਬਣਾਇਆ ਗਿਆ ਹੈ। ਇਨ੍ਹਾਂ ਪ੍ਰੋਗਰਾਮਾਂ ਰਾਹੀਂ ਸੇਵਾ ਲੈਣ ਵਾਲੇ, ਹੁਣ ਸਿਰਫ ਇਕ ਆਸਾਨ ਐਨਰੋਲਮੈਂਟ ਪ੍ਰਕਿਰਿਆ ਦੁਆਰਾ ਪ੍ਰੋਗਰਾਮ ਨੂੰ ਇਸਤਮਾਲ ਕਰ ਸਕਦੇ ਹਨ। ਇਸ ਯੋਜਨਾ ਦੁਆਰਾ ਲੋੜਵੰਦ ਬੱਚਿਆਂ ਨੂੰ ਇਲਾਜ ਮਿਲਣ ਵਿਚ ਹੁਣ ਵਧੇਰੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਕਰੇਗਾ। ਇਸ ਪ੍ਰੋਗਰਾਮ ਤਹਿਤ 70,000 ਹੋਰ ਬੱਚੇ ਜੋ ਕਿ ਘੱਟ ਆਮਦਨ ਵਾਲੇ ਪਰਿਵਾਰਾਂ ਤੋਂ ਹਣ, ਉਹਨਾਂ ਨੂੰ ਵੀ ਮੁਫ਼ਤ ਡੈਂਟਲ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ  ਹੇਠ ਲਿਖੇ ਲਿੰਕ ਤੇ ਸਾਈਨ ਅਪ ਕੀਤਾ ਜਾ ਸਕਦਾ ਹੈ : ontario.ca/healthysmiles.
ਵਧੇਰੇ ਜਾਣਕਾਰੀ ਲਈ ਆਪਣੇ ਲੋਕਲ ਪਬਲਿਕ ਹੈਲਥ ਯੁਨਿਟ ਨੂੰ ਵੀ ਸੰਪਰਕ ਕੀਤਾ ਜਾ ਸਕਦਾ ਹੈ। ਐਮ ਪੀ ਪੀ ਵਿਕ ਢਿੱਲੋਂ ਨੇ ਕਿਹਾ ਕਿ, ”ਸਹੀ ਤਰੀਕੇ ਦੀ ਅਤੇ ਸਮੇਂ ਸਿਰ ਡੈਂਟਲ ਦੇਖਭਾਲ ਬੱਚਿਆਂ ਦੀ ਚੰਗੀ ਸਹਿਤ ਲਈ ਬਹੁੱਤ ਜਰੂਰੀ ਹੈ। ਚੰਗੀ ਡੈਂਟਲ ਸਹਿਤ ਪੂਰੇ ਸ਼ਰੀਰ ਨੂੰ ਰੋਗਾਂ ਤੋਂ ਬਚਾਉਂਦੀ ਹੈ। ਮੈਂ ਖੁਸ਼ ਹਾਂ ਕਿ ਘੱਟ ਆਮਦਨੀ ਵਾਲੇ ਪਰਿਵਾਰਾਂ ਦੇ ਬੱਚੇ ਹੁਣ ਮੁਫ਼ਤ ਇਲਾਜ ਦਾ ਫਾਇਦਾ ਲੈ ਸਕਦੇ ਹਨ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …