14.7 C
Toronto
Tuesday, September 16, 2025
spot_img
Homeਕੈਨੇਡਾ'ਸੁਲਤਾਨ-ਉਲ-ਕੌਮ' ਬਾਬਾ ਜੱਸਾ ਸਿੰਘ ਆਹਲੂਵਾਲੀਆ-ਡੇਅ 8 ਮਈ ਨੂੰ ਮਨਾਇਆ ਜਾਵੇਗਾ

‘ਸੁਲਤਾਨ-ਉਲ-ਕੌਮ’ ਬਾਬਾ ਜੱਸਾ ਸਿੰਘ ਆਹਲੂਵਾਲੀਆ-ਡੇਅ 8 ਮਈ ਨੂੰ ਮਨਾਇਆ ਜਾਵੇਗਾ

logo-2-1-300x105-3-300x105ਬਰੈਂਪਟਨ/ਡਾ. ਝੰਡ
‘ਆਹਲੂਵਾਲੀਆ ਐਸੋਸੀਏਸ਼ਨ ਆਫ਼ ਨੌਰਥ ਅਮੈਰਿਕਾ’ ਦੀ ਕਾਰਜਕਾਰਨੀ ਦੀ ਮੀਟਿੰਗ ‘ਤੰਦੂਰੀ ਨਾਈਟਸ’ ਰੈਸਟੋਰੈਂਟ ਮਿਸੀਸਾਗਾ ਵਿੱਚ ਅਵਤਾਰ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੁਲਤਾਨ-ਉਲ-ਕੌਮ’ ਬਾਬਾ ਜੱਸਾ ਸਿੰਘ ਆਹੂਵਾਲੀਆ-ਡੇਅ 8 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਗਲਿਡਨ ਰੋਡ ਵਿਖੇ ਸਵੇਰੇ 10.00 ਵਜੇ ਤੋਂ ਬਾਦ ਦੁਪਹਿਰ 1.00 ਵਜੇ ਤੱਕ ਮਨਾਉਣ ਦਾ ਫੈਸਲਾ ਕੀਤਾ ਗਿਆ।
ਇਸ ਸਬੰਧੀ ਦੀਵਾਨ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ, ਗੁਰਬਾਣੀ ਕੀਰਤਨ, ਕਥਾ ਅਤੇ ਬਾਬਾ ਜੀ ਦੇ ਜੀਵਨ ਬਾਰੇ ਵਿਚਾਰਾਂ ਹੋਣਗੀਆਂ। ਉੱਘੇ ਗਾਇਕ ਹਰਮਨ ਵਾਲੀਆ ਆਪਣੀ ਸੁਰੀਲੀ ਆਵਾਜ਼ ਵਿੱਚ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਆਹਲੂਵਾਲੀਆ ਪਰਿਵਾਰਾਂ ਵਿੱਚ ਆਪਸੀ ਪ੍ਰੇਮ-ਪਿਆਰ ਵਧਾਉਣ ਲਈ ਕੈਨੇਡਾ ਡੇਅ ਵਾਲੇ ਦਿਨ ਇੱਕ ਜੁਲਾਈ ਨੂੰ ਪਿਕਨਿਕ ਦਾ ਆਯੋਜਨ ਕੀਤਾ ਜਾਵੇਗਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਅਵਤਾਰ ਸਿੰਘ ਵਾਲੀਆ, ਮੀਤ-ਪ੍ਰਧਾਨ ਆਰ.ਪੀ. ਐੱਸ. ਵਾਲੀਆ, ਪੈਟਰਨ ਮਹਿੰਦਰ ਸਿੰਘ ਵਾਲੀਆ, ਸੈਕਟਰੀ ਮਨਮੋਹਨ ਸਿੰਘ, ਵਿੱਤ ਸਕੱਤਰ ਜੱਸ ਵਾਲੀਆ, ਟੌਮੀ ਵਾਲੀਆ ਮਾਲਕ ‘ਤੰਦੂਰੀ ਨਾਈਟਸ’, ਅਮਰੀਕ ਸਿੰਘ ਵਾਲੀਆ, ਰਮਨ ਰੇਖੀ, ਇੰਦੂ ਵਾਲੀਆ ਤੇ ਗੁਰਿੰਦਰ ਵਾਲੀਆ ਹਾਜ਼ਰ ਸਨ। ਆਹਲੂਵਾਲੀਆ-ਡੇਅ ਅਤੇ ਪਿਕਨਿਕ ਸਬੰਧੀ ਵਧੇਰੇ ਜਾਣਕਾਰੀ ਲਈ ਕਿੰਗ ਵਾਲੀਆ ਨੂੰ 416-804-4122, ਰਮਨਦੀਪ ਰੇਖੀ ਨੂੰ 416-564-7270,, ਹਰਮਨ ਵਾਲੀਆ ਨੂੰ 416-317-0353 ਜਾਂ ਵਿਸ਼ ਵਾਲੀਆ ਨੂੰ 416-629-8588 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS