ਡਾ. ਦਵਿੰਦਰ ਸਿੰਘ ਲੱਧੜ ਕੈਨੇਡਾ ਲਈ ਥਾਪੇ ਪੈਟਰਨ
ਟੋਰਾਂਟ਼ੋ/ਬਿਊਰੋ ਨਿਊਜ਼ : ਪੰਜਾਬੀ ਫੋਕ ਦੀ ਨਾਮਵਰ ਗਾਇਕਾ ਅਤੇ ਵਿਸ਼ਵ ਪੰਜਾਬੀ ਹੈਰੀਟੇਜ ਫੇਡਰੇਸ਼ਨ ਦੀ ਪ੍ਰਧਾਨ ਸ੍ਰੀਮਤੀ ਸੁਖਵਿੰਦਰ ਕੌਰ ਬਰਾੜ (ਸੁੱਖੀ ਬਰਾੜ) ਨੇ ਇਕ ਲਿਖਤੀ ਨਿਯੁਕਤੀ ਪੱਤਰ ਰਾਹੀਂ ਪੰਜਾਬੀ ਸਾਹਿਤ ਅਤੇ ਸਭਿਆਚਾਰ ਨਾਲ ਬੀਤੇ ਲੰਬੇ ਸਮੇਂ ਤੋਂ ਜੁੜੀ ਸਖਸ਼ੀਅਤ ਡਾ: ਦਵਿੰਦਰ ਸਿੰਘ ਲੱਧੜ ਹੁਰਾਂ ਨੂੰ ਕੈਨੇਡਾ ਦਾ ਪੈਟਰਨ ਥਾਪਿਆ ਹੈ। ਚੇਤੇ ਰਹੇ ਡਾ. ਦਵਿੰਦਰ ਸਿੰਘ ਲੱਧੜ ਲੰਬਾ ਸਮਾਂ ਪੰਜਾਬ ਐਗਰੀਕਲਚਰ ਯੁਨੀਵਰਿਸਟੀ ਲੁਧਿਆਣਾ ‘ਚ ਪ੍ਰੋਫੈਸਰ ਰਹੇ ਅਤੇ ਆਪਣਾ ਕਾਰਜਕਾਲ ਉੱਥੋਂ ਸਮਾਪਤ ਕਰਨ ਬਾਅਦ ਕੈਨੇਡਾ ਦੇ ਸ਼ਹਿਰ ਟੋਰਾਂਟੋ ਆ ਵਸੇ ਹਨ। ਡਾ. ਦਵਿੰਦਰ ਸਿੰਘ ਲੱਧੜ ਦਾ ਪੰਜਾਬੀ ਮਾਂ ਬੋਲੀ, ਪੰਜਾਬੀ ਰੇਡੀਓ ਟੈਲੀਵੀਜਨ, ਪੰਜਾਬੀ ਸਾਹਿਤ, ਸਭਿਆਚਾਰ ਅਤੇ ਪੰਜਾਬੀਅਤ ਦੀ ਪ੍ਰਫੁੱਲਤਾ ਲਈ ਵੱਡਾ ਯੋਗਦਾਨ ਕਿਸੇ ਤੁਆਰਫ ਦਾ ਮੁਹਤਾਜ ਨਹੀਂ। ਪੈਟਰਨ ਦੀ ਹੋਈ ਇਸ ਨਿਯੁਕਤੀ ਦੀ ਪੰਜਾਬੀ ਭਾਈਚਾਰੇ ਦੇ ਵੱਖ ਵੱਖ ਖੇਤਰਾਂ ਵੱਲੋਂ ਸੁਆਗਤ ਕੀਤਾ ਜਾ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਦਵਿੰਦਰ ਸਿੰਘ ਲੱਧੜ ਨੇ ਜਿੱਥੇ ਵਿਸ਼ਵ ਪੰਜਾਬੀ ਹੈਰੀਟੇਜ਼ ਫੇਡਰੇਸ਼ਨ ਦੀ ਪ੍ਰਧਾਨ ਸੁੱਖੀ ਬਰਾੜ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਲਈ ਕੈਨੇਡਾ ਭਰ ਵਿੱਚ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾਣ ਦਾ ਅਹਿਦ ਵੀ ਲਿਆਂ। ਉਹਨਾਂ ਸਮੁੱਚੇ ਪੰਜਾਬੀ ਭਾਈਚਾਰੇ ਅਤੇ ਇੱਥੋਂ ਦੀਆਂ ਸਹਿਤ ਸਭਾਵਾਂ, ਪੰਜਾਬੀ ਦੇ ਵਿਕਾਸ ਲਈ ਯਤਨਸ਼ੀਲ ਸਾਰੀਆਂ ਧਿਰਾਂ ਤੋਂ ਆਸ ਪਰਗਟ ਕੀਤੀ ਕਿ ਉਹ ਉਹਨਾਂ ਦਾ ਇਸ ਕਾਰਜ ਲਈ ਆਪਣਾ ਵੱਡਾ ਯੋਗਦਾਨ ਪਾਉਣਗੇ। ਡਾ. ਦਵਿੰਦਰ ਸਿੰਘ ਲੱਧੜ ਹੁਰਾਂ ਨਾਲ ਉਹਨਾਂ ਦੇ ਫੋਨ ਨੰਬਰ 647 704 7007 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …