Breaking News
Home / ਕੈਨੇਡਾ / ਪੰਜਾਬੀ ਨੌਜਵਾਨ ਸੰਦੀਪ ਨੇ ਰਚਿਆ ਇਤਿਹਾਸ

ਪੰਜਾਬੀ ਨੌਜਵਾਨ ਸੰਦੀਪ ਨੇ ਰਚਿਆ ਇਤਿਹਾਸ

ਅਮਰੀਕਾ ਦੀ ਐਨਬੀਏ ਵਰਗੀ ਮਸ਼ਹੂਰ ਲੀਗ ਵਿਚ ਖੇਡ ਕੇ ਦੁਨੀਆ ਭਰ ਦੇ ਕਈ ਖਿਡਾਰੀਆਂ ਨੇ ਨਾਮਣਾ ਖੱਟਿਆ ਹੈ, ਜਿਨ੍ਹਾਂ ਵਿਚ ਕਈ ਉਚੇ ਲੰਬੇ ਕੱਦ ਦੇ ਪੰਜਾਬੀ ਗੱਭਰੂ ਵੀ ਖੇਡ ਚੁੱਕੇ ਹਨ। ਇਕ ਪੰਜਾਬੀ ਨੌਜਵਾਨ ਅਜਿਹਾ ਵੀ ਹੈ, ਜਿਸ ਨੇ ਨਾ ਤਾਂ ਕਦੇ ਐਨਬੀਏ ਲੀਗ ਵਿਚ ਖੇਡ ਕੇ ਦੇਖਿਆ ਤੇ ਨਾ ਹੀ ਬਾਸਕਟਬਾਲ ਟੀਮ ਦਾ ਖਿਡਰੀ ਰਿਹਾ ਹੈ, ਪਰ ਉਹ ਨੌਜਵਾਨ ਬਾਸਕਟਬਾਲ ਦੇ ਸਿਰ ‘ਤੇ ਪੂਰੇ ਵਿਸ਼ਵ ਵਿਚ ਆਪਣੀ ਚਰਚਾ ਕਰਾ ਚੁੱਕਾ ਹੈ ਤੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿਚ ਆਪਣਾ ਨਾਮ ਦਰਜ ਕਰਵਾਉਣ ਦੇ ਨਾਲ-ਨਾਲ ਪਹਿਲਾ ਅਜਿਹਾ ਪੰਜਾਬੀ ਤੇ ਭਾਰਤੀ ਬਣ ਚੁੱਕਾ ਹੈ, ਜਿਸ ਦੀ ਫੋਟੋ ਗਿੰਨੀਜ਼ ਬੁੱਕ ਦੇ ਕਵਰ ਪੇਜ਼ ‘ਤੇ ਛਪੀ ਹੋਵੇ। ਗੱਲ ਕਰ ਰਹੇ ਹਾਂ ਮੋਗਾ ਦੇ ਨੌਜਵਾਨ ਸੰਦੀਪ ਸਿੰਘ ਕੈਲਾ ਦੀ। ਸੰਦੀਪ ਨੇ ਅਜੇ ਤੱਕ ਚਾਰ ਗਿੰਨੀਜ਼ ਵਰਲਡ ਰਿਕਾਰਡ ਬਣਾਏ ਹਨ। ਸੰਦੀਪ ਦੀ ਫੋਟੋ ਗਿੰਨੀਜ਼ ਵਰਲਡ ਰਿਕਾਰਡ ਕਿਤਾਬ 2020 ਐਡੀਸ਼ਨ ਦੇ ਫਰੰਟ ਕਵਰ ਪੇਜ਼ ਉਪਰ ਲੱਗੀ ਹੈ। ਸੰਦੀਪ ਦਾ ਕਹਿਣਾ ਹੈ ਕਿ ਗਿੰਨੀਜ਼ ਵਰਲਡ ਰਿਕਾਰਡ ਇਕ ਸਾਲ ਵਿਚ 5 ਲੱਖ ਅਰਜ਼ੀਆਂ ਲੈਂਦਾ ਹੈ ਅਤੇ ਉਸ ਵਿਚੋਂ 50 ਹਜ਼ਾਰ ਰਿਕਾਰਡ ਦਰਜ ਹੁੰਦੇ ਹਨ ਅਤੇ ਉਸ ਵਿਚੋਂ ਸਿਰਫ 2 ਹਜ਼ਾਰ ਨੂੰ ਹੀ ਬੁੱਕ ਵਿਚ ਜਗ੍ਹਾ ਮਿਲਦੀ ਹੈ ਅਤੇ ਫਰੰਟ ਕਵਰ ਪੇਜ਼ ਉਪਰ ਸਿਰਫ ਗਿਣਤੀ ਦੇ 10 ਜਣਿਆਂ ਨੂੰ ਹੀ ਥਾਂ ਮਿਲਦੀ ਹੈ। ਇੱਥੇ ਸੰਦੀਪ ਦਾ ਦਾਅਵਾ ਹੈ ਕਿ 27 ਅਗਸਤ 1955 ਵਿਚ ਪਹਿਲੀ ਵਾਰ ਗਿੰਨੀਜ਼ ਵਰਲਡ ਰਿਕਾਰਡ ਬੁੱਕ ਛਪੇ ਜਾਣ ਤੋਂ ਲੈ ਕੇ ਅੱਜ ਗਿੰਨੀਜ਼ ਵਰਲਡ ਦੇ ਇਤਿਹਾਸ ਕਿਸੇ ਵੀ ਪੰਜਾਬੀ ਜਾਂ ਕਿਸੇ ਵੀ ਭਾਰਤੀ ਦੀ ਫੋਟੋ ਬੁੱਕ ਦੇ ਫਰੰਟ ਕਵਰ ਪੇਜ਼ ‘ਤੇ ਨਹੀਂ ਛਪੀ। ਪਰ ਸੰਦੀਪ ਨੇ ਆਪਣੀ ਫੋਟੋ ਕਵਰ ਪੇਜ਼ ਉਪਰ ਛਪਕੇ ਇਕ ਇਤਿਹਾਸ ਰਚ ਦਿੱਤਾ ਹੈ। ਇਸਦਾ ਪੱਕਾ ਸਬੂਤ ਦਿੰਦਿਆਂ ਸੰਦੀਪ ਨੇ ਦੱਸਿਆ ਕਿ ਜਨਵਰੀ 2019 ਵਿਚ ਗਿੰਨੀਜ ਵਰਲਡ ਰਿਕਾਰਡ ਦੀ ਟੀਮ ਦੁਆਰਾ ਕੈਨੇਡਾ ਵਿਚ ਉਸਦੇ ਸ਼ਹਿਰ ਐਬਟਸਫੋਰਡ ਵਿਚ ਇਕ ਰਿਕਾਰਡ ਅਟੈਮਪਟ ਕਰਵਾਇਆ ਗਿਆ ਸੀ, ਤੇ ਉਸਦਾ ਰਿਕਾਰਡ ਦਰਜ ਹੋ ਗਿਆ। ਗਿੰਨੀਜ ਵਰਲਡ ਰਿਕਾਰਡ ਦਾ ਚੀਫ ਐਡਜੂਡੀਕੇਟਰ ਮਾਰਕੋ ਫਿਰਗੱਟੀ ਨੇ ਸੰਦੀਪ ਦੀ ਫੋਟੋ ਕਵਰ ਪੇਜ਼ ‘ਤੇ ਲਾਉਣ ਦਾ ਵਾਅਦਾ ਕੀਤਾ ਸੀ ਤੇ ਕਿਹਾ ਸੀ ਕਿ ਉਹ ਪਹਿਲਾ ਅਜਿਹਾ ਇੰਡੀਅਨ ਹੋਵੇਗਾ, ਜਿਸ ਨੂੰ ਇਹ ਮਾਣ ਮਿਲ ਰਿਹਾ ਹੈ। ਸੰਦੀਪ ਬਾਸਕਟਬਾਲ ਦਾ ਖਿਡਾਰੀ ਤਾਂ ਨਹੀਂ ਹੈ, ਪਰ ਬਾਸਕਟਬਾਲ ਨੂੰ ਆਪਣੀਆਂ ਉਂਗਲੀਆਂ ਦੇ ਪੋਟਿਆਂ ਅਤੇ ਮੂੰਹ ‘ਚ ਟੁੱਥ ਬੁਰਸ਼ ਪਾ ਕੇ ਉਸ ‘ਤੇ ਇਸ ਤਰ੍ਹਾਂ ਘੁਮਾਉਂਦਾ ਹੈ ਕਿ ਜਿਵੇਂ ਅਸਮਾਨ ਵਿਚ ਧਰਤੀ ਘੁੰਮਦੀ ਹੋਵੇ। ਜ਼ਿਲ੍ਹਾ ਮੋਗਾ ਦੇ ਪਿੰਡ ਬੱਡੂਵਾਲ ਦੇ ਵਸਨੀਕ ਸੰਦੀਪ ਨੇ ਬਾਸਕਟਬਾਲ ਨੂੰ ਘੁਮਾ ਕੇ ਤਿੰਨ ਗਿੰਨੀਜ਼ ਵਰਡ ਰਿਕਾਰਡ ਤੇ ਇਕ ਲਿਮਕਾ ਰਿਕਾਰਡ ਬਣਾ ਕੇ ਪੰਜਾਬੀਆਂ ਦਾ ਸਿਰ ਪੂਰੀ ਦੁਨੀਆ ਵਿਚ ਉਚਾ ਕੀਤਾ ਹੈ। ਉਹ ਬਾਸਕਟਬਾਲ ਨਾਲ ਅਜਿਹੇ ਕਰਤਬ ਕਰਦਾ ਹੈ ਕਿ ਦੇਖਣ ਵਾਲਾ ਦੰਗ ਰਹਿ ਜਾਂਦਾ ਹੈ। ਹੁਣ ਤੱਕ ਉਹ ਅਮਰੀਕਾ, ਇੰਗਲੈਂਡ, ਜਰਮਨੀ, ਹੰਗਰੀ, ਨੇਪਾਲ, ਮੈਕਸੀਕੋ ਤੇ ਭਾਰਤ ਦੇ ਦਿੱਗਜ਼ ਖਿਡਾਰੀਆਂ ਦੇ ਵਿਸ਼ਵ ਰਿਕਾਰਡ ਤੋੜ ਚੁੱਕਾ ਹੈ। ਹੁਣ ਉਹ ਆਪਣੇ ਹੀ ਰਿਕਾਰਡਾਂ ਨੂੰ ਤੋੜਨ ਵਿਚ ਲੱਗਾ ਹੋਇਆ ਹੈ। ਉਹ ਬਾਸਕਟਬਾਲ ਨਾਲ 16 ਵੱਖ-ਵੱਖ ਕਰਤਬ ਕਰ ਲੈਂਦਾ ਹੈ। ਸੰਦੀਪ ਇਕੋ ਸਮੇਂ ਚਾਰ ਬਾਸਕਟਬਾਲ ਵੀ ਘੁਮਾ ਲੈਂਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …