18.8 C
Toronto
Saturday, October 18, 2025
spot_img
Homeਜੀ.ਟੀ.ਏ. ਨਿਊਜ਼25 ਮੈਨੇਜਰ ਸਿਟੀ ਆਫ ਬਰੈਂਪਟਨ ਨੇ ਘਰ ਨੂੰ ਤੋਰੇ

25 ਮੈਨੇਜਰ ਸਿਟੀ ਆਫ ਬਰੈਂਪਟਨ ਨੇ ਘਰ ਨੂੰ ਤੋਰੇ

logo-2-1-300x105ਬਰੈਂਪਟਨ/ਬਿਊਰੋ ਨਿਊਜ਼
ਇਕ ਵਿਵਾਦਤ ਮਿਲੀਅਨ ਡਾਲਰ ਦੀ ਡੀਲ ਨੂੰ ਆਧਾਰ ਬਣਾ ਕੇ ਸਿਟੀ ਆਫ਼ ਬਰੈਂਪਟਨ ਨੇ 25 ਮੈਨੇਜਰਾਂ ਨੂੰ ਪੱਕੇ ਤੌਰ ‘ਤੇ ਘਰ ਨੂੰ ਤੋਰ ਦਿੱਤਾ। ਜਿਨ੍ਹਾਂ ਵਿੱਚ ਕਈ ਸੀਨੀਅਰ ਅਮਲਾ ਮੈਂਬਰ ਵੀ ਹਨ, ਦੀ ਛੁੱਟੀ ਕਰ ਦਿੱਤੀ ਗਈ ਹੈ।ਸ਼ਹਿਰ ਦੇ ਨਵੇਂ ਚੀਫ ਐਡਮਨਿਸਟ੍ਰੇਟਿਵ ਅਧਿਕਾਰੀ ਵੱਲੋਂ ਮੰਗਲਵਾਰ ਨੂੰ ਇਸ ਸਬੰਧ ਵਿੱਚ ਐਲਾਨ ਕੀਤਾ ਗਿਆ। ਇਸ ਤੋਂ ਬਾਅਦ ਕਾਉਂਸਲਰ ਪੈਟ ਫੋਰਟਿਨੀ ਨੇ ਆਖਿਆ ਕਿ ਕਈ ਸੀਨੀਅਰ ਮੈਂਬਰ ਵੀ ਛਾਂਗੇ ਗਏ ਹਨ ਤੇ ਛੇਵੀਂ ਮੰਜ਼ਿਲ ਬਿਲਕੁਲ ਸਾਫ ਹੋ ਗਈ ਹੈ। ਉਨ੍ਹਾਂ ਇਹ ਵੀ ਆਖਿਆ ਕਿ ਕੁੱਝ ਅਮਲਾ ਮੈਂਬਰਾਂ ਤੋਂ ਸਾਡਾ ਭਰੋਸਾ ਉੱਠ ਚੁੱਕਿਆ ਸੀ।
500 ਮਿਲੀਅਨ ਡਾਲਰ ਦੀ ਵਿਵਾਦਗ੍ਰਸਤ ਡਿਵੈਲਪਮੈਂਟ ਡੀਲ ਦੇ ਸਬੰਧ ਵਿੱਚ ਗੜਬੜੀ ਕਰਨ ਦੇ ਕੁੱਝ ਸੀਨੀਅਰ ਅਮਲਾ ਮੈਂਬਰਾਂ ਉੱਤੇ ਦੋਸ਼ ਲੱਗੇ ਸਨ। ਇਸ ਤੋਂ ਇਲਾਵਾ ਓਨਟਾਰੀਓ ਦੇ ਸਾਬਕਾ ਆਡੀਟਰ ਜਨਰਲ ਵੱਲੋਂ ਪਿਛਲੇ ਸਾਲ ਕੀਤੇ ਗਏ ਵਿੱਤੀ ਮੁਲਾਂਕਣ ਤੋਂ ਵੀ ਇਹ ਸਾਹਮਣੇ ਆਇਆ ਸੀ ਕਿ ਪ੍ਰਾਪਰਟੀ ਟੈਕਸ ਆਮਦਨ ਦਾ ਵੱਡਾ ਹਿੱਸਾ ਕੁੱਝ ਅਫਸਰਸ਼ਾਹ ਨਿਗਲ ਰਹੇ ਹਨ।
ਇਹ ਵੀ ਆਖਿਆ ਜਾ ਰਿਹਾ ਹੈ ਕਿ ਹੁਣ ਜਿਨ੍ਹਾਂ ਕਰਮਚਾਰੀਆਂ ਦੀ ਛਾਂਟੀ ਕਰਨ ਨਾਲ ਸੀਟਾਂ ਖਾਲੀ ਹੋਈਆਂ ਹਨ ਉਨ੍ਹਾਂ ਨੂੰ ਭਰਿਆ ਨਹੀਂ ਜਾਵੇਗਾ ਤੇ ਇਸ ਨਾਲ ਸ਼ਹਿਰ ਨੂੰ ਸਾਲ ਦੇ 2 ਮਿਲੀਅਨ ਡਾਲਰ ਦੀ ਬਚਤ ਹੋਵੇਗੀ। ਇਸ ਦੌਰਾਨ ਮੇਅਰ ਲਿੰਡਾ ਜੈਫਰੀ ਨੇ ਆਖਿਆ ਕਿ ਇਹ ਫੈਸਲਾ ਵਿਘਨ ਪਾਉਣ ਵਾਲਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ 25 ਕਰਮਚਾਰੀਆਂ ਨੂੰ ਗੁਆ ਕੇ ਆਉਣ ਵਾਲੇ ਹਫਤਿਆਂ ਵਿੱਚ ਜੋ ਕੁੱਝ ਅਸੀਂ ਕਰਨ ਜਾ ਰਹੇ ਹਾਂ ਉਹ ਕਾਫੀ ਮੁਸ਼ਕਲ ਹੋਵੇਗਾ ਪਰ ਅਸੀਂ ਇਸ ਨਾਲ ਨਜਿੱਠਣ ਦੀ ਰੂਪ ਰੇਖਾ ਵੀ ਬਣਾ ਲਈ ਹੈ।

RELATED ARTICLES
POPULAR POSTS