Breaking News
Home / ਜੀ.ਟੀ.ਏ. ਨਿਊਜ਼ / 69 ਸਾਲਾ ਲਾਪਤਾ ਪੰਜਾਬੀ ਨੂੰ ਲੱਭ ਰਹੀ ਹੈ ਬਰੈਂਪਟਨ ਪੁਲਿਸ

69 ਸਾਲਾ ਲਾਪਤਾ ਪੰਜਾਬੀ ਨੂੰ ਲੱਭ ਰਹੀ ਹੈ ਬਰੈਂਪਟਨ ਪੁਲਿਸ

peel-police-looking-for-a-man-pic-copy-copyਬਰੈਂਪਟਨ/ ਬਿਊਰੋ ਨਿਊਜ਼
ਬਰੈਂਪਟਨ ਪੁਲਿਸ ਇਕ 69 ਸਾਲ ਦੇ ਪੰਜਾਬੀ ਬਜ਼ੁਰਗ ਨੂੰ ਲੱਭ ਰਹੀ ਹੈ। ਸ਼ਮਸ਼ੇਰ ਸਿੰਘ ਵਿਰਕ 1 ਸਤੰਬਰ ਤੋਂ ਲਾਪਤਾ ਹਨ, ਜਦੋਂ ਉਹ ਲਗਭਗ 6 ਵਜੇ ਘਰੋਂ ਸੈਰ ਕਰਨ ਲਈ ਨਿਕਲੇ ਸਨ। ਪੁਲਿਸ ਨੇ ਆਮ ਲੋਕਾਂ ਤੋਂ ਸ਼ਮਸ਼ੇਰ ਸਿੰਘ ਵਿਰਕ ਦੀ ਭਾਲ ‘ਚ ਮਦਦ ਦੀ ਮੰਗ ਕੀਤੀ ਹੈ। 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਜ਼ਿਊਰੀ ਵਲੋਂ ਆਮ ਲੋਕਾਂ ਨੂੰ ਉਨ੍ਹਾਂ ਬਾਰੇ ਕੋਈ ਵੀ ਸੂਚਨਾ ਹੋਣ ‘ਤੇ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਸ਼ਮਸ਼ੇਰ ਸਿੰਘ ਵਿਰਕ ਨੂੰ ਆਖਰੀ ਵਾਰ ਆਈ.ਵੀ. ਲੀ ਕ੍ਰਿਸੇਂਟ ਦੇ ਕੋਲ ਦੇਖਿਆ ਗਿਆ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਦਾ ਕੁਝ ਵੀ ਪਤਾ ਨਹੀਂ ਲੱਗਿਆ। ਉਹ ਪਹਿਲਾਂ ਵੀ ਸੈਰ ‘ਤੇ ਜਾਂਦੇ ਸਨ। ਪੁਲਿਸ ਅਤੇ ਪਰਿਵਾਰ ਨੂੰ ਉਨ੍ਹਾਂ ਦੀ ਸੁਰੱਖਿਆ ਦੀ ਚਿੰਤਾ ਹੈ ਕਿਉਂਕਿ ਉਹ ਡਾਇਬਟੀਜ਼ ਦੇ ਮਰੀਜ਼ ਸਨ ਅਤੇ ਉਹ ਆਪਣੀਆਂ ਦਵਾਈਆਂ ਵੀ ਨਾਲ ਨਹੀਂ ਰੱਖਦੇ ਸਨ। ਉਨ੍ਹਾਂ ਦੀ ਸਿਹਤ ਖ਼ਰਾਬ ਹੋ ਸਕਦੀ ਹੈ। ਪੁਲਿਸ ਪੂਰੇ ਰੀਜ਼ਨ ‘ਚ ਉਨ੍ਹਾਂ ਦੀ ਭਾਲ ਕਰ ਰਹੀ ਹੈ। ਆਮ ਲੋਕਾਂ ਤੋਂ ਵੀ ਉਨ੍ਹਾਂ ਬਾਰੇ ਪੁੱਛਿਆ ਜਾ ਰਿਹਾ ਹੈ। ਉਨ੍ਹਾਂ ਦਾ ਕੱਦ 5 ਫ਼ੁੱਟ 6 ਇੰਚ ਹੈ। ਉਨ੍ਹਾਂ ਨੇ ਇਕ ਸਫ਼ੇਦ ਰੰਗ ਦੀ ਕਮੀਜ਼ ਅਤੇ ਸਫ਼ੇਦ ਰੰਗ ਦੀ ਪੈਂਟ ਅਤੇ ਇਕ ਕਾਲੀ ਪੱਗ ਬੰਨ੍ਹੀ ਹੋਈ ਸੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …