Breaking News
Home / ਜੀ.ਟੀ.ਏ. ਨਿਊਜ਼ / ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2.8 ਫੀਸਦੀ ਨਾਲ ਘਟੀ

ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2.8 ਫੀਸਦੀ ਨਾਲ ਘਟੀ

ਓਟਵਾ/ਬਿਊਰੋ ਨਿਊਜ਼ : ਲੰਘੇ ਫਰਵਰੀ ਮਹੀਨੇ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਅਚਾਨਕ ਘੱਟ ਕੇ 2.8 ਫੀਸਦੀ ਰਹਿ ਗਈ। ਇਸ ਲਈ ਸੈਲੂਲਰ ਤੇ ਇੰਟਰਨੈੱਟ ਸੇਵਾਵਾਂ ਵਿੱਚ ਆਈ ਭਾਰੀ ਗਿਰਾਵਟ ਦੇ ਨਾਲ ਨਾਲ ਗਰੌਸਰੀ ਦੀਆਂ ਕੀਮਤਾਂ ਵਿੱਚ ਆਈ ਕਮੀ ਵੀ ਜਿੰਮੇਵਾਰ ਹੈ।
ਮੰਗਲਵਾਰ ਨੂੰ ਸਟੈਟੇਸਟਿਕਸ ਕੈਨੇਡਾ ਨੇ ਫਰਵਰੀ ਦਾ ਕੰਜਿਊਮਰ ਪ੍ਰਾਈਸ ਇੰਡੈਕਸ ਜਾਰੀ ਕੀਤਾ, ਜਿਸ ਤੋਂ ਸਾਹਮਣੇ ਆਇਆ ਕਿ ਕੀਮਤਾਂ ਵਿੱਚ ਵਾਧੇ ਵਿੱਚ ਲਗਾਤਾਰ ਦੂਜੇ ਮਹੀਨੇ ਗਿਰਾਵਟ ਦਰਜ ਕੀਤੀ ਗਈ ਹੈ। ਅਰਥਸਾਸਤਰੀਆਂ ਵੱਲੋਂ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਗੈਸੋਲੀਨ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਕੈਨੇਡਾ ਦੀ ਮਹਿੰਗਾਈ ਦਰ ਜਨਵਰੀ ਦੀ 2.9 ਫੀਸਦੀ ਮਹਿੰਗਾਈ ਦਰ ਨਾਲੋਂ ਟੱਪ ਜਾਵੇਗੀ।
ਫੈਡਰਲ ਏਜੰਸੀ ਦਾ ਕਹਿਣਾ ਹੈ ਕਿ ਵਾਇਰਲੈੱਸ ਸਰਵਿਸਿਜ 26.5 ਫੀਸਦੀ ਨਾਲ ਹੇਠਾਂ ਚੱਲ ਰਹੀਆਂ ਹਨ ਤੇ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਨਾਲੋਂ ਇੰਟਰਨੈੱਟ ਕੀਮਤਾਂ 13.2 ਫੀਸਦੀ ਡਿੱਗ ਗਈਆਂ ਹਨ। ਇੱਕ ਸਾਲ ਪਹਿਲਾਂ ਨਾਲੋਂ ਫਰਵਰੀ ਵਿੱਚ ਸਟੋਰ ਤੋਂ ਖਰੀਦੇ ਜਾਣ ਵਾਲੇ ਫੂਡ ਦੀਆਂ ਕੀਮਤਾਂ 2.4 ਫੀਸਦੀ ਦੇ ਹਿਸਾਬ ਨਾਲ ਹੌਲੀ ਹੌਲੀ ਵਧੀਆਂ। ਇਸ ਦੌਰਾਨ ਮਹਿੰਗਾਈ ਉੱਤੇ ਹਾਊਸਿੰਗ ਦੀਆਂ ਕੀਮਤਾਂ ਕਾਰਨ ਦਬਾਅ ਵਧਿਆ ਹੋਇਆ ਹੈ। ਮਾਰਗੇਜ ਇੰਟਰਸਟ 26.3 ਫੀਸਦੀ ਉੱਤੇ ਪੈ ਰਿਹਾ ਹੈ ਜਦਕਿ ਕਿਰਾਇਆ ਸਾਲਾਨਾ 8.2 ਫੀਸਦੀ ਪੈ ਰਿਹਾ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …