ਬਰੈਂਪਟਨ : ਹਿੰਦੂ ਹੈਰੀਟੇਜ਼ ਸੈਲੀਬ੍ਰੇਸ਼ਨ ਫਾਊਂਡੇਸ਼ਨ ਨੇ 13 ਨਵੰਬਰ ਨੂੰ ਬਰੈਂਪਟਨ ਸਿਟੀ ਹਾਲ ਵਿਚ ਹਿੰਦੂ ਹੈਰੀਟੇਜ ਮਹੀਨੇ ਦਾ ਸਫਲ ਆਯੋਜਨ ਕੀਤਾ। ਇਸ ਦੌਰਾਨ ਝੰਡਾ ਵੀ ਲਹਿਰਾਇਆ ਗਿਆ ਅਤੇ ਹਿੰਦੂ ਕੈਨੇਡੀਅਨਾਂ ਦੀਆਂ ਪੀੜ੍ਹੀਆਂ ਨੂੰ ਆਪਣੀ ਸੰਸਕ੍ਰਿਤੀ ਦੇ ਨੇੜੇ ਜਾਣ ਦਾ ਮੌਕਾ ਦਿੱਤਾ ਗਿਆ।
ਇਸ ਮੌਕੇ ‘ਤੇ ਕਈ ਜਾਣੀਆਂ ਪਹਿਚਾਣੀਆਂ ਸ਼ਖ਼ਸੀਅਤਾਂ ਵੀ ਹਾਜ਼ਰ ਸਨ, ਜਿਨ੍ਹਾਂ ਵਿਚ ਰੀਜ਼ਨਲ ਕਾਊਂਸਲਰ ਏਲੇਨ ਮੂਰ, ਰੀਜ਼ਨਲ ਕਾਊਂਸਲਰ ਗੇਲ ਮਾਈਲਸ, ਕਾਊਂਸਲਰ ਪੈਟ ਫੋਰਟੀਨੀ, ਕਾਊਂਸਲਰ ਜੈਫ ਬੋਮੈਨ, ਕਾਊਂਸਲਰ ਡਗ ਵਿਲੀਅਨਸ, ਬਰੈਂਪਟਨ ਸਾਊਥ ਤੋਂ ਐਮਪੀ ਸੋਨੀਆ ਸਿੱਧੂ, ਬਰੈਂਪਟਨ ਨਾਰਥ ਤੋਂ ਐਮਪੀ ਰੂਬੀ ਸਹੋਤਾ, ਬਰੈਂਪਟਨ ਵੈਸਟ ਤੋਂ ਐਮਪੀ ਕਮਲ ਖਹਿਰਾ, ਮੇਅਰ ਪੈਟ੍ਰਿਕ ਬਰਾਊਨ, ਰੀਜ਼ਨਲ ਕਾਊਂਸਲਰ ਪਾਲ ਵਿਸੈਂਟ ਅਤੇ ਕਾਊਂਸਲਰ ਚਾਰਮੀਨ ਵਿਲੀਅਨਸ ਸ਼ਾਮਲ ਸਨ। ਇਸ ਮੌਕੇ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੇ ਨੇ ਵੀ ਆਪਣਾ ਵਧਾਈ ਸੁਨੇਹਾ ਭੇਜਿਆ, ਜਿਸ ਨੂੰ ਇਸ ਮੌਕੇ ਪੜ੍ਹ ਕੇ ਸੁਣਾਇਆ ਗਿਆ।
ਸਮਾਗਮ ਵਿਚ ਕਈ ਪ੍ਰਮੁੱਖ ਕੈਨੇਡੀਅਨ ਸੰਗਠਨਾਂ ਦੇ ਪ੍ਰਤੀਨਿਧੀ ਵੀ ਹਾਜ਼ਰ ਸਨ, ਜਿਨ੍ਹਾਂ ਵਿਚ ਕੈਨੇਡੀਅਨ ਹਿੰਦੂ ਐਸੋਸੀਏਸ਼ਨ, ਬਲਡ ਬ੍ਰਾਹਮਣ ਫੈਡਰੇਸ਼ਨ ਆਫ ਕੈਨੇਡਾ, ਯੂਪੀਆਈਸੀਏ, ਅਖੰਡ ਭਾਰਤੀ ਕਲੱਬ, ਹਿੰਦੂ ਸਭਾ ਟੈਂਪਲ, ਨਿਊ ਹੋਪ ਸੀਨੀਅਰਜ਼ ਕਲੱਬ, ਸਨਾਤਨੀ ਸੈਨਾ, ਗੌਰੀ ਸ਼ੰਕਰ ਟੈਂਪਲ, ਹੇਰੀਟੇਲ ਸੈਂਟਰ, ਹਨੂਮਾਨ ਮੰਦਿਰ ਸ਼ਾਮਲ ਹੈ। ਇਸਦੇ ਨਾਲ ਹੀ ਬੋਬੇਅਰਡ ਬੈਂਕੁਇਟ ਹਾਲ ਨੇ ਵੀ ਆਪਣਾ ਸਮਰਥਨ ਦਿੱਤਾ। ਹਿੰਦੂ ਹੈਰੀਟੇਜ਼ ਸੈਲੀਬ੍ਰੇਸ਼ਨ ਫਾਊਂਡੇਸ਼ਨ ਬੋਰਡ ਦੇ ਮੈਂਬਰਾਂ ਨੇ ਵੀ ਉਤਸ਼ਾਹ ਨਾਲ ਕੰਮ ਕੀਤਾ, ਚਿਸ ਵਿਚ ਦੇਵ ਕਪਿਲ, ਰਾਕੇਸ਼ ਜੋਸ਼ੀ, ਮਨਨ ਗੁਪਤਾ, ਮਧੂਸੂਦਨ ਲਾਮਾ, ਪਿਯੂਸ਼ ਗੁਪਤਾ, ਨਿੱਕ ਮੇਂਗੀ, ਬੀਰੇਂਦਰ ਰਾਠੀ, ਅਨਿਲ ਸ਼ਰਮਾ, ਮਧੂ ਸ਼ਾਰਦਾ ਅਤੇ ਅਮਿਤ ਭੱਟ ਸ਼ਾਮਲ ਹਨ। ਉਨਟਾਰੀਓ, ਇਕ ਵੱਡੇ ਅਤੇ ਬੇਹੱਦ ਸਰਗਰਮ ਹਿੰਦੂ ਕਮਿਊਨਿਟੀ ਦਾ ਸੈਂਟਰ ਹੈ ਅਤੇ 20ਵੀਂ ਸਦੀ ਦੀ ਸ਼ੁਰੂਆਤ ਨਾਲ ਹਿੰਦੂ ਪਰਵਾਸੀ ਕੈਨੇਡਾ ਵਿਚ ਆ ਰਹੇ ਹਨ। ਉਨ੍ਹਾਂ ਨੇ ਸਾਇੰਸ, ਐਜੂਕੇਸ਼ਨ, ਮੈਡੀਸਨ, ਲਾਅ, ਰਾਜਨੀਤੀ, ਮੀਡੀਆ, ਬਿਜਨਸ, ਖੇਡਾਂ ਅਤੇ ਸੰਸਕ੍ਰਿਤੀ ਵਿਚ ਅਹਿਮ ਯੋਗਦਾਨ ਦਿੱਤਾ ਹੈ।
ਉਨਟਾਰੀਓ ਰਾਜ, ਸਿਟੀ ਆਫ ਬਰੈਂਪਟਨ, ਸਿਟੀ ਆਫ ਓਟਵਾ ਅਤੇ ਕਈ ਹੋਰ ਸਿਟੀ ਕਾਊਂਸਲਾਂ ਦੁਆਰਾ ਵੀ ਨਵੰਬਰ ਮਹੀਨੇ ਨੂੰ ਹਿੰਦੂ ਹੈਰੀਟੇਜ ਮਹੀਨੇ ਦੇ ਤੌਰ ‘ਤੇ ਮਨਾਇਆ ਜਾ ਰਿਹਾ ਹੈ। ਹਿੰਦੂ ਹੈਰੀਟੇਜ਼ ਸੈਲੀਬ੍ਰੇਸ਼ਨ ਫਾਊਂਡੇਸ਼ਨ ਨੇ ਸਭ ਦਾ ਧੰਨਵਾਦ ਕੀਤਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …