-9.7 C
Toronto
Sunday, January 18, 2026
spot_img
Homeਕੈਨੇਡਾਰਾਇਲ ਲੀਪੇਜ਼ ਨਾਲ ਜੁੜੇ ਪਰਵਿੰਦਰ ਸਿੰਘ

ਰਾਇਲ ਲੀਪੇਜ਼ ਨਾਲ ਜੁੜੇ ਪਰਵਿੰਦਰ ਸਿੰਘ

Parminder Singh pic copy copyਪੰਜਾਬੀਆਂ ਦੀ ਨਵੀਂ ਬਰੋਕਰੇਜ਼ ਕੰਪਨੀ ਦਾ ਹੋਇਆ ਆਗਾਜ਼
ਟਰਾਂਟੋ/ਕੰਵਲਜੀਤ ਸਿੰਘ ਕੰਵਲ : ਪੰਜਾਬੀ ਭਾਈਚਾਰੇ ਨੂੰ ਬੀਤੇ ਲੰਬੇ ਸਮੇਂ ਤੋਂ ਰੀਅਲ ਐਸਟੇਟ ਬਰੋਕਰੇਜ ਦੀਆਂ ਸੇਵਾਂਵਾਂ ਦਿੰਦੇ ਆ ਰਹੇ ਪਰਵਿੰਦਰ ਸਿੰਘ ਨੇ ਹੁਣ ਰਾਇਲ ਲੀਪੇਜ਼ ਕੰਪਣੀ ਨੂੰ ਰਾਇਲ ਲੀਪੇਜ਼ ਯੂਨਾਈਟਿਡ ਰਿਆਲਿਟੀ ਦੇ ਨਾਂ ਹੇਠ ਜਾਇਨ ਕਰ ਲਿਆ ਹੈ । ਬਰੈਂਮਪਟਨ ਦੇ ਹੋਟਲ ਮੈਰੀਆਟ ਵਿੱਚ ਆਯੋਜਿਤ ਇਕ ਪਰਭਾਵ ਸ਼ਾਲੀ ਸਮਾਗਮ ਜਿਸ ਵਿੱਚ ਸੈਂਕੜੇ ਰੀਐਲਟਰਜ਼ ਨੇ ਭਾਗ ਲਿਆ ਨੂੰ ਸੰਬੋਧਨ ਕਰਦਿਆਂ ਪਰਵਿੰਦਰ ਸਿੰਘ ਨੇ ਕਿਹਾ ਕਿ ਉਹ ਧੰਨਵਾਦੀ ਹਨ ਆਪਣੇ ਭਾਈਚਾਰੇ ਦੇ ਅਤੇ ਇਸ ਕੰਪਣੀ ਨਾਲ ਕੰਮ ਕਰਨ ਵਾਲੀ ਸੈਂਕੜੇ ਰੀਐਲਟਰਜ਼ ਦੀ ਟੀਮ ਦੇ ਜਿਹਨਾਂ ਦੇ ਸਹਿਯੋਗ ਸਦਕਾ ਉਹ ਕਈ ਦਹਾਕਿਆਂ ਤੋਂ ਇਕ ਬਰੋਰੇਜ਼ ਕੰਪਣੀ ਦੀਆਂ ਸੇਵਾਵਾਂ ਨਿਭਾ ਰਹੇ ਹਨ। ਇਹਨਾਂ ਸੇਵਾਵਾਂ ਨੂੰ ਸਮੇਂ ਦੇ ਹਾਣ ਦਾ ਕਰਣ ਲਈ ਅਜ ਉਹ ਰਾਇਲ ਲੀਪੇਜ ਯੂਨਾਈਟਿਡ ਰੀਐਲਿਟੀ ਦੇ ਨਾਂ ਹੇਠ ਸੇਵਾਵਾਂ ਸ਼ੁਰੂ ਕਰਨ ਜਾ ਰਹੇ ਹਨ, ਉਹਨਾਂ ਆਸ ਪਰਗਟਾਈ ਉਹਨਾਂ ਸਭ ਦੇ ਸਹਿਯੋਗ ਸਦਕਾ ਉਹ ਅਤੇ ਉਹਨਾਂ ਦੀ ਸਮੁੱਚੀ ਟੀਮ ਭਾਈਚਾਰੇ ਨੂੰ ਵਧੀਆ ਸੇਵਾਵਾਂ ਦੇ ਸਕਣਗੇ। ਇਸ ਉਦਘਾਟਨੀ ਸਮਾਰੋਹ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਰਾਇਲ ਲੀਪੇਜ਼ ਕੰਪਣੀ ਦੇ ਪਰੈਜੀਡੈਂਟ ਅਤੇ ਚੀਫ ਐਗਜੈਕਟਿਵ ਫਿਲਿਪ ਸੋਪਰ ਨੇ ਕਿਹਾ ਕਿ 1913 ਚ ਸਥਾਪਿਤ ਹੋਈ ਰਾਇਲ ਲੀਪੇਜ਼ ਕੰਪਣੀ ਨੇ ਆਪਣੇ ਕੰਮ ਕਾਜ ਦੇ 100 ਸਾਲ ਸਫਲਤਾ ਪੂਰਵਕ ਪੂਰੇ ਕੀਤੇ ਹਨ ਅਤੇ ਇਸ ਸਮੇਂ ਕੈਨੇਡਾ ਦੀ ਇਹ ਇਕ ਅਜਿਹੀ ਵੱਡੀ ਕੰਪਣੀ ਹੈ ਜਿਸ ਨੇ ਆਪਣੇ ਕੰਮ ਦੀ ਕਾਰਜ ਕੁਸ਼ਲਤਾ ਸਦਕਾ ਆਪਣੇ 100 ਸਾਲਾਂ ਦੇ ਸਫਲਤਾ ਭਰੇ ਇਤਿਹਾਸ ਦੌਰਾਨ  ਨਵੇਂ ਮੀਲ- ਪੱਥਰ ਸਥਾਪਤ ਕੀਤੇ ਹਨ ਜਿਹਨਾਂ ਦੇ ਤੱਥ ਬੋਲਦੇ ਹਨ, ਉਹਨਾਂ ਨੇ ਪਰਵਿੰਦਰ ਸਿੰਘ ਵਰਗੇ ਹੰਡੇ ਹੋਏ ਬਰੋਕਰ ਦੀ ਰਾਇਲ ਲੀਪੇਜ਼ ਚ ਸ਼ਮੂਲੀਅੱਤ ਨੂੰ ਇਕ ਸ਼ੁਭ ਸ਼ਗਨ ਦਸਿਆ। ਇਸ ਮੌਕੇ ਰਾਇਲ ਲੀਪੇਜ਼ ਕੰਪਣੀ ਦੇ ਫਰੈਂਨਚਾਈਜ਼ ਰੀਪਰੀਜੈਂਟਿਵ ਮਾਰਕ ਫਰੈਨਟੀ ਨੇ ਹਾਜ਼ਰ ਰੀਐਲਟਰਜ਼ ਦੇ ਹਰ ਤਰ੍ਹਾਂ ਦੇ ਸਵਾਲਾਂ ਦੇ ਜੁਆਬ ਦਿੱਤੇ ਅਤੇ ਵਿਸ਼ਵਾਸ਼ ਦੁਆਇਆ ਕਿ ਭਵਿੱਖ ਵਿੱਚ ਕਿਸੇ ਤਰਾ੍ਹਂ ਦੀ ਤਕਨੀਕੀ ਜਾਣਕਾਰੀ ਲੈਣ ਲਈ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਸਮਾਗਮ ਦੇ ਅਖੀਰ ਚ ਪਰਵਿੰਦਰ ਸਿੰਘ ਨੇ ਆਏ ਮਹਿਮਾਂਨਾਂ ਅਤੇ ਸਮੁੱਚੀ ਟੀਮ ਦਾ ਇਕ ਸ਼ਾਨਦਾਰ ਲੰਚ ਨਾਲ ਧੰਨਵਾਦ ਕੀਤਾ।

RELATED ARTICLES
POPULAR POSTS