-11.5 C
Toronto
Friday, January 23, 2026
spot_img
Homeਕੈਨੇਡਾਪ੍ਰਕਾਸ਼ ਪੁਰਬ ਤੇ ਅਜ਼ਾਦੀ ਦਿਵਸ ਸਬੰਧੀ ਸਮਾਗਮ 17 ਨੂੰ

ਪ੍ਰਕਾਸ਼ ਪੁਰਬ ਤੇ ਅਜ਼ਾਦੀ ਦਿਵਸ ਸਬੰਧੀ ਸਮਾਗਮ 17 ਨੂੰ

ਬਰੈਂਪਟਨ : ਮਾਊਨਟੇਨ ਐਸ਼ ਸੀਨੀਅਰਜ਼ ਕਲੱਬ, ਬਰੈਂਪਟਨ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ, ਕੈਨੇਡਾ ਦਿਵਸ ਅਤੇ ਭਾਰਤ ਦਾ ਅਜ਼ਾਦੀ ਦਿਵਸ 17 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਬਰੈਂਪਟਨ ਵਿਖੇ ਮਾਊਨਟੇਨ ਐਸ਼ ਵਿਖੇ ਗਰੇ ਵ੍ਹੇਲ ਪਾਰਕ ਨਜ਼ਦੀਕ ਦੁਪਹਿਰ 2 ਵਜੇ ਤੋਂ ਸ਼ਾਮ 7 ਵਜੇ ਤੱਕ ਕੀਤੇ ਜਾ ਰਹੇ ਪ੍ਰੋਗਰਾਮ ਵਿੱਚ ਭਾਰਤ ਦੇ ਕੌਂਸਲੇਟ ਜਨਰਲ, ਬਰੈਂਪਟਨ ਦੇ ਮੇਅਰ, ਸੰਘੀ, ਪ੍ਰਾਂਤਕ ਅਤੇ ਮਿਊਂਸਪਲਾਂ ਦੇ ਚੁਣੇ ਹੋਏ ਮੈਂਬਰ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਇਸ ਦੌਰਾਨ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ ਨਾਲ ਸਾਰੇ ਉਮਰ ਵਰਗਾਂ ਲਈ ਖੇਡ ਮੁਕਾਬਲੇ ਵੀ ਕਰਾਏ ਜਾਣਗੇ। ਇਹ ਜਾਣਕਾਰੀ ਕਲੱਬ ਦੇ ਲੇਡੀਜ਼ ਵਿੰਗ ਦੀ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਕੌਰ ਢਿੱਲੋਂ ਨੇ ਦਿੱਤੀ।

RELATED ARTICLES
POPULAR POSTS